santmat sangeet

  • Read In Hindi
  • Read In Punjabi

दान-पुण्य

हम प्रभु-प्राप्ति के लिये अनेक साधन अपनाते हैं। इनमें से दान-पुण्य भी एक है। सन्त-महात्मा सावधान करते हैं कि दान-पुण्य का असल भाव प्रभु के प्रति आभार प्रकट करना है। हम उस प्रभु के दिये हुए धन को दूसरों से बाँटकर खाते हैं, ताकि हमारे मन से धन-दौलत का मोह कम हो और हम स्वार्थी की जगह परमार्थी बने। यह संसार कर्म-भूमि है और हमें अपने कर्मों का फल स्वयं भोगना पड़ता है। इस दृष्टि से हमें शुभ कर्म करने चाहिये, लेकिन दान देते समय न तो मन में फल की इच्छा होनी चाहिये, न मन में दाता होने का अहंकार होना चाहिये और न ही इस भ्रम में पड़ना चाहिये कि दान-पुण्य प्रभु-प्राप्ति का साधन है। हम प्रभु के दिये हुए धन से प्रभु को ख़रीद नहीं सकते। हम तो केवल उस दाता के प्रति आभार प्रकट कर सकते हैं। ग़रीबों और मोहताजों को कुछ देते हैं क्योंकि वे भी हमारे भाई-बहन है। जब हम अपने भाई-बहनों से प्रेम करते हैं तो पिता प्रसन्न होता है। परन्तु हमें अपने भाई-बहनों की चुपचाप सहायता करनी चाहिये, इसका ढिंढोरा नहीं पीटना चाहिये। जब दायां हाथ किसी को कुछ दे, तो बायें हाथ को भी पता नहीं होना चाहिये।

गुरु अमरदास जी कहते हैं:
कीता करतिआ बिरथा गइआ इकु तिलु थाइ न पाई ॥
पुंन दानु जो बीजदे सभ धरम राइ कै जाई ॥
बिनु सतिगुरू जमकालु न छोडई दूजै भाइ खुआई ॥

(आदि ग्रन्थ, पृ. 1414)

'पुंन दानु जो बीजदे सभ धरम राइ कै जाई' यानी दान-पुण्य हमें चौरासी के दायरे में कैद रखते हैं। दान-पुण्य करने से हम जन्म-मरण के बन्धनों से आज़ाद नहीं हो सकते। अगर बुरे कर्म लोहे की बेड़ियाँ हैं, तो अच्छे कर्म सोने की बेड़ियाँ हैं और ये दोनों तरह की बेड़ियाँ हमें इस रचना से बाँधकर रखती हैं। कबीर साहिब कहते हैं:

गुरु बिनु माला फेरता, गुरु बिनु करता दान।
गुरु बिनु सब निस्फल गया, बूझौ बेद पुरान ॥

(कबीर साखी-संग्रह, पृ. 15)

आपका भाव है कि मन-बुद्धि द्वारा दान करना ख़तरे से खाली नहीं होता। दान देनेवाले को पात्र-कुपात्र का ज्ञान नहीं होता। वह अपनी ओर से चाहे कितनी कोशिश कर ले, लेकिन वह सब लोगों को समान दृष्टि से नहीं देख सकता। हिन्दू, मन्दिरों में चढ़ावा चढ़ा आयेंगे, पर ज़रूरतमन्द मुसलमान की सहायता नहीं करेंगे। यही नहीं, इनसान मन्दिरों, मसजिदों, गुरुद्वारों में दान देता है, तो वहाँ अपने नाम के पत्थर लगवा देता है। हम प्रभु की बड़ाई करना चाहते हैं या अपनी? हम अहं के त्याग के लिये दान करते हैं या अहं को बढ़ावा देने के लिये ? पूर्ण सन्त पूर्ण परोपकारी, पूर्ण ज्ञानी और निष्कलंक होते हैं। वे संगत का धन संगत पर ख़र्च करवाते हैं।

उनका हर कार्य सच्चे परमार्थ के लिये होता है। पूर्ण सन्तों के द्वारा संगत पर धन ख़र्च करने से हमारी कमाई सफल होती है, हम विषयों-विकारों और अनेक झगड़ों-झंझटों से बचते हैं और हमारा परमार्थ की ओर झुकाव बढ़ता है।

सन्तों ने तन, मन और धन तीन प्रकार की सेवा के बारे में बताया है। तन और धन की सेवा सब लोग नहीं कर सकते, लेकिन मन को विषय-विकारों से मोड़ने का यत्न हर इनसान कर सकता है। यह तीनों प्रकार की सेवा सुरत-शब्द की सेवा या नाम की कमाई में सहायता के लिये है। अगर कोई व्यक्ति किसी कारण दान नहीं कर सकता, परन्तु उसकी लिव अन्दर प्रभु के नाम से जुड़ी हुई है और उसके निर्मल जीवन को देखकर दूसरे लोग भी नाम की कमाई के लिये प्रेरित होते हैं, तो वह प्राणी सबसे बड़ा दानी और परोपकारी है। पूर्ण सन्तों को सबसे बड़ा दानी कहा जाता है क्योंकि वे जीवों को नाम का दान देते हैं जो अन्ततः उन्हें प्रभु से मिला देता है।

