santmat sangeet

Devi/Devta

  • Read In Hindi
  • Read In Punjabi

देवी-देवता

देवी-देवताओं की गिनती करोड़ों में मानी गई है। उनमें से तीन देवता प्रमुख हैं- ब्रह्मा, विष्णु और महेश। ब्रह्मा को सृष्टि की उत्पत्ति करनेवाला, विष्णु को इसका प्रतिपालक और महेश को इसका संहार करनेवाला देवता माना गया है। ये तीनों माया रूपी माता की सन्तान हैं। गुरु नानक देव जी की वाणी हैं,

'एका माई जुगति विआई तिनि चेले परवाणु।
इकु संसारी इकु भंडारी इकु लाए दीबाणु ॥'

(आदि ग्रन्थ, पृ. 7)

आप कहते हैं कि तीनों देवता माया के पुत्र हैं।

गुरु अर्जुन देव जी कहते हैं,

'आगिआकारी कीनी माइआ'

(आदि ग्रन्थ, पृ. 294)

माया, उसके पुत्र और सभी देवी- देवता, उस कर्तापुरुष प्रभु के हुक्म में हैं। इन्हें जीवात्मा की सेवा के लिये पैदा किया गया है, जीवात्मा को इनकी पूजा के लिये नहीं बनाया गया।

सभी देवी-देवता पिण्ड के छः चक्रों तक, जो आँखों से नीचे- नीचे हैं, ख़त्म हो जाते हैं, जबकि आत्मा का रूहानी सफ़र आँखों के ऊपर तीसरे तिल से शुरू होता है। मौत के समय इन्द्री चक्र टूटता है तो ब्रह्मा का, नाभि-चक्र टूटता है तो विष्णु का, हृदय-चक्र टूटता है तो शिव का और कण्ठ-चक्र टूटता है तो इनकी माता शक्ति का नाश हो जाता है।

सन्त-महात्मा समझाते हैं कि देवी-देवता भी भोग-योनियाँ हैं। जो लोग मनुष्य जन्म में अति श्रेष्ठ कर्म करते हैं, उन्हें विभिन्न पुरियों के देवताओं की पदवी प्राप्त हो जाती है। उन देवताओं को इच्छा-मात्र से मन-वांछित भोगों की प्राप्ति हो जाती है। परन्तु जब उनके पुण्य कर्म क्षीण हो जाते हैं, तब उन्हें इस मृत्यु-मण्डल में वापस आना पड़ता है। देवी-देवता भी कर्म और फल तथा आवागमन के चक्र से बँधे रहते हैं। आवागमन से मुक्ति का एक ही साधन पूर्ण सन्तों की बताई हुई युक्ति के अनुसार लिव को अन्तर में नाम से जोड़ना है। नाम की कमाई द्वारा आत्मा को प्रभु में विलीन करने का सौभाग्य केवल मनुष्य जन्म में प्राप्त होता है इसलिये मनुष्य योनि को देव योनि से भी ऊँचा माना गया है। कबीर साहिब कहते हैं:

इस देही कउ सिमरहि देव ॥ सो देही भजु हरि की सेव ॥

(आदि ग्रन्थ, पृ. 1159)

आप प्रेरणा देते हैं कि मनुष्य जन्म प्राप्त करने के लिये देवी- देवता भी तरसते हैं। इसलिये इस दुर्लभ अवसर का लाभ उठाते हुए परमात्मा की प्राप्ति का यत्न करना चाहिये।

भगवान कृष्ण ने गीता में समझाया है कि जो जिस इष्ट की आराधना करता है वह उसी इष्ट को प्राप्त होता है। देवी- देवताओं की पूजा करनेवाले देवी- देवताओं को और कुल मालिक की भक्ति करनेवाले उस कुल मालिक को प्राप्त होते हैं। (गीता 9:25)। सन्त चरनदास जी भी कहते हैं:

जिस जिस देवत कूँ कोइ धावै। ताके लोक माहिं वह जावै ॥
ठाकुर का कोई भक्ता लसै। वाके लोक माहिं जा बसै ॥

(चरनदास, भक्ति सागर, पृ. 740)

गुरु अर्जुन देव जी कहते हैं:

इंद्र पुरी महि सरपर मरणा ॥ ब्रहम पुरी निहचलु नही रहणा
सिव पुरी का होइगा काला ॥ त्रै गुण माइआ बिनसि बिताला

