santmat sangeet

Amrit

  • Read In Hindi
  • Read In Punjabi

अमृत

जिसके सेवन से जीव अमर हो जाये, वही अमृत है। मुसलमान फ़क़ीरों ने इसे 'आबे- यात' यानी अमर जीवन प्रदान करनेवाला जल कहा है। यह संसार, इसके सब पदार्थ
और रिश्ते-नाते नाशवान हैं। सारी त्रिलोकी मृत्यु और विनाश के प्रभाव में है। इसके विपरीत वह प्रभु और उसका नाम या शब्द वह अमृत है, जिसे पीने से जीवात्मा मृत्यु और विनाश की सीमा से ऊपर उठकर अमर जीवन प्राप्त कर लेती है।

गुरु रामदास जी कहते हैं:

हरि हरि नामु अंम्रितु रसु मीठा गुरमति सहजे पीजै ॥

(आदि ग्रन्थ, पृ. 1323)

आप कहते हैं कि वह हरि और उसका नाम अमृत है। यह अमृत सच्चे जीवन और सच्चे आनन्द का स्रोत है। गुरु अंगद साहिब कहते हैं:

जिन वडिआई तेरे नाम की ते रते मन माहि ॥
नानक अंम्रितु एकु है दूजा अंम्रितु नाहि ॥
नानक अंम्रितु मनै माहि पाईऐ गुर परसादि ॥
तिन्ही पीता रंग सिउ जिन्ह कउ लिखिआ आदि ॥

(आदि ग्रन्थ, पृ. 1238)

आप कहते हैं कि केवल प्रभु या उसका नाम ही सच्चा अमृत है, उसके बिना कोई ऐसी वस्तु नहीं, जिसमें अमर जीवन प्रदान करने की शक्ति हो। यह अमृत हरएक के अन्दर है, परन्तु यह प्राप्त केवल उन ख़ुशकिस्मत जीवों को होता है, जिन पर प्रभु और सतगुरु कृपा करें। गुरु रामदास जी कहते हैं:

1. नउ दरवाज नवे दर फीके रसु अंम्रितु दसवे चुईजै ॥

(आदि ग्रन्थ, पृ. 1323)

2. अंम्रित रसु सतिगुरू चुआइआ । दसवै दुआरि प्रगटु होइ आइआ ॥
तह अनहद सबद वजहि धुनि बाणी सहजे सहजि समाई हे।

(आदि ग्रन्थ, पृ. 1069)

आप समझाते हैं कि हमारे शरीर के दस दरवाज़े हैं। नौ दरवाज़े दो आँखें, दो कान, दो नासिकायें, मुँह तथा दो मल-मूत्र के स्थान- बाहरी संसार की तरफ खुलते हैं। इनका सम्बन्ध इन्द्रियों के भोगों और विषय-विकारों के साथ है, जबकि नाम रूपी अमृत दसवें दरवाजे पर पहुँचने से प्राप्त होता है। जब हम ध्यान को आँखों के पीछे और मध्य स्थिर करते हैं, तब हमें अन्तर में दसम् द्वार पर शब्द या नाम का अमृत मिलता है। गुरु अमरदास जी कहते हैं:

अंदरु अंम्रिति भरपूरु है चाखिआ सादु जापै ॥
जिन चाखिआ से निरभउ भए से हरि रसि ध्रापै ॥
हरि किरपा धारि पीआइआ फिरि कालु न विआपै ॥

(आदि ग्रन्थ, पृ. 1092)

आप फ़रमाते हैं कि जो लोग अपना ध्यान अन्तर में एकाग्र करके नाम रूपी अमृत को पी लेते हैं, उनके मन की सब तृष्णायें शान्त हो जाती है, उन्हें सहज अवस्था प्राप्त हो जाती है और वह सदा के लिये काल तथा मृत्यु के भय से मुक्त हो जाते हैं। गुरु अमरदास जी की वाणी है:

घर ही महि अंम्रितु भरपूरु है मनमुखा सादु न पाइआ ॥
जिउ कसतूरी मिरगु न जाणै भ्रमदा भरमि भुलाइआ ॥

(आदि ग्रन्थ, पृ. 644)