वाणी

1.कंचन के कोट दतु करी बहु हैवर गैवर दानु ।
भूमि दानु गऊआ घणी भी अंतरि गरबु गुमानु ॥
राम नामि मनु बेधिआ गुरि दीआ सचु दानु ॥

गुरु नानक देव (आदि ग्रन्थ, पृ. 62)

2. पुंन दान जप तप जेते सभ ऊपरि नामु ॥
हरि हरि रसना जो जपै तिसु पूरन कामु ॥

- गुरु अर्जुन देव (आदि ग्रन्थ, पृ. 401)

3. किछु पुंन दान अनेक करणी नाम तुलि न समसरे ॥

गुरु नानक देव (आदि ग्रन्थ, पृ. 566)

4. कोटि गऊ को दान दे, नाहिं नाम समाना।

(धरनीदास की बानी, पृ. 5)

5. असुमेध जगु कीजै सोना गरभ दानु दीजै राम नाम सरि तऊ न पूजै ॥
असु दान गज दान सिहजा नारी भूमि दान ऐसो दानु नित नितहि कीजै ।।
आतम जउ निरमाइलु कीजै आप बराबरि कंचनु दीजै राम नाम सरि तऊ न पूजै ॥

सन्त नामदेव (आदि ग्रन्थ, पृ. 973)

6.कनिक कामिनी हैवर गैवर बहु बिधि दानु दातारा ॥
अंन बसत्र भूमि बहु अरपे नह मिलीऐ हरि दुआरा ॥

- गुरु अर्जुन देव (आदि ग्रन्थ, पृ. 642)

7. असुमेध जगने ॥ तुला पुरख दाने ॥ प्राग इसनाने ॥
तउ न पुजहि हरि कीरति नामा ॥

- सन्त नामदेव (आदि ग्रन्थ, पृ. 873)

8.कीता करतिआ बिरथा गइआ इकु तिलु थाइ न पाई ॥
पुंन दानु जो बीजदे सभ धरम राइ कै जाई ॥
बिनु सतिगुरू जमकालु न छोडई दूजै भाइ खुआई ॥

- गुरु अमरदास (आदि ग्रन्थ, पृ. 1414)

9. कोट गऊ जे दान दे, कोट जज्ञ जेवनार।
कोट कूप तीर्थ खनै, मिटै नहीं जम मार।

(गरीबदास की बानी, पृ. 19)

10. पाप पुन्य कै करम यह, उलटि पलटि भव आय।
सतगुर ज्ञान बिचारहु, अमर लोक के जाय ॥

( दरिया, ज्ञान दीपक, साखी 136)

11.कर्म धर्म तप पूजा दाना।
इस करनी से नित बढ़े माना ॥

(स्वामी जी, सार बचन, 11:1:56)

12. सतीआ मनि संतोखु उपजै देणै कै वीचारि ॥
दे दे मंगहि सहसा गूणा सोभ करे संसारु ॥

- गुरु नानक देव (आदि ग्रन्थ, पृ. 466)

13. सतगुरु पुरखु न मंनिओ सबदि न लगो पिआरु ॥
इसनानु दानु जेता करहि दूजै भाइ खुआरु ॥

- गुरु अमरदास (आदि ग्रन्थ, पृ. 34)

14. हरि प्रीति पिआरे सबदि वीचारे तिस ही का सो होवै ॥
पुंन दान अनेक नावण किउ अंतर मलु धोवै ॥

- गुरु नानक देव (आदि ग्रन्थ, पृ. 243)

15. सचु ता परु जाणीऐ जा सिख सची लेइ ॥
दइआ जाणै जीअ की किछु पुंनु दानु करेइ ॥

- गुरु नानक देव (आदि ग्रन्थ, पृ. 468)

ਪੂਜਾ

ਆਤਮਾ ਦਾ ਪਰਮਾਤਮਾ ਵੱਲ ਕੁਦਰਤੀ ਝੁਕਾਅ ਹੈ ਜਿਸ ਕਾਰਨ ਹਰ ਇਨਸਾਨ ਦੇ ਅੰਦਰ ਪਰਮਾਤਮਾ ਨਾਲ ਮਿਲਨ ਦੀ ਕੁਦਰਤੀ ਤੜਪ ਹੈ ਅਤੇ ਹਰ ਇਨਸਾਨ ਕਿਸੇ ਨਾ ਕਿਸੇ ਢੰਗ ਨਾਲ ਉਹਦੀ ਪੂਜਾ ਜਾਂ ਭਗਤੀ ਕਰਨ ਦੀ ਕੋਸ਼ਸ਼ ਕਰਦਾ ਹੈ। ਸੰਤਾਂ-ਮਹਾਤਮਾਂ ਦਾ ਪੂਜਾ ਜਾਂ ਭਗਤੀ ਤੋਂ ਇੱਕੋ ਭਾਵ ਹੈ। ਭਗਤ, ਪੁਜਾਰੀ ਜਾਂ ਉਪਾਸਕ ਭਗਤੀ, ਪੂਜਾ ਜਾਂ ਉਪਾਸਨਾ ਦੁਆਰਾ ਆਪਣੇ ਇਸ਼ਟ ਦੀ ਪ੍ਰਸੰਨਤਾ ਅਤੇ ਉਸ ਦੀ ਪ੍ਰਾਪਤੀ ਦਾ ਯਤਨ ਕਰਦਾ ਹੈ।