(आदि ग्रन्थ, पृ. 237)

आप कहते हैं कि ब्रह्मा, विष्णु, महेश, इन्द्र आदि की पूजा करनेवाले इनकी पुरियों में पहुँच जायेंगे। पर ये पुरियाँ तीनों गुणों की हद में हैं और नाशवान हैं।

 

आप फिर कहते हैं:

सिव बिंरचि असुर सुर जेते काल अगनि महि जरते ॥

(आदि ग्रन्थ, पृ. 1267)

सब देवता काल का ग्रास हैं। इसलिये सन्तों-महात्माओं ने जीवात्मा के सामने नाशवान देवी-देवताओं की भक्ति का नहीं, उस पूर्ण, अजर और अमर परमात्मा की भक्ति का आदर्श रखा है।

वाणी

1. पाती तोडि न पूजूं देवा ॥ देवलि देव न होई ॥
नामा कहै मैं हरि की सरना ॥ पुनरपि जन्म न होई ॥

(सन्त नामदेव, हिन्दी पदावली, 65)

2. माया बैठी राम है, कहै मैं ही मोहनराइ।
ब्रह्मा बिस्नु महेस लौं, जोनी आवै जाइ ॥

(दादू दयाल की बानी, भाग 1, पृ. 122)

3. कोटि हैं बिस्नु जहँ कोटि सिव खड़े हैं, कोटि ब्रह्मा तहाँ कथै बानी।
कोटि देवी जहाँ खड़ी हैं चेरियाँ, कोटि फन सहस ना मरम जानी ॥
कोटि आकास पाताल फिरि कोटि हैं, कोटि ब्रह्मांड सौ कोटि ज्ञानी।
दास पलटू कहै बड़े दरबार में, इंद्र हैं कोटि तहँ भरें पानी ॥

(पलटू साहिब की बानी, भाग 2, पृ. 3)

4. देखे सिव बिधि बिष्नु अनेका। अमित प्रभाउ एक तें एका
बंदत चरन करत प्रभु सेवा। बिबिध बेष देखे सब देवा ॥

(तुलसीदास, मानस 1.53.4)

5. दस औतार निरंजन कहिये, सो अपनो ना होई।
यह तो अपनी करनी भोगैं, करता औरहि कोई ।

(कबीर शब्दावली, भाग 2, पृ. 17)

6. 'रविदास' हमारो राम जी, दसरथ करि सुत नांहि।
राम हमउ मंहि रमि रह्यो, बिसब कटुंबह मांहि ॥

(रविदास, दर्शन 1)

7. दस औतार काल ठग केरे। ब्रह्मा बिष्नु पुत्र जम चेरे ॥
ठग ठग मिलि सब जाल पसारा। अस नहिं होइ जीव निरबारा ॥

(तुलसी साहिब, घट रामायण, भाग 2, पृ. 64)

8. त्रैगुन रसरी जीव बँधाना। ब्रह्मा विष्णु महेश पुजाना ।
देवी देवा पत्थर पानी। पाप पुन्य में जीव उरझानी ॥
काल धरे जग दस औतारा। कला दिखाय जीव धर मारा ॥

(स्वामी जी, सार बचन, 38: मास 11:9-11)

9. दस औतार ब्रह्म कर होई। ता को कहिये निरगुन सोई ॥
तिन पुनि रचा पिंड ब्रांडा। सात दीप पृथ्वी नौ खंडा ॥
सब जग ब्रह्म ब्रह्म करि गाई। आदि अन्त की राह न पाई ॥

(तुलसी साहिब, घट रामायण, भाग 1, पृ. 73)

10. जग में चारों राम हैं, तीन राम व्यौहार चौथा राम निज सार है, ताका करो विचार ॥
एक राम दशरथ घर डोलै। कौन राम घट घटमें बोलै ॥
एक राम का सकल पसारा। एक राम तिरगुनते न्यारा ॥

(कबीर साखी, पृ. 541)

11. ब्रहमा बिसनु महादेउ त्रै गुण रोगी विचि हउमै कार कमाई ॥
जिनि कीए तिसहि न चेतहि बपुड़े हरि गुरमुखि सोझी पाई ॥

- गुरु रामदास (आदि ग्रन्थ, पृ. 735)