आप चेतावनी देते हैं कि जिस तरह कस्तूरी हिरण की नाभि में होती है, परन्तु वह उसकी तलाश में बाहर भटकता है, उसी तरह नाम रूपी अमृत अन्तर में है, परन्तु मनमुख उसकी तलाश में बाहर भटकते हैं, इसलिये उन्हें कभी भी सच्चे अमृत और अमर पद की प्राप्ति नहीं होती।

वाणी

1. अंम्रितु साचा नामु है कहणा कछू न जाइ ॥
पीवत हू परवाणु भइआ पूरै सबदि समाइ ॥

- गुरु अमरदास (आदि ग्रन्थ, पृ. 33)

2. जितने रस अन रस हम देखे सभ तितने फीक फीकाने ॥
हरि का नाम अंम्रित रसु चाखिआ मिलि सतिगुर मीठ रस गाने ॥

- गुरु रामदास (आदि ग्रन्थ, पृ. 169-70)

3. नउ निधि अंम्रितु प्रभ का नामु।
देही महि इस का बिस्रामु ॥

- गुरु अर्जुन देव (आदि ग्रन्थ, पृ. 293)

4. गुर का सबदु अंम्रितु है जितु पीतै तिख जाइ ॥
इहु मनु साचा सचि रता सचे रहिआ समाइ ॥

- गुरु अमरदास (आदि ग्रन्थ, पृ. 35)

5. हरि का नामु अंम्रितु कलि माहि ॥
एहु निधाना साधू पाहि ॥

- गुरु अर्जुन देव (आदि ग्रन्थ, पृ. 888)

6. काइआ अंम्रिति रही भरपूरे पाईऐ सबदि वीचारी ॥
जो प्रभु खोजहि सेई पावहि होरि फूटि मूए अहंकारी ॥

- गुरु अमरदास (आदि ग्रन्थ, पृ. 911)

7. रतन पदारथ माणिक मोती, हीरौं का दरिया।
चिंतामणि चित राम धन, घट अमृत भरिया ॥

(दादू दयाल की बानी, भाग 1, पृ. 152)

8 . गुरमती मनु निरमला रसना हरि रसु पीजै राम ॥
रसना हरि रसु पीजै अंतरु भीजै साच सबदि बीचारी ॥
अंतरि खूहटा अंम्रिति भरिआ सबदे काढि पीऐ पनिहारी ॥

गुरु अमरदास (आदि ग्रन्थ, पृ. 570)

9. तन सरवर मन देखु बिचारी। ता में सलिता तीन सुधारी ॥
वा में मानसरोवर अहई। हंस बंस कौतुक तहँ करई॥
चूँगहिं मोती निर्मल नीका। झलकि परै मनि मस्तक टीका ॥

(दरिया सागर, पृ. 58)

10. घट में भरो है मान सरोवर मोती चुगै मराला।
घट में ऊँचा ध्यान शब्द का सोहं सोहं माला।
घट में बिन सूरज उजियारा राति दिना तहिं सूझै।
अमृत भोजन भोग लगतु है बिरला जन कोइ बूझै।

(चरनदास की बानी, भाग 1, पृ. 49)

11. अंम्रितु सदा वरसदा बूझनि बूझणहार ॥
गुरमुखि जिन्ही बुझिआ हरि अंम्रितु रखिआ उरि धारि ॥

- गुरु अमरदास (आदि ग्रन्थ, पृ. 1281)

12. देहु कलाली येक पिआला, ऐसा अवधू होई मतिवाला।
कहै कलाली पिआला देऊं, पीवन हारै का सिर लेऊं।
ऐरी कलाली तैं क्या कीआ, सिर कै साटै पिआला दीआ।
सिरकै साटै महंगा भारी, पीवैगा अपना सिर डारी।
चन्द सूर दोउ सनमुख होइ, पीवै पिआला मरै न कोई।
सहज सुंनि मैं भाटी स्रवै, पीवै रविदास गुरुमुखि द्रवै।

(रविदास-वाणी, पद-50)

13. गुर का सबदु अंम्रितु है सभ त्रिसना भुख गवाए ॥
हरि रसु पी संतोखु होआ सचु वसिआ मनि आए ॥