ਸੰਸਾਰ ਵਿਚ ਪ੍ਰਾਚੀਨ ਕਾਲ ਤੋਂ ਹੀ ਅਨੇਕ ਪ੍ਰਕਾਰ ਦੇ ਇਸ਼ਟਾਂ ਦੀ ਅਨੇਕ ਪ੍ਰਕਾਰ ਦੀ ਪੂਜਾ ਜਾਂ ਭਗਤੀ ਦੀ ਪਰੰਪਰਾ ਚੱਲੀ ਆ ਰਹੀ ਹੈ। ਲੋਕ ਕੁਦਰਤ ਦੀਆਂ ਸ਼ਕਤੀਆਂ ਜਿਵੇਂ ਸੂਰਜ ਦੇਵਤਾ, ਵਰੁਣ ਦੇਵਤਾ ਆਦਿ ਦੀ ਪੂਜਾ ਕਰਦੇ ਰਹੇ ਹਨ। ਦੇਵੀ-ਦੇਵਤਿਆਂ ਅਤੇ ਅਵਤਾਰਾਂ ਆਦਿ ਦੀ ਪੂਜਾ ਸਦੀਆਂ ਤੋਂ ਚੱਲੀ ਆ ਰਹੀ ਹੈ। ਕਈ ਲੋਕ ਪਸ਼ੂ-ਪੰਛੀਆਂ ਆਦਿ ਦੀ ਵੀ ਪੂਜਾ ਕਰਦੇ ਹਨ। ਸੰਤਮਤ ਵਿਚ ਇਕ ਪਰਮਾਤਮਾ ਨੂੰ ਛੱਡ ਕੇ ਦੂਸਰੀ ਹਰ ਚੀਜ਼ ਨੂੰ ਅਧੂਰੀ ਅਤੇ ਨਾਸ਼ਵਾਨ ਮੰਨਿਆ ਗਿਆ ਹੈ। ਇਸ ਲਈ ਸਭ ਧਰਮਾਂ ਵਿਚ ਸਮੇਂ-ਸਮੇਂ ਹੋਏ ਸਭ ਪੂਰਨ ਸੰਤਾਂ-ਮਹਾਤਮਾਂ ਨੇ ਸਿਰਫ਼ ਉਸ ਇਕ ਨਿਰਾਕਾਰ, ਅਮਰ-ਅਵਿਨਾਸ਼ੀ ਪਰਮਾਤਮਾ ਦੀ ਪੂਜਾ ਜਾਂ ਭਗਤੀ ਦਾ ਉਪਦੇਸ਼ ਦਿੱਤਾ ਹੈ। ਕਬੀਰ ਸਾਹਿਬ ਕਹਿੰਦੇ ਹਨ:

'ਪੂਜਹੁ ਰਾਮੁ ਏਕੁ ਹੀ ਦੇਵਾ।'

(ਆਦਿ ਗ੍ਰੰਥ, ਪੰ. 484)

ਜਿਸ ਇਸ਼ਟ ਦੀ ਅਸੀਂ ਪੂਜਾ ਕਰਦੇ ਹਾਂ, ਅਸੀਂ ਓਸੇ ਨੂੰ ਪ੍ਰਾਪਤ ਕਰਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਹਨ:

'ਜੈਸਾ ਸੇਵੈ ਤੈਸੋ ਹੋਇ।।'

(ਆਦਿ ਗ੍ਰੰਥ, ਪੰ. 223)

ਭਗਵਾਨ ਕ੍ਰਿਸ਼ਨ ਨੇ ਵੀ ਗੀਤਾ ਵਿਚ ਉਪਦੇਸ਼ ਦਿੱਤਾ ਹੈ ਕਿ ਦੇਵੀ- ਦੇਵਤਿਆਂ ਦੀ ਪੂਜਾ ਕਰਨ ਵਾਲੇ ਦੇਵੀ-ਦੇਵਤਿਆਂ ਨੂੰ, ਜਿੰਨਾਂ-ਭੂਤਾਂ ਦੀ ਪੂਜਾ ਕਰਨ ਵਾਲੇ ਜਿੰਨਾਂ-ਭੂਤਾਂ ਨੂੰ ਅਤੇ ਪਾਰਬ੍ਰਹਮ ਪਰਮੇਸ਼ਰ ਦੀ ਪੂਜਾ ਕਰਨ ਵਾਲੇ ਪਾਰਬ੍ਰਹਮ ਪਰਮੇਸ਼ਰ ਨੂੰ ਪ੍ਰਾਪਤ ਕਰਦੇ ਹਨ। (ਗੀਤਾ 9:25)