12. वेद पड़ै पड़ि वादु वखाणै ब्रहमा बिसनु महेसा ॥
एह त्रिगुण माइआ जिनि जगतु भुलाइआ जनम मरण का सहसा ॥

- गुरु अमरदास (आदि ग्रन्थ, पृ. 1257)

13. ब्रहमा बिसनु महेसु नै मूरति त्रिगुणि भरमि भुलाई ॥
गुर परसादी त्रिकुटी छूटै चउथै पदि लिव लाई ॥

- गुरु अमरदास (आदि ग्रन्थ, पृ. 909)

14. ब्रह्मा विष्णु महादेव गोरख। इन को माया खाया।

(स्वामी जी, सार बचन, 28:2:14)

15. रोगी ब्रहमा बिसनु सरुद्रा रोगी सगल संसारा ॥
हरि पदु चीनि भए से मुकते गुर का सबदु वीचारा ॥

- गुरु नानक देव (आदि ग्रन्थ, पृ. 1153)

ਦੇਵੀ-ਦੇਵਤਾ

ਦੇਵੀ-ਦੇਵਤਿਆਂ ਦੀ ਗਿਣਤੀ ਕਰੋੜਾਂ ਵਿਚ ਮੰਨੀ ਗਈ ਹੈ। ਉਨ੍ਹਾਂ ਵਿੱਚੋਂ ਤਿੰਨ ਦੇਵਤਾ ਪ੍ਰਮੁੱਖ ਹਨ-ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ । ਬ੍ਰਹਮਾ ਨੂੰ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ, ਵਿਸ਼ਨੂੰ ਨੂੰ ਪਾਲਨਾ ਕਰਨ ਵਾਲਾ ਅਤੇ ਮਹੇਸ਼ ਜਾਂ ਸ਼ਿਵ ਜੀ ਨੂੰ ਇਸ ਦਾ ਨਾਸ਼ ਕਰਨ ਵਾਲਾ ਮੰਨਿਆ ਗਿਆ ਹੈ। ਇਹ ਤਿੰਨੇ ਮਾਇਆ ਰੂਪੀ ਮਾਤਾ ਦੀ ਸੰਤਾਨ ਹਨ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ:

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥
ਇਕ ਸੰਸਾਰੀ ਇਕ ਭੰਡਾਰੀ ਇਕੁ ਲਾਏ ਦੀਬਾਣੁ॥

- ਆਦਿ ਗ੍ਰੰਥ, ਪੰ. 77

ਆਪ ਕਹਿੰਦੇ ਹਨ ਕਿ ਇਹ ਤਿੰਨੇ ਦੇਵਤੇ ਮਾਇਆ ਦੇ ਪੁੱਤਰ ਹਨ।

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ:

'ਆਗਿਆਕਾਰੀ ਕੀਨੀ ਮਾਇਆ।'

(ਆਦਿ ਗ੍ਰੰਥ, ਪੰ. 294)

ਮਾਇਆ, ਇਹਦੇ ਪੁੱਤਰ ਅਤੇ ਸਾਰੇ ਦੇਵੀ-ਦੇਵਤਾ, ਉਸ ਕਰਤਾਪੁਰਖ ਦੇ ਹੁਕਮ ਵਿਚ ਹਨ। ਇਨ੍ਹਾਂ ਨੂੰ ਜੀਵਾਤਮਾ ਦੀ ਸੇਵਾ ਲਈ ਪੈਦਾ ਕੀਤਾ ਗਿਆ ਹੈ, ਜੀਵਾਤਮਾ ਨੂੰ ਇਨ੍ਹਾਂ ਦੀ ਪੂਜਾ ਲਈ ਨਹੀਂ ਬਣਾਇਆ ਗਿਆ।