गुरु अमरदास (आदि ग्रन्थ, पृ. 850)

14. आपु पछाणहि प्रीतमु मिलै वुठा छहबर लाइ ॥
झिमि झिमि अंम्रितु वरसदा तिसना भुख सभ जाइ ॥

- गुरु अमरदास (आदि ग्रन्थ, पृ. 1420)

15. इक बूंद सौं बुझि गई, जनम जनम की प्यास।
जनम मरन बंधन टूटई, भये रविदास खलास ॥

(रविदास दर्शन, पद-44)

ਅੰਮ੍ਰਿਤ

ਜਿਸ ਨੂੰ ਪੀ ਕੇ ਅਮਰ ਹੋ ਜਾਈਏ, ਓਹੀ ਅੰਮ੍ਰਿਤ ਹੈ। ਮੁਸਲਮਾਨ ਫ਼ਕੀਰਾਂ ਨੇ ਇਸ ਨੂੰ ਆਬੇ-ਹਯਾਤ ਅਰਥਾਤ ਅਮਰ ਜੀਵਨ ਪ੍ਰਦਾਨ ਕਰਨ ਵਾਲਾ ਜਲ ਕਿਹਾ ਹੈ। ਇਹ ਸੰਸਾਰ, ਇਸ ਦੇ ਸਭ ਸ਼ਕਲਾਂ- ਪਦਾਰਥ ਅਤੇ ਰਿਸ਼ਤੇ-ਨਾਤੇ ਨਾਸ਼ਵਾਨ ਹਨ। ਸਾਰੀ ਤ੍ਰਿਲੋਕੀ ਮੌਤ ਅਤੇ ਵਿਨਾਸ਼ ਦੇ ਅਸਰ ਹੇਠ ਹੈ। ਇਸ ਤੋਂ ਉਲਟ ਉਹ ਪਰਮਾਤਮਾ ਅਤੇ ਉਹਦਾ ਨਾਮ ਜਾਂ ਸ਼ਬਦ ਉਹ ਅੰਮ੍ਰਿਤ ਹੈ, ਜਿਸ ਦੀ ਪ੍ਰਾਪਤੀ ਨਾਲ ਜੀਵਾਤਮਾ ਪਰਿਵਰਤਨ, ਮੌਤ ਅਤੇ ਵਿਨਾਸ਼ ਦੀ ਹੱਦ ਲੰਘ ਕੇ ਅਮਰ ਜੀਵਨ ਪ੍ਰਾਪਤ ਕਰ ਲੈਂਦੀ ਹੈ।

ਗੁਰੂ ਰਾਮ ਦਾਸ ਜੀ ਕਹਿੰਦੇ ਹਨ:

ਹਰਿ ਹਰਿ ਨਾਮੁ ਅੰਮ੍ਰਿਤੁ ਰਸੁ ਮੀਠਾ ਗੁਰਮਤਿ ਸਹਜੇ ਪੀਜੈ॥

- ਆਦਿ ਗ੍ਰੰਥ, ਪੰ. 1323

ਆਪ ਸਮਝਾਉਂਦੇ ਹਨ ਕਿ ਉਹ ਪਰਮਾਤਮਾ ਅਤੇ ਉਹਦਾ ਨਾਮ ਅੰਮ੍ਰਿਤ ਹੈ। ਇਹ ਅੰਮ੍ਰਿਤ ਅਮਰ ਜੀਵਨ ਅਤੇ ਅਮਰ ਅਨੰਦ ਦਾ ਸਰੋਤ ਹੈ। ਗੁਰੂ ਅੰਗਦ ਸਾਹਿਬ ਦੀ ਬਾਣੀ ਹੈ:

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥
ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ॥

(ਆਦਿ ਗ੍ਰੰਥ, ਪੰ. 1238)