ਉਹ ਪ੍ਰਭੂ ਸਤਿ ਹੈ। ਉਹ ਸਕਤੀ-ਰੂਪ, ਗਿਆਨ-ਰੂਪ, ਪ੍ਰੇਮ-ਰੂਪ ਅਤੇ ਅਨੰਦ- ਰੂਪ ਹੈ। ਸਿਰਫ ਉਹਦੀ ਪੂਜਾ ਜਾਂ ਭਗਤੀ ਦੁਆਰਾ ਹੀ ਜੀਵਾਤਮਾ ਵੀ ਸਤਿ- ਰੂਪ, ਸ਼ਕਤੀ-ਰੂਪ, ਗਿਆਨ-ਰੂਪ, ਪ੍ਰੇਮ-ਰੂਪ ਅਤੇ ਅਨੰਦ-ਰੂਪ ਬਣ ਸਕਦੀ ਹੈ।

ਉਹ ਪਰਮਾਤਮਾ ਅਜਨਮਾ ਤੇ ਅਜੂਨੀ ਹੈ। ਉਹ ਜੰਮਣ-ਮਰਨ ਅਤੇ ਆਵਾਗਵਣ ਦੇ ਬੰਧਨਾਂ ਤੋਂ ਉੱਪਰ ਹੈ। ਬਾਕੀ ਸਭ ਇਸ਼ਟ ਆਵਾਗਵਣ ਦੇ ਚੱਕਰ ਨਾਲ ਬੱਝ ਹੋਏ ਹਨ, ਇਸ ਲਈ ਉਨ੍ਹਾਂ ਦੀ ਪੂਜਾ ਜਾਂ ਭਗਤੀ ਦੁਆਰਾ ਕਦੇ ਵੀ ਕੋਈ ਭਗਤ ਜਾਂ ਪੁਜਾਰੀ ਜੰਮਣ-ਮਰਨ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦਾ।

ਸੰਤ-ਮਹਾਤਮਾਂ ਸਮਝਾਉਂਦੇ ਹਨ ਕਿ ਮਨੁੱਖ ਦੁਆਰਾ ਬਣਾਏ ਗਏ ਪੂਜਾ ਜਾਂ ਭਗਤੀ ਦੇ ਸਭ ਸਾਧਨ ਅਤੇ ਮਾਰਗ ਬਾਹਰਮੁਖੀ ਹਨ। ਪਰਮਾਤਮਾ ਦੁਆਰਾ ਬਣਾਇਆ ਗਿਆ ਪੂਜਾ ਜਾਂ ਭਗਤੀ ਦਾ ਸਾਧਨ ਅਤੇ ਮਾਰਗ ਅੰਤਰਮੁਖੀ ਹੈ।

ਉਹ ਪਰਮਾਤਮਾ ਵੀ ਅੰਦਰ ਹੈ ਅਤੇ ਉਸ ਦੀ ਪ੍ਰਾਪਤੀ ਦਾ ਸਾਧਨ ਅਤੇ ਮਾਰਗ ਵੀ ਅੰਦਰ ਹੈ।

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ:
ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ॥

(ਆਦਿ ਗ੍ਰੰਥ, ਪੰ. 1122)

ਪਰਮਾਤਮਾ ਦੀ ਪੂਜਾ ਜਾਂ ਭਗਤੀ ਦਾ ਸੱਚਾ ਸਾਧਨ ਅਤੇ ਮਾਰਗ ਇਕ, ਅਨਾਦੀ ਅਤੇ ਪਰਿਵਰਤਨ ਰਹਿਤ ਹੈ। ਇਹ ਖ਼ੁਦ ਪਰਮਾਤਮਾ ਦੁਆਰਾ ਬਣਾਇਆ ਗਿਆ ਹੈ। ਇਸ ਦਾ ਗਿਆਨ ਆਪਣੀ ਆਤਮਾ ਨੂੰ ਪਰਮਾਤਮਾ ਵਿਚ ਅਭੇਦ ਕਰ ਚੁੱਕੇ ਪੂਰਨ ਸੰਤਾਂ ਦੁਆਰਾ ਹੁੰਦਾ ਹੈ। ਸਿਰਫ਼ ਇਸ ਸਾਧਨ ਅਤੇ ਮਾਰਗ ਨੂੰ ਅਪਣਾ ਕੇ ਹੀ ਇਨਸਾਨ ਪਰਮੇਸ਼ਰ ਨਾਲ ਮਿਲਾਪ ਕਰ ਸਕਦਾ ਹੈ।

ਸੰਤ-ਮਹਾਤਮਾਂ ਪਰਮਾਤਮਾ ਦੁਆਰਾ ਆਪਣੇ ਨਾਲ ਮਿਲਾਪ ਲਈ ਬਣਾਏ ਗਏ ਸਾਧਨ ਜਾਂ ਮਾਰਗ ਨੂੰ ਸੰਤਮਤ, ਗੁਰਮਤ, ਭਗਤੀ-ਮਾਰਗ, ਪ੍ਰੇਮਾ-ਭਗਤੀ ਦਾ ਮਾਰਗ ਆਦਿ ਕਹਿੰਦੇ ਹਨ ਅਤੇ ਬਾਕੀ ਹਰ ਕਿਸਮ ਦੀ ਪੂਜਾ ਜਾਂ ਭਗਤੀ ਨੂੰ ਮਨਮਤ ਕਹਿੰਦੇ ਹਨ। ਗੁਰੂ ਅਮਰ ਦਾਸ ਜੀ ਕਹਿੰਦੇ ਹਨ:

ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ॥
ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ॥

(ਆਦਿ ਗ੍ਰੰਥ, ਪੰ. 910)

ਪਰਮਾਤਮਾ ਦੀ ਪੂਜਾ ਜਾਂ ਭਗਤੀ ਤਾਂ ਸਾਰੇ ਹੀ ਕਰਦੇ ਹਨ ਪਰ ਉਹ ਮਨਮਰਜ਼ੀ ਨਾਲ ਭਗਤੀ ਕਰਦੇ ਹਨ। ਸੱਚੀ ਭਗਤੀ ਦਾ ਗਿਆਨ ਨਾ ਹੋਣ ਕਾਰਨ ਉਨ੍ਹਾਂ ਨੂੰ ਉਸ ਭਗਤੀ ਵਿੱਚੋਂ ਲਾਭ ਨਹੀਂ ਹੁੰਦਾ, ਹਾਨੀ ਹੁੰਦੀ ਹੈ। ਆਪ ਕਹਿੰਦੇ ਹਨ:

ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥

(ਆਦਿ ਗ੍ਰੰਥ, ਪੰ. 910)

ਪੂਜਾ ਜਾਂ ਭਗਤੀ ਓਹੀ ਠੀਕ ਹੈ ਜਿਹੜੀ ਪਰਮਾਤਮਾ ਨੂੰ ਪਸੰਦ ਹੋਵੇ। ਇਸ ਲਈ ਪਰਮਾਤਮਾ ਦੇ ਭਾਣੇ ਜਾਂ ਹੁਕਮ ਨੂੰ ਮੰਨਦੇ ਹੋਏ ਪਰਮਾਤਮਾ ਦੁਆਰਾ ਖ਼ੁਦ ਨਿਰਧਾਰਤ ਕੀਤੀ ਗਈ ਸੱਚੀ ਪੂਜਾ ਜਾਂ ਭਗਤੀ ਵਿਚ ਲੱਗਣਾ ਚਾਹੀਦਾ ਹੈ। ਆਪ ਕਹਿੰਦੇ ਹਨ:

ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ॥
ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ॥

(ਆਦਿ ਗ੍ਰੰਥ, ਪੰ. 910)

ਸਿਰਫ਼ ਸ਼ਬਦ ਜਾਂ ਨਾਮ ਦੀ ਕਮਾਈ ਹੀ ਉਹ ਸੱਚੀ ਪੂਜਾ ਜਾਂ ਭਗਤੀ ਹੈ ਜਿਹੜੀ ਪਰਮੇਸ਼ਰ ਨੂੰ ਪਸੰਦ ਹੈ ਅਤੇ ਇਸ ਦੁਆਰਾ ਹੀ ਜੀਵ ਪਰਮਾਤਮਾ ਨਾਲ ਮਿਲਾਪ ਕਰ ਸਕਦਾ ਹੈ। ਆਪ ਖ਼ਬਰਦਾਰ ਕਰਦੇ ਹਨ ਕਿ ਸ਼ਬਦ ਜਾਂ ਨਾਮ ਦੀ ਕਮਾਈ ਨੂੰ ਛੱਡ ਕੇ ਪਰਮਾਤਮਾ ਦੀ ਪੂਜਾ ਜਾਂ ਭਗਤੀ ਦਾ ਜੋ ਵੀ ਸਾਧਨ ਜਾਂ ਮਾਰਗ ਅਸੀਂ ਅਪਣਾਉਂਦੇ ਹਾਂ, ਉਹ ਸਾਨੂੰ ਚੁਰਾਸੀ ਦੇ ਚੱਕਰ ਨਾਲ ਬੰਨ੍ਹ ਕੇ ਰੱਖਦਾ ਹੈ। ਅਜਿਹੇ ਮਨਮਰਜ਼ੀ ਦੇ ਸਾਧਨਾਂ ਦੁਆਰਾ ਅਸੀਂ ਕਦੇ ਵੀ ਪਰਮਾਤਮਾ ਨਾਲ ਮਿਲਾਪ ਨਹੀਂ ਕਰ ਸਕਦੇ।

ਜਪ-ਤਪ, ਤੀਰਥ-ਵਰਤ, ਪੁੰਨ-ਦਾਨ, ਅਨੇਕ ਕਿਸਮ ਦੇ ਹਠ-ਕਰਮਾਂ ਆਦਿ ਦਾ ਫਲ ਜ਼ਰੂਰ ਮਿਲਦਾ ਹੈ, ਪਰ ਪੂਜਾ ਜਾਂ ਭਗਤੀ ਦੇ ਇਹ ਸਾਧਨ ਪਰਮਾਤਮਾ ਨਾਲ ਮਿਲਾਪ ਦਾ ਕਾਰਨ ਨਹੀਂ ਬਣ ਸਕਦੇ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:

ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ॥

(ਆਦਿ ਗ੍ਰੰਥ, ਪੰ. 1332)