ਸਾਰੇ ਦੇਵੀ-ਦੇਵਤਿਆਂ ਦਾ ਦਾਇਰਾ ਪਿੰਡ ਦੇ ਛੇ ਚੱਕਰਾਂ ਤੱਕ ਹੈ, ਜੋ ਅੱਖਾਂ ਤੋਂ ਹੇਠਾਂ-ਹੇਠਾਂ ਹੈ, ਜਦ ਕਿ ਆਤਮਾ ਦਾ ਰੂਹਾਨੀ ਸਫ਼ਰ ਅੱਖਾਂ ਤੋਂ ਉੱਪਰ ਤੀਸਰੇ ਤਿਲ ਤੋਂ ਸ਼ੁਰੂ ਹੁੰਦਾ ਹੈ। ਮੌਤ ਦੇ ਸਮੇਂ ਇੰਦਰੀ-ਚੱਕਰ ਟੁੱਟਦਾ ਹੈ ਤਾਂ ਬ੍ਰਹਮਾ ਦੀ, ਨਾਭੀ-ਚੱਕਰ ਟੁੱਟਦਾ ਹੈ ਤਾਂ ਵਿਸ਼ਨੂੰ ਦੀ, ਹਿਰਦੇ-ਚੱਕਰ ਟੁੱਟਦਾ ਹੈ ਤਾਂ ਸ਼ਿਵ ਜੀ ਦੀ ਅਤੇ ਕੰਠ-ਚੱਕਰ ਟੁੱਟਦਾ ਹੈ ਤਾਂ ਇਨ੍ਹਾਂ ਦੀ ਮਾਤਾ ਸ਼ਕਤੀ ਦੀ ਮੌਤ ਹੋ ਜਾਂਦੀ ਹੈ।

ਦੇਵੀ-ਦੇਵਤਾ ਵੀ ਭੋਗ-ਜੂਨੀਆਂ ਹਨ। ਜੋ ਲੋਕ ਮਨੁੱਖ ਜਨਮ ਵਿਚ ਅਤੀ ਸ੍ਰੇਸ਼ਟ ਕਰਮ ਕਰਦੇ ਹਨ, ਉਨ੍ਹਾਂ ਨੂੰ ਵੱਖ-ਵੱਖ ਪੁਰੀਆਂ ਦੇ ਦੇਵਤਿਆਂ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਉਨ੍ਹਾਂ ਦੇਵਤਿਆਂ ਨੂੰ ਇੱਛਾ-ਮਾਤਰ ਨਾਲ ਮਨ-ਚਾਹੇ ਭੋਗਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ਉਨ੍ਹਾਂ ਦੇ ਪੁੰਨ ਕਰਮਾਂ ਦਾ ਫਲ ਸਮਾਪਤ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਇਸ ਮਾਤਲੋਕ ਵਿਚ ਵਾਪਸ ਆਉਣਾ ਪੈਂਦਾ ਹੈ। ਇਸ ਤਰ੍ਹਾਂ ਦੇਵੀ-ਦੇਵਤਾ ਵੀ ਕਰਮ ਅਤੇ ਫਲ ਅਤੇ ਆਵਾਗਵਣ ਦੇ ਚੱਕਰ ਨਾਲ ਬੱਝੇ ਰਹਿੰਦੇ ਹਨ। ਆਵਾਗਵਣ ਤੋਂ ਛੁਟਕਾਰੇ ਦਾ ਇੱਕੋ-ਇੱਕ ਸਾਧਨ ਪੂਰਨ ਸੰਤਾਂ ਦੁਆਰਾ ਸਮਝਾਈ ਗਈ ਜੁਗਤੀ ਅਨੁਸਾਰ ਲਿਵ ਨੂੰ ਅੰਦਰ ਨਾਮ ਨਾਲ ਜੋੜਨਾ ਹੈ। ਨਾਮ ਦੀ ਕਮਾਈ ਦੁਆਰਾ ਆਤਮਾ ਨੂੰ ਪਰਮਾਤਮਾ ਵਿਚ ਲੀਨ ਕਰਨ ਦਾ ਸੁਭਾਗ ਸਿਰਫ਼ ਮਨੁੱਖਾ-ਜਨਮ ਵਿਚ ਪ੍ਰਾਪਤ ਹੁੰਦਾ ਹੈ, ਇਸ ਲਈ ਮਨੁੱਖਾ ਜੂਨੀ ਨੂੰ ਦੇਵਤਿਆਂ ਦੀ ਜੂਨੀ ਤੋਂ ਵੀ ਉੱਚਾ ਮੰਨਿਆ ਗਿਆ ਹੈ। ਕਬੀਰ ਸਾਹਿਬ ਕਹਿੰਦੇ ਹਨ:

ਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ ॥

- ਆਦਿ ਗ੍ਰੰਥ, ਪੰ. 1159

ਆਪ ਸਮਝਾਉਂਦੇ ਹਨ ਕਿ ਮਨੁੱਖਾ-ਜਨਮ ਪ੍ਰਾਪਤ ਕਰਨ ਲਈ ਤਾਂ ਦੇਵੀ- ਦੇਵਤਾ ਵੀ ਤਰਸਦੇ ਹਨ, ਇਸ ਲਈ ਇਸ ਦੁਰਲੱਭ ਅਵਸਰ ਤੋਂ ਫ਼ਾਇਦਾ ਉਠਾ ਕੇ ਪਰਮਾਤਮਾ ਦੀ ਪ੍ਰਾਪਤੀ ਲਈ ਹੰਭਲਾ ਮਾਰਨਾ ਚਾਹੀਦਾ ਹੈ।

ਭਗਵਾਨ ਕ੍ਰਿਸ਼ਨ ਨੇ 'ਗੀਤਾ' ਵਿਚ ਸਮਝਾਇਆ ਹੈ ਕਿ ਜੋ ਵਿਅਕਤੀ ਜਿਸ ਇਸ਼ਟ ਦੀ ਪੂਜਾ-ਭਗਤੀ ਕਰਦਾ ਹੈ ਉਹ ਉਸੇ ਇਸ਼ਟ ਨੂੰ ਪ੍ਰਾਪਤ ਕਰਦਾ ਹੈ। ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਦੇਵੀ-ਦੇਵਤਿਆਂ ਨੂੰ ਅਤੇ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਪਰਮੇਸ਼ਰ ਨੂੰ ਪ੍ਰਾਪਤ ਕਰਦੇ ਹਨ। (ਗੀਤਾ9:25) ਸੰਤ ਚਰਨ ਦਾਸ ਜੀ ਵੀ ਕਹਿੰਦੇ ਹਨ:

ਜਿਸ ਜਿਸ ਦੇਵਤ ਕੂੰ ਕੋਈ ਧਾਵੈ। ਤਾਕੇ ਲੋਕ ਮਾਹਿੰ ਵਹ ਜਾਵੈ॥
ਠਾਕੁਰ ਕਾ ਕੋਈ ਭਗਤਾ ਲਸੈ । ਵਾਕੇ ਲੋਕ ਮਾਹਿ ਜਾ ਬਸੈ॥

—ਚਰਨ ਦਾਸ, ਭਗਤੀ ਸਾਗਰ, ਪੰ. 740

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ:

ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥ ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ॥
ਸਿਵ ਪੁਰੀ ਕਾ ਹੋਇਗਾ ਕਾਲਾ ॥ ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ॥

- ਆਦਿ ਗ੍ਰੰਥ, ਪੰ. 237

ਆਪ ਸਮਝਾਉਂਦੇ ਹਨ ਕਿ ਬ੍ਰਹਮਾ, ਵਿਸ਼ਨੂੰ, ਸ਼ਿਵਜੀ, ਇੰਦਰ ਆਦਿ ਦੇਵਤਿਆਂ ਦੀ ਪੂਜਾ ਕਰਨ ਵਾਲੇ ਉਨ੍ਹਾਂ ਦੀਆਂ ਪੁਰੀਆਂ ਵਿਚ ਪਹੁੰਚ ਜਾਣਗੇ। ਪਰ ਇਹ ਸਭ ਪੁਰੀਆਂ ਤਿੰਨਾਂ ਗੁਣਾਂ ਦੀ ਹੱਦ ਵਿਚ ਹਨ ਅਤੇ ਨਾਸ਼ਵਾਨ ਹਨ।

 

ਆਪ ਕਹਿੰਦੇ ਹਨ:


ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ॥

- ਆਦਿ ਗ੍ਰੰਥ, ਪੰ. 1267

ਸਭ ਦੇਵਤਾ ਕਾਲ ਦਾ ਖਾਜਾ ਹਨ। ਇਸ ਲਈ ਸੰਤਾਂ-ਮਹਾਤਮਾਂ ਨੇ ਜੀਵਾਤਮਾ ਦੇ ਸਾਹਮਣੇ ਨਾਸ਼ਵਾਨ ਦੇਵੀ-ਦੇਵਤਿਆਂ ਦੀ ਪੂਜਾ-ਭਗਤੀ ਦੀ ਥਾਂ ਉਸ ਪੂਰਨ, ਅਮਰ- ਵਿਨਾਸ਼ੀ ਪਰਮਾਤਮਾ ਦੀ ਭਗਤੀ ਦਾ ਆਦਰਸ਼ ਰੱਖਿਆ ਹੈ ਤਾਂ ਜੋ ਉਸ ਦੀ ਭਗਤੀ ਦੁਆਰਾ ਜੀਵ ਉਸ ਵਿਚ ਅਭੇਦ ਹੋ ਕੇ ਆਵਾਗਵਣ ਦੇ ਬੰਧਨਾਂ ਤੋਂ ਸਦਾ ਲਈ ਮੁਕਤ ਹੋ ਜਾਵੇ।