ਆਪ ਕਹਿੰਦੇ ਹਨ ਕਿ ਸਿਰਫ਼ ਪਰਮਾਤਮਾ ਅਤੇ ਉਹਦਾ ਨਾਮ ਹੀ ਸੱਚਾ ਅੰਮ੍ਰਿਤ ਹੈ, ਉਸ ਤੋਂ ਬਿਨਾਂ ਕਿਸੇ ਦੂਜੀ ਚੀਜ਼ ਵਿਚ ਅਮਰ ਜੀਵਨ ਪ੍ਰਦਾਨ ਕਰਨ ਦੀ ਸ਼ਕਤੀ ਨਹੀਂ ਹੈ। ਇਹ ਅੰਮ੍ਰਿਤ ਕਿਤੇ ਬਾਹਰ ਨਹੀਂ, ਹਰ ਇਕ ਦੇ ਆਪਣੇ ਅੰਦਰ ਹੈ, ਪਰ ਇਹ ਪ੍ਰਾਪਤ ਸਿਰਫ਼ ਉਨ੍ਹਾਂ ਖ਼ੁਸ਼ਕਿਸਮਤ ਜੀਵਾਂ ਨੂੰ ਹੁੰਦਾ ਹੈ, ਜਿਨ੍ਹਾਂ ਉੱਤੇ ਪਰਮਾਤਮਾ ਅਤੇ ਸਤਿਗੁਰੂ ਦੀ ਕਿਰਪਾ ਹੋਵੇ। ਗੁਰੂ ਰਾਮ ਦਾਸ ਜੀ ਕਹਿੰਦੇ ਹਨ:

ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ॥

(ਆਦਿ ਗ੍ਰੰਥ, ਪੰ. 1323)

ਅੰਮ੍ਰਿਤ ਰਸੁ ਸਤਿਗੁਰੂ ਚੁਆਇਆ॥ ਦਸਵੈ ਦੁਆਰਿ ਪ੍ਰਗਟੁ ਹੋਇ ਆਇਆ॥
ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥

- ਆਦਿ ਗ੍ਰੰਥ, ਪੰ. 1069

ਆਪ ਸਮਝਾਉਂਦੇ ਹਨ ਕਿ ਸਾਡੇ ਸਰੀਰ ਦੇ ਦਸ ਦਰਵਾਜ਼ੇ ਹਨ। ਨੌਂ ਦਰਵਾਜ਼ੇ- ਦੋ ਅੱਖਾਂ, ਦੋ ਕੰਨ, ਨੱਕ ਦੀਆਂ ਦੋ ਨਾਸਾਂ, ਮੂੰਹ ਅਤੇ ਹੇਠਾਂ ਮਲ-ਮੂਤਰ ਦੇ ਦੋ ਸਥਾਨ- ਬਾਹਰਲੀ ਦੁਨੀਆ ਵੱਲ ਖੁਲ੍ਹਦੇ ਹਨ। ਇਨ੍ਹਾਂ ਦਾ ਸੰਬੰਧ ਇੰਦਰੀਆਂ ਦੇ ਭੋਗਾਂ ਅਤੇ ਵਿਸ਼ੇ-ਵਿਕਾਰਾਂ ਨਾਲ ਹੈ, ਜਦ ਕਿ ਨਾਮ ਰੂਪੀ ਅੰਮ੍ਰਿਤ ਦਸਵੇਂ ਦਰਵਾਜ਼ੇ' ਤੇ ਪਹੁੰਚ ਕੇ ਪ੍ਰਾਪਤ ਹੁੰਦਾ ਹੈ। ਜਦ ਅਸੀਂ ਧਿਆਨ ਨੂੰ ਅੱਖਾਂ ਤੋਂ ਉੱਪਰ ਅਤੇ ਵਿਚਕਾਰ ਥਿਰ ਕਰ ਲੈਂਦੇ ਹਾਂ ਤਾਂ ਅਸੀਂ ਅੰਦਰ ਦਸਵੇਂ ਦਰਵਾਜ਼ੇ ਉੱਤੇ ਪਹੁੰਚ ਜਾਂਦੇ ਹਾਂ। ਉਹ ਦਰਵਾਜ਼ਾ ਅੰਦਰਲੇ ਰੂਹਾਨੀ ਜਗਤ ਵੱਲ ਖੁੱਲ੍ਹਦਾ ਹੈ। ਉਸ ਨੁਕਤੇ ਉੱਤੇ ਸ਼ਬਦ ਦਾ ਅੰਮ੍ਰਿਤ ਦਿਨ-ਰਾਤ, ਪਲ-ਪਲ ਬਰਸ ਰਿਹਾ ਹੈ।