ਆਪ ਸਮਝਾਉਂਦੇ ਹਨ ਕਿ ਹਰ ਕਿਸਮ ਦੇ ਸ੍ਰੇਸ਼ਟ ਕਰਮਾਂ, ਹਰ ਕਿਸਮ ਦੇ ਧਾਰਮਿਕ ਯਤਨਾਂ, ਮਨ-ਇੰਦਰੀਆਂ ਦੀ ਸਫ਼ਾਈ ਦੇ ਲਈ ਅਪਣਾਏ ਜਾਣ ਵਾਲੇ ਹਰ ਕਿਸਮ ਦੇ ਸੰਜਮ ਅਤੇ ਹਰ ਕਿਸਮ ਦੇ ਜਪ, ਤਪ, ਤੀਰਥ ਆਦਿ ਦਾ ਫਲ ਨਾਮ ਦੀ ਕਮਾਈ ਵਿਚ ਸ਼ਾਮਲ ਹੈ। ਆਪ ਉਪਦੇਸ਼ ਦਿੰਦੇ ਹਨ:

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ॥

(ਆਦਿ ਗ੍ਰੰਥ, ਪੰ. 489)

ਆਪਣਾ ਧਿਆਨ ਨਾਮ ਨਾਲ ਜੋੜਨਾ ਹੀ ਸੱਚੀ ਪੂਜਾ ਹੈ। ਇਸ ਤੋਂ ਬਿਨਾਂ ਦੂਜੀ ਕੋਈ ਵੀ ਪੂਜਾ ਜਾਂ ਭਗਤੀ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਬਣ ਸਕਦੀ।

ਕੁਝ ਲੋਕ ਹਠ-ਮਾਰਗ ਦਾ ਪ੍ਰਚਾਰ ਕਰਦੇ ਹਨ, ਕੁਝ ਕਰਮ-ਮਾਰਗ ਦਾ ਅਤੇ ਕੁਝ ਗਿਆਨ-ਮਾਰਗ ਦਾ। ਕੁਝ ਲੋਕ ਤਿਆਗ ਉੱਤੇ ਜ਼ੋਰ ਦਿੰਦੇ ਹਨ ਤਾਂ ਕੁਝ ਹੋਰ ਭਗਤੀ ਦੇ ਦੂਸਰੇ ਦੁੱਖਦਾਈ ਬਾਹਰਮੁਖੀ ਸਾਧਨਾਂ ਦੀ ਵਕਾਲਤ ਕਰਦੇ ਹਨ।
ਇਹ ਸਾਧਨ ਅਤੇ ਮਾਰਗ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਹਨ। ਉਹ ਪ੍ਰਭੂ ਪਰਮ-ਦਇਆਲੂ ਹੈ। ਉਹਨੇ ਆਪਣੀ ਪ੍ਰਾਪਤੀ ਲਈ ਸਭ ਤੋਂ ਵੱਧ ਸੌਖਾ, ਸੁਭਾਵਿਕ ਅਤੇ ਸਹਿਜ ਮਾਰਗ ਬਣਾਇਆ ਹੈ।

ਉਹ ਮਾਰਗ ਸ਼ਬਦ ਜਾਂ ਨਾਮ ਹੈ। ਨਾਮ ਹਰ ਮਨੁੱਖ ਦੇ ਅੰਦਰ ਹੈ। ਇਹ ਹਰ ਮਨੁੱਖ ਦੇ ਨੇੜੇ ਤੋਂ ਨੇੜੇ ਹੈ। ਪ੍ਰਭੂ ਦੀ ਪ੍ਰਾਪਤੀ ਲਈ ਕਿਸੇ ਕਿਸਮ ਦੇ ਬਾਹਰਮੁਖੀ ਯਤਨ ਦੀ ਲੋੜ ਨਹੀਂ, ਸਿਰਫ਼ ਧਿਆਨ ਨੂੰ ਅੰਦਰ ਸ਼ਬਦ ਜਾਂ ਨਾਮ ਨਾਲ ਜੋੜਨ ਦੀ ਲੋੜ ਹੈ। ਨਾਮ ਤੋਂ ਸੰਤਾਂ- ਮਹਾਤਮਾਂ ਦਾ ਭਾਵ ਕਿਸੇ ਵਿਸ਼ੇਸ਼ ਭਾਸ਼ਾ ਦਾ ਕੋਈ ਲਫ਼ਜ਼ ਨਹੀਂ ਹੈ। ਨਾਮ ਤੋਂ ਸੰਤਾਂ ਦਾ ਭਾਵ ਉਹ ਸੱਚਾ ਸ਼ਬਦ ਹੈ ਜਿਸ ਨੇ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ ਅਤੇ ਜਿਹੜਾ ਹਰ ਵਿਅਕਤੀ ਦੇ ਅੰਦਰ ਅੱਖਾਂ ਤੋਂ ਉੱਪਰ ਅਤੇ ਵਿਚਕਾਰ ਦਿਨ-ਰਾਤ ਧੁਨਕਾਰਾਂ ਦੇ ਰਿਹਾ ਹੈ।

ਗੁਰੂ ਨਾਨਕ ਸਾਹਿਬ ਕਹਿੰਦੇ ਹਨ:

ਦੇਹੀ ਅੰਦਰਿ ਨਾਮੁ ਨਿਵਾਸੀ ॥ ਆਪੇ ਕਰਤਾ ਹੈ ਅਬਿਨਾਸੀ॥

(ਆਦਿ ਗ੍ਰੰਥ, ਪੰ. 1026)

ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥

(ਆਦਿ ਗ੍ਰੰਥ, ਪੰ. 229)

ਦੇਹੀ ਦੇ ਅੰਦਰ ਮਿਲਨ ਵਾਲਾ ਨਾਮ ਸੱਚਾ ਕਰਤਾ ਜਾਂ ਨਿਰੰਜਨ ਹੈ ਅਤੇ ਉਹੀ ਸੱਚਾ ਠਾਕੁਰ ਜਾਂ ਇਸ਼ਟ ਹੈ। ਆਪ ਸਮਝਾਉਣਾ ਚਾਹੁੰਦੇ ਹਨ ਕਿ ਨਾਮ ਦੁਆਰਾ ਹੀ ਪੂਜਾ ਕਰਨੀ ਹੈ ਅਤੇ ਨਾਮ ਦੀ ਹੀ ਪੂਜਾ ਕਰਨੀ ਹੈ। ਨਾਮ ਪਰਮਾਤਮਾ ਦਾ ਰੂਪ ਹੈ ਅਤੇ ਨਾਮ ਨਾਲ ਲਿਵ ਜੋੜਨਾ ਹੀ ਪਰਮਾਤਮਾ ਨਾਲ ਲਿਵ ਜੋੜਨਾ ਹੈ। ਇਸ ਲਈ ਆਪਣੇ ਮਨ ਨੂੰ ਹਰ ਕਿਸਮ ਦੇ ਸਾਧਨਾਂ ਵਿੱਚੋਂ ਕੱਢ ਕੇ ਸਿਰਫ਼ ਨਾਮ ਜਾਂ ਸ਼ਬਦ ਦੀ ਪੂਜਾ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਦਾ ਯਤਨ ਕਰਨਾ ਚਾਹੀਦਾ ਹੈ।

ਬਾਣੀ

1. ਪਾਂਚ ਤੱਤ ਨਰ ਆਤਮ ਦੇਹੀ। ਏਕ ਤੱਤ ਪਾਹਨ ਕੋ ਸੇਈ॥
ਪਾਹਨ ਕੋ ਤੁਮ ਸੁਧ ਬਤਾਵੋ। ਚੇਤਨ ਕੋ ਧਰਿ ਦੋਸ਼ ਲਗਾਵੈ॥

-ਤੁਲਸੀ ਸਾਹਿਬ, ਘਟ ਰਾਮਾਇਣ, ਭਾਗ 2, ਪੰ. 66

2. ਆਤਮ ਤੇਜਿ ਪੂਜੇ ਜੜ ਪਾਹਨ ਪ੍ਰੇਮ ਸੋ ਮੂਰਤਿ ਹੈ ਘਟ ਮਾਹੀਂ॥
ਬੇਦ ਵਿਚਾਰਿ ਆਚਾਰਿ ਚਤੁਰਦਿਸ਼ ਖੋਜਤ ਹੈ ਈਹਈ ਸਬ ਆਹੀਂ॥

 -ਦਰੀਆ, ਹਸਤਲਿਖਿਤ ਗ੍ਰੰਥ, ਪੰ. 20

3.ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥
ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥

  -ਸੰਤ ਨਾਮਦੇਵ (ਆਦਿ ਗ੍ਰੰਥ, ਪੰ. 525)

4. ਘਰ ਮੇਂ ਜ਼ਿੰਦਾ ਛੋੜਿ ਕੈ ਮੁਰਦਾ ਪੂਜਨ ਜਾਇ॥
ਮੁਰਦਾ ਪੂਜਨ ਜਾਇ ਭੀਤਿ ਕੋ ਸਿਰਦਾ ਨਾਵੈਂ॥
ਪਾਨ ਫੂਲ ਔਰ ਖਾਂਡ ਜਾਇ ਕੈ ਤੁਰਤ ਚੜਾਵੈਂ ॥
ਤਾਲ ਕਿ ਮਾਟੀ ਆਨਿ ਊਂਚ ਕੈ ਬਾਂਧਿਨਿ ਚੌਰੀ।
ਲੀਪਿ ਪੋਤਿ ਕੇ ਧਰਿਨਿ ਪੂਰੀ ਔ ਬਰਾ ਕਚੌਰੀ॥
ਪੀਅਰ ਲੂਗਾ ਪਹਿਰਿ ਜਾਇ ਕੈ ਬੈਠਿਨਿ ਬੂੜਾ।
ਭਰਮਿ ਭਰਮਿ ਅਭੁਵਾਇ ਮਾਂਗਤ ਹੈਂ ਖੁਸੀ ਕੈ ਮੂੜਾ ॥
ਪਲਟੂ ਸਬ ਘਰ ਬਾਂਟਿ ਕੈ ਲੈ ਲੈ ਬੈਠੇ ਖਾਇ।
ਘਰ ਮੇਂ ਜਿੰਦਾ ਛੋੜਿ ਕੈ ਮੁਰਦਾ ਪੂਜਨ ਜਾਇ॥

-ਪਲਟੂ ਸਾਹਿਬ ਕੀ ਬਾਨੀ, ਭਾਗ 1, ਕੁੰਡਲੀ 190

5. ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥
ਭੂਲੀ ਮਾਲਨੀ ਹੈ ਏਉ। ਸਤਿਗੁਰੁ ਜਾਗਤਾ ਹੈ ਦੇਉ ॥
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ॥
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ॥

-ਕਬੀਰ ਸਾਹਿਬ (ਆਦਿ ਗ੍ਰੰਥ, ਪੰ. 479)

6.ਬਾਹਰ ਮੂਰਤਿ ਪਥਲ ਕਾ ਰਚਿਆ ਤਾ ਪਰ ਪਾਤੀ ਦੀਨਾ।
ਸਜੀਵ ਤੋਰਿ ਨਿਰਜੀਵ ਕੇ ਪੂਜਾ ਜਬਰ ਸੇ ਭਏ ਅਧੀਨਾ॥
ਮਹਿਖਾ ਮਾਰਿ ਦੇਵਲ ਕੋ ਭੀਤਰ ਪਰ ਆਤਮ ਕਹੇ ਭੀਨਾ॥
ਜੀਵ ਸੀਵ ਇਹ ਰਾਮ ਸਭਨਿ ਮੇਂ ਭਾਨ ਕਲਾ ਛਬਿ ਦੀਨਾ॥

-ਦਰੀਆ ਗ੍ਰੰਥਾਵਲੀ, ਭਾਗ 1, ਪੰ. 102

7. ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ॥
ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ॥
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ॥
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ॥

-ਸੰਤ ਨਾਮਦੇਵ (ਆਦਿ ਗ੍ਰੰਥ, ਪੰ. 485)

8. ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥
ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ॥

-ਕਬੀਰ ਸਾਹਿਬ (ਆਦਿ ਗ੍ਰੰਥ, ਪੰ. 332)

9. ਕਹਾ ਕਰੂੰ ਜਗ ਦੇਖਤ ਅੰਧਾ। ਤਜਿ ਆਨੰਦ ਬਿਚਾਰੈ ਧੰਧਾ॥
ਪਾਹਨ ਆਗੈ ਦੇਵ ਕਟੀਲਾ। ਬਾਕੋ ਪ੍ਰਾਂਣ ਨਹੀਂ ਬਾਕੀ ਪੂਜ ਰਚੀਲਾ ॥
ਨਿਰਜੀਵ ਆਗੈ ਸਰਜੀਵ ਮਾਰੈਂ। ਦੇਖਤ ਜਨਮ ਅਪਨੌ ਹਾਰੈ॥
ਆਂਗਣਿ ਦੇਵ ਪਿਛੋਕੜਿ ਪੂਜਾ। ਪਾਹਨ ਪੂਜ ਭਏ ਨਰ ਦੂਜਾ॥
ਨਾਮਦੇਵ ਕਹੈ ਸੁਨੋ ਰੇ ਧਗੜਾ। ਆਤਮਦੇਵ ਨ ਪੂਜੌ ਦਗੜਾ॥

-ਨਾਮਦੇਵ, ਹਿੰਦੀ ਪਦਾਵਲੀ, ਪਦ 47, ਪੰ. 19

10. ਨਾ ਕਛੁ ਬੋਲੇ ਨਾ ਕਛੁ ਖਾਈ। ਕਹੂ ਤੇਹੀ ਪੂਜੇ ਕਾ ਮਿਲੇ ਭਾਈ।

-ਦਰੀਆ ਸਾਗਰ, ਪੰ. 46

11.ਪਾਹਨ ਪੂਜੇ ਹਰਿ ਮਿਲੈ, ਤੌ ਮੈਂ ਪੂਜੂੰ ਪਹਾਰ।
ਤਾ ਤੋਂ ਯਹ ਚਾਕੀ ਭਲੀ, ਪੀਸਿ ਖਾਇ ਸੰਸਾਰ॥

-ਕਬੀਰ ਸਾਖੀ-ਸੰਗ੍ਰਹਿ, ਪੰ. 165

12. ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ॥
ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ॥

-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 1267)

13. ਕਰ ਕਰ ਪਰਸਾਦ ਭੋਗ ਠਾਕੁਰ ਲਾਵੈ।
ਪਾਹਨ ਬੇਹੋਸ ਕਹੂੰ ਠਾਕੁਰ ਖਾਵੈ॥
ਚੇਤਨ ਆਤਮ ਬਰਮਹ ਸਬ ਕੇ ਮਾਹੀਂ।
ਪਾਵੈ ਪ੍ਰਸਾਦ ਦੇਖ ਦੀਦਾ ਜਾਈ॥

 -ਤੁਲਸੀ ਸਾਹਿਬ ਕੀ ਸ਼ਬਦਾਵਲੀ, ਭਾਗ 1, ਪੰ. 18

14. ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥
ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ ॥

 ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ.1160)

15.ਮੂਰਤਿ ਘੜੀ ਪਸ਼ਾਣ ਕੀ, ਕੀਆ ਸਿਰਜਨਹਾਰ।
ਦਾਦੂ ਸਾਚ ਸੂਝੈ ਨਹੀਂ, ਯੂੰ ਡੂਬਾ ਸੰਸਾਰ॥

-ਦਾਦੂ ਦਇਆਲ ਕੀ ਬਾਨੀ, ਭਾਗ 1, ਪੰ. 123
Scroll to Top