ਬਾਣੀ

1. ਪਾਤੀ ਤੋਡਿ ਨ ਪੂਜੂੰ ਦੇਵਾ। ਦੇਵਲਿ ਦੇਵ ਨ ਹੋਈ॥
ਨਾਮਾ ਕਹੈ ਮੈਂ ਹਰਿ ਕੀ ਸਰਨਾ। ਪੁਨਰਪਿ ਜਨਮ ਨ ਹੋਈ॥

-ਸੰਤ ਨਾਮਦੇਵ, ਹਿੰਦੀ ਪਦਾਵਲੀ, 65, ਪੰ. 29

2. ਮਾਇਆ ਬੈਠੀ ਰਾਮ ਹਵੈ, ਕਹੈ ਮੈਂ ਹੀ ਮੋਹਨਰਾਇ।
ਬ੍ਰਹਮਾ ਬਿਸਨੁ ਮਹੇਸ ਲੌਂ, ਜੋਨੀ ਆਵੈ ਜਾਇ।

-ਦਾਦੂ ਦਿਆਲ ਕੀ ਬਾਨੀ, ਭਾਗ 1, ਪੰ. 122

3. ਕੋਟਿ ਹੈਂ ਬਿਸਨੁ ਜਹ ਕੋਟਿ ਸਿਵ ਖੜੇ ਹੈਂ, ਕੋਟਿ ਬ੍ਰਹਮਾ ਤਹਾਂ ਕਥੈ ਬਾਨੀ।
ਕੋਟਿ ਦੇਵੀ ਜਹਾਂ ਖੜੀ ਹੈਂ ਚੇਰੀਆਂ, ਕੋਟਿ ਫਨ ਸਹਸ ਨਾ ਮਰਮ ਜਾਨੀ।
ਕੋਟਿ ਆਕਾਸ ਪਾਤਾਲ ਫਿਰਿ ਕੋਟਿ ਹੈਂ, ਕੋਟਿ ਬ੍ਰਹਿਮਾਂਡ ਸੌ ਕੋਟਿ ਗਿਆਨੀ।
ਦਾਸ ਪਲਟੂ ਕਹੈ ਬੜੇ ਦਰਬਾਰ ਮੇਂ, ਇੰਦਰ ਹੈਂ ਕੋਟਿ ਤਹੰ ਭਰੈਂ ਪਾਨੀ।

-ਪਲਟੂ ਸਾਹਿਬ ਕੀ ਬਾਨੀ, ਭਾਗ 2, ਪੰ. 3

4. ਦੇਖੇ ਸਿਵ ਬਿਧਿ ਬਿਸ਼ਨੁ ਅਨੇਕਾ। ਅਮਿਤ ਪ੍ਰਭਾਉ ਏਕ ਤੈਂ ਏਕਾ ॥
ਬੰਦਤ ਚਰਨ ਕਰਤ ਪ੍ਰਭੁ ਸੇਵਾ। ਬਿਬਿਧ ਬੇਸ਼ ਦੇਖੇ ਸਬ ਦੇਵਾ ॥

-ਤੁਲਸੀਦਾਸ, ਮਾਨਸ 1.53.4

5. ਦਸ ਔਤਾਰ ਨਿਰੰਜਨ ਕਹੀਏ, ਸੋ ਅਪਨੋ ਨਾ ਹੋਈ।
ਯਹ ਤੋ ਅਪਨੀ ਕਰਨੀ ਭੋਗੈਂ, ਕਰਤਾ ਔਰਹਿ ਕੋਈ I

ਵਪਟੀਥ ਪ੍ਰਗੰਡਲੀ, ਬਾਗ 2, ਪਾ. 17

6. 'ਰਵਿਦਾਸ' ਹਮਾਰੋ ਰਾਮ ਜੀ, ਦਸਰਥ ਕਰਿ ਸੁਤ ਨਾਂਹਿ।
ਰਾਮ ਹਮਉ ਮੰਹਿ ਰਮਿ ਰਹਿਓ, ਬਿਸਬ ਕਟੁੰਬਹ ਮਾਹਿ।