ਗੁਰੂ ਅਮਰ ਦਾਸ ਜੀ ਦੀ ਬਾਣੀ ਹੈ:

ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ॥
ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ॥
ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ॥

(ਆਦਿ ਗ੍ਰੰਥ, ਪੰ. 1092)

ਆਪ ਸਮਝਾਉਂਦੇ ਹਨ ਕਿ ਜੋ ਲੋਕ ਆਪਣਾ ਧਿਆਨ ਅੰਦਰ ਅੱਖਾਂ ਤੋਂ ਉੱਪਰ ਅਤੇ ਵਿਚਕਾਰ ਇਕਾਗਰ ਕਰ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀ ਲੈਂਦੇ ਹਨ, ਉਨ੍ਹਾਂ ਦੇ ਮਨ ਦੀਆਂ ਸਭ ਤ੍ਰਿਸ਼ਨਾਵਾਂ ਸ਼ਾਂਤ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਸਹਿਜ-ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਸਦਾ ਲਈ ਕਾਲ ਅਤੇ ਮੌਤ ਦੇ ਭਉ ਤੋਂ ਮੁਕਤ ਹੋ ਜਾਂਦੇ ਹਨ। ਗੁਰੂ ਅਮਰ ਦਾਸ ਜੀ ਦੀ ਬਾਣੀ ਹੈ:

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥

-ਆਦਿ ਗ੍ਰੰਥ, ਪੰ. 644

ਆਪ ਖ਼ਬਰਦਾਰ ਕਰਦੇ ਹਨ ਕਿ ਜਿਸ ਤਰ੍ਹਾਂ ਕਸਤੂਰੀ ਹਿਰਨ ਦੀ ਧੁੰਨੀ ਵਿਚ ਹੁੰਦੀ ਹੈ ਪਰ ਉਹ ਉਹਦੀ ਤਲਾਸ਼ ਵਿਚ ਬਾਹਰ ਭਟਕਦਾ ਫਿਰਦਾ ਹੈ, ਉਸੇ ਤਰ੍ਹਾਂ ਨਾਮ ਰੂਪੀ ਅੰਮ੍ਰਿਤ ਅੰਦਰ ਹੈ ਪਰ ਮਨਮੁਖ ਉਹਦੀ ਤਲਾਸ਼ ਵਿਚ ਬਾਹਰ ਭਟਕਦੇ ਫਿਰਦੇ ਹਨ, ਇਸ ਲਈ ਉਨ੍ਹਾਂ ਨੂੰ ਕਦੇ ਵੀ ਸੱਚੇ ਅੰਮ੍ਰਿਤ ਅਤੇ ਉਸ ਤੋਂ ਮਿਲਨ ਵਾਲੇ ਅਮਰ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਬਾਣੀ

1. ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ॥
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 33)

2. ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ॥
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ॥

-ਗੁਰੂ ਰਾਮ ਦਾਸ (ਆਦਿ ਗ੍ਰੰਥ, ਪੰ. 169)

3. ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥
ਦੇਹੀ ਮਹਿ ਇਸ ਕਾ ਬਿਸ੍ਰਾਮੁ ॥

-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 293)

4 . ਗੁਰ ਦਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ॥
ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 35)

5. ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ॥ ਏਹੁ ਨਿਧਾਨਾ ਸਾਧੂ ਪਾਹਿ ॥

-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 888)

6. ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥
ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 911)

7. ਰਤਨ ਪਦਾਰਥ ਮਾਣਿਕ ਮੋਤੀ, ਹੀਰੌਂ ਕਾ ਦਰੀਆ।
ਚਿੰਤਾਮਣੀ ਚਿਤ ਰਾਮ ਧਨ, ਘਟ ਅੰਮ੍ਰਿਤ ਭਰਿਆ॥

-ਦਾਦੂ ਦਿਆਲ ਕੀ ਬਾਨੀ, ਭਾਗ 1, ਪੰ. 152

8. ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ॥
ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ॥
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 570)

