
-
Salok Sekh Farid Ke
- Jitu Dihade Dhan Vari Sahe Lae Likhai॥
- Malaku Ji Knni Suṇaida Muhu Dekhale Ai॥
- Jindu Nimaṇai Kaḍhieai Haḍa Koo Kadkai॥
- Sahe Likhe Na Chalani Jindoo Koon Samajhai॥
- Jindu Vahuṭi Maraṇau Varu Le Jasi Paraṇai॥
- Apaṇa Hathi Joli Ke Kai Gali Lagai Dhai॥
- Valahu Niki Purasasalat Knni Na Suṇai Ai॥
- Farida Kidi Pavdiii Khada Na Apu Muhai॥1॥
- Farida Dar Daravesi Gakhadi Chalan Dunian Bhati॥
- Bnnihi Uṭhaii Poṭali Kithai Vnja Ghati॥2॥
- Kijh Na Bujhai Kihlu Na Sujhe Dunia Gujhi Bhahi॥
- Sanii Mere Chnga Kita Nahi Ta Hn Bhi Danajhn Ahi॥3॥
- Farida Je Jaṇa Til Thodde Snmali Buku Bhari॥
- Je Jaṇa Sahu Nnḍhada Tan Thoda Maṇau Kari॥4॥
- Je Jaṇa Lad Chhijaṇa Piḍai Paiin Gnḍhi॥
- Te Jevaḍau Mai Nahi Ko Sabhu Jagu ḍaiṭha Hnḍhi॥5॥
- Farida Je Too Akali Latifu Kale Likhu Na Lekh॥
- Apanade Girivan Mahi Siru Ninvan Kari Dekhu॥6॥
- Farida Jo Te Marani Mukian Tinhan Na Mare Ghunmi
- Apanadai Ghari Jaiieai Pair Tinhan De Chunmi॥7॥
- Farida Jan Taṭhau Khaṭaṇa Vel Tan Too Rata Duni Siṭh॥
- Marag Savaii Nihi Jan Bharia Tan Ladia॥8॥
- Dekhu Farida Ju Thia Dadi Hoii Bhoor॥
- Agahu. Neda Aia Pichha Rahia Doori॥9॥
- Dekhu Farida Ji Thia Sakar Hoii Visu॥
- Saii Bajhahu Apaṇae Vedaṇa Kahieai Kisu॥10॥
- Farida Akhi Dekhi Patiṇaian Suṇai Suṇai Riṇae Knn॥
- Sakh Pakndi Aiia Hor Karendi Vnn॥11॥
- Farida Kalin Jini Na Ravia Dhauli Rave Koi॥
- Kari Saii Siuṭh Pirahadi Rngu Navela Hoi॥12॥
- Farida Kali Dhauli Sahibu Sada Hai Je Ko Chiti Kare॥
- Apaṇa Laia Piramu Na Lagaii Je Lochai Sabhu Koi॥
- Ehu Piramu Piala Khasam Ka Jai Bhav Tai Dei॥13॥
- Farida Jinh Loiṇa Jagu Mohia Se Loiṇa Mai ḍaiṭhu॥
- Kajal Rekh Na Sahadia Se Pnkhi Soohai Bahitaṭhu॥14॥
- Farida Koorikedia Changedia Mati Dedia Nit॥
- Jo Saitani Vnjaia Se Kit Ferahi Chit॥15॥
- Farida Khaku Na Nindie Khakoo Jeḍau Na Koi॥
- Jivadia Paira Tale Muia Upari Hoi॥17॥
- Farida Ja Labu Ta Nehu Kia Labu Ta Kooda Nehu॥
- Kicharu Jhati Laghaiiiai Chhapari Tuṭe Mehu॥18॥
- Farida Jngalu Jngalu Kia Bhavahi Vaṇai Knḍa Modehi॥
- Vasi Rabu Hialieai Jngalu Kia ḍhooḍhehi॥19॥
- Farida Ini Niki Jnghieaie Thal ḍaoongar Bhaviomhi॥
- Aju Faride Kooza Sai Kohan Thiomi॥20॥
- Farida Je Mai Hoda Varia Mita Aiḍaian॥
- Heda Jalai Majiṭh Jiu Upari Angara॥22॥
- Farida Lodai Dakh Bijaurian Kikari Bijai Jaṭu॥
- Hnḍhe Un Kataida Paidha Loḍai Paṭu॥23॥
- Farida Galie Chikad Doori Gharu Nali Piare Nehu॥
- Chala Ta Bhijai Knbali Rahan Ta Tuṭe Nehu॥24॥
- Bhijaṭh Sijaṭh Knbali Alah Varasau Mehu॥
- Jai Mila Tina Sajaṇa Tuṭaṭh Nahi Nