
-
Asa Sekh Farid Jiu Ki Baṇai
- Bole Sekh Faridu Piare Alah Lage॥
- Ihu Tanu Hosi Khak Nimaṇai Gor Ghare॥
- Aju Milava Sekh Farid
- ṭakim Koonjadia Manahu Machindadia॥ Rahau ॥
- Je Jaṇa Mari Jaiiai Ghumi Na Aiieai॥
- Jhooṭhi Dunia Lagi Na Apu Vajaiiai॥
- Bolie Sachu Dharamu Jhooṭhu Na Boliai॥
- Jo Guru Dasai Vaṭ Murida Jolieai॥
- Chhail Lnghnde Pari Gori Manu Dhiria॥
- Knchan Vnne Pase Kalavati Chiria॥
- Sekh Haiyati Jagi Na Koii Thiru Rahia॥
- Jisu Asaṇai Ham Baiṭhe Kete Baisi Gaia॥
- Katik Koonjan Cheti ḍaḍa Savaṇai Bijulian॥
- Siale Sohndian Pir Gali Bahadian॥
- Chale Chalaṇahar Vichara Lei Mano॥
- Gnḍhedian Chhia Mah Tudndia Hiku Khino॥
- Jimi Puchhai Asaman Farida Khevaṭ Kinni Gae॥
- Jalaṇa Goran Nali Ulame Jia Sahe॥
-
आसा सेख फरीद जीउ की बाणी
- बोले सेख फरीदु पिआरे अलह लगे॥
- इहु तनु होसी खाक निमाणी गोर घरे॥
- आजु मिलावा सेख फरीद
- टाकिम कूंजड़ीआ मनहु मचिंदड़ीआ॥ रहाउ ॥
- जे जाणा मरि जाईऐ घुमि न आईएऐ॥
- झूठी दुनीआ लगि न आपु वजाईऐ॥
- बोलीए सचु धरमु झूठु न बोलीऐ॥
- जो गुरु दसै वाट मुरीदा जोलीएऐ॥
- छैल लंघंदे पारि गोरी मनु धीरिआ॥
- कंचन वंने पासे कलवति चीरिआ॥
- सेख हैयाती जगि न कोई थिरु रहिआ॥
- जिसु आसणि हम बैठे केते बैसि गइआ॥
- कतिक कूंजां चेति डड सावणि बिजुलीआं॥
- सीआले सोहंदीआं पिर गलि बाहड़ीआं॥
- चले चलणहार विचारा लेइ मनो॥
- गंढेदिआं छिअ माह तुड़ंदिआ हिकु खिनो॥
- जिमी पुछै असमान फरीदा खेवट किंनि गए॥
- जालण गोरां नालि उलामे जीअ सहे॥
-
ਰਾਗੁ ਆਸਾ ਸੇਖ ਫਰੀਦ ਜੀਉ ਕੀ ਬਾਣੀ
- ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ॥
- ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ॥
- ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥1॥ਰਹਾਉ॥
- ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ॥ ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥2॥
- ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥3॥
- ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ॥ ਕੰਚਨ ਵੰਨੇ ਪਾਸੇ ਕਲਵਤਿ ਚੀਰਿਆ॥4॥
- ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥5॥
- ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ॥ ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥6॥
- ਚਲੇ ਚਲਣਹਾਰ ਵਿਚਾਰਾ ਲੇਇ ਮਨੋ॥ ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ॥7॥
- ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ॥ ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ॥8॥