9. ਤਨ ਸਰਵਰ ਮਨ ਦੇਖ ਬਿਚਾਰੀ। ਤਾ ਮੇਂ ਸਲਿਤਾ ਤੀਨ ਸੁਧਾਰੀ॥
ਵਾ ਮੇਂ ਮਾਨਸਰੋਵਰ ਅਹਈ। ਹੰਸ ਬੰਸ ਕੌਤੁਕ ਤਹੰ ਕਰਈ ॥
ਚੂਗਹਿੰ ਮੋਤੀ ਨਿਰਮਲ ਨੀਕਾ । ਝਲਕਿ ਪਰੈ ਮਨਿ ਮਸਤਕ ਟੀਕਾ॥

-ਦਰੀਆ ਸਾਗਰ, ਪੰ. 58

10. ਘਟ ਮੇਂ ਭਰੋ ਹੈ ਮਾਨ ਸਰੋਵਰ ਮੋਤੀ ਚੁਗੈ ਮਰਾਲਾ।
ਘਟ ਮੇਂ ਊਚਾਂ ਧਿਆਨ ਸ਼ਬਦ ਕਾ ਸੋਹੰ ਸੋਹੰ ਮਾਲਾ।
ਘਟ ਮੇਂ ਬਿਨ ਸੂਰਜ ਉਜਿਆਰਾ ਰਾਤਿ ਦਿਨਾ ਤਹਿੰ ਸੂਝੈ।
ਅੰਮ੍ਰਿਤ ਭੋਜਨ ਭੋਗ ਲਗਤੁ ਹੈ ਬਿਰਲਾ ਜਨ ਕੋਇ ਬੂਝੈ।

—ਚਰਨਦਾਸ ਕੀ ਬਾਨੀ, ਭਾਗ 1, ਪੰ. 49

11. ਅੰਮ੍ਰਿਤੁ ਸਦਾ ਵਰਸਦਾ ਬੂਝਨਿ ਬੂਝਣਹਾਰ॥
ਗੁਰਮੁਖਿ ਜਿਨ੍ਹੀ ਬੁਝਿਆ ਹਰਿ ਅੰਮ੍ਰਿਤੁ ਰਖਿਆ ਉਰਿ ਧਾਰਿ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 1281)

12. ਦੇਹੁ ਕਲਾਲੀ ਯੇਕ ਪਿਆਲਾ, ਐਸਾ ਅਵਧੂ ਹੋਈ ਮਤਿਵਾਲਾ।
ਕਹੈ ਕਲਾਲੀ ਪਿਆਲਾ ਦੇਊਂ, ਪੀਵਨ ਹਾਰੈ ਕਾ ਸਿਰ ਲੇਊਂ।
ਐਰੀ ਕਲਾਲੀ ਤੈਂ ਕਿਆ ਕੀਆ, ਸਿਰ ਕੈ ਸਾਟੈ ਪਿਆਲਾ ਦੀਆ।
ਸਿਰਕੈ ਸਾਟੈ ਮਹਿੰਗਾ ਭਾਰੀ, ਪੀਵੈਗਾ ਅਪਨਾ ਸਿਰ ਡਾਰੀ।
ਚੰਦ ਸੂਰ ਦੋਉ ਸਨਮੁਖ ਹੋਇ, ਪੀਵੈ ਪਿਆਲਾ ਮਰੈ ਨ ਕੋਈ।
ਸਹਜ ਸੁੰਨਿ ਮੈਂ ਭਾਟੀ ਸਵੈ, ਪੀਵੈ ਰਵਿਦਾਸ ਗੁਰਮੁਖਿ ਦ੍ਰਵੈ।

-ਰਵਿਦਾਸ ਵਾਣੀ, ਪਦ 50, ਪੰ. 90

13. ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ॥
ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 850)

14. ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ॥
ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 1420)

15. ਇਕ ਬੂੰਦ ਸੌਂ ਬੁਝਿ ਗਈ, ਜਨਮ ਜਨਮ ਕੀ ਪਿਆਸ।
ਜਨਮ ਮਰਨ ਬੰਧਨ ਟੂਟਈ, ਭਏ ਰਵਿਦਾਸ ਖਲਾਸ॥

-ਰਵਿਦਾਸ ਦਰਸ਼ਨ, ਪਦ 44, ਪੰ. 47
Scroll to Top