-ਰਵਿਦਾਸ, ਦਰਸ਼ਨ 1. ਪੰ. 1

7. ਦਸ ਔਤਾਰ ਕਾਲ ਠਗ ਕੇਰੇ। ਬ੍ਰਹਮਾ ਬਿਸ਼ਨੁ ਪੁਤਰ ਜਮ ਚੇਰੇ॥
ਠਗ ਠਗ ਮਿਲਿ ਸਬ ਜਾਲ ਪਸਾਰਾ। ਅਸ ਨਹਿ ਹੋਇ ਜੀਵ ਨਿਰਬਾਰਾ॥

-ਤੁਲਸੀ ਸਾਹਿਬ, ਘਟ ਰਾਮਾਇਣ, ਭਾਗ 2, ਪੰ. 64

8. ਤ੍ਰੈਗੁਨ ਰਸਰੀ ਜੀਵ ਬੰਧਾਨਾ। ਬ੍ਰਹਮਾ ਬਿਸ਼ਨ ਮਹੇਸ਼ ਪੁਜਾਨਾ ਦੇਵੀ ਦੇਵਾ ਪੱਥਰ ਪਾਨੀ ।
ਪਾਪ ਪੁੰਨ ਮੇਂ ਜੀਵ ਉਰਝਾਨੀ॥ ਕਾਲ ਧਰੇ ਜਗ ਦਸ ਔਤਾਰਾ। ਕਲਾ ਦਿਖਾਇ ਜੀਵ ਧਰ ਮਾਰਾ॥

-ਸੁਆਮੀ ਜੀ, ਸਾਰਬਚਨ 38: ਮਾਸ 11:9-11

9. ਦਸ ਔਤਾਰ ਬ੍ਰਹਮ ਕਰ ਹੋਈ। ਤਾ ਕੋ ਕਹੀਏ ਨਿਰਗੁਨ ਸੋਈ॥
ਤਿਨ ਪੁਨਿ ਰਚਾ ਪਿੰਡ ਬ੍ਰਹਮੰਡਾ। ਸਾਤ ਦੀਪ ਪ੍ਰਿਥਵੀ ਨੌ ਖੰਡਾ॥
ਸਬ ਜਗ ਬ੍ਰਹਮ ਬ੍ਰਹਮ ਕਰਿ ਗਾਈ। ਆਦਿ ਅੰਤ ਕੀ ਰਾਹ ਨ ਪਾਈ॥

-ਤੁਲਸੀ ਸਾਹਿਬ, ਘਟ ਰਾਮਾਇਣ, ਭਾਗ 1, ਪੰ. 73

10. ਜਗ ਮੇਂ ਚਾਰੋਂ ਰਾਮ ਹੈਂ, ਤੀਨ ਰਾਮ ਬਿਓਹਾਰ।
ਚੋਥਾ ਰਾਮ ਨਿਜ ਸਾਰ ਹੈ, ਤਾਕਾ ਕਰੋ ਵਿਚਾਰ॥
ਏਕ ਰਾਮ ਦਸ਼ਰਥ ਘਰ ਡੋਲੈ। ਕੌਨ ਰਾਮ ਘਟ ਘਟਮੇਂ ਬੋਲੈ।
ਏਕ ਰਾਮ ਕਾ ਸਕਲ ਪਸਾਰਾ। ਏਕ ਰਾਮ ਤਿਰਗੁਨਤੇ ਨਿਆਰਾ॥

-ਕਬੀਰ ਸਾਖੀ, ਪੰ. 541

11. ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ॥
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ॥

-ਗੁਰੂ ਰਾਮ ਦਾਸ (ਆਦਿ ਗ੍ਰੰਥ ਪੰ. 735)

12. ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥
ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 1257)

13. ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ॥
ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 909)

14. ਬ੍ਰਹਮਾ ਬਿਸ਼ਨ ਮਹਾਂਦੇਵ ਗੋਰਖ। ਇਨ ਕੋ ਮਾਇਆ ਖਾਇਆ॥

-ਸੁਆਮੀ ਜੀ, ਸਾਰਬਚਨ 28:2:14

15. ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ॥
ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ॥

-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 1153)
Scroll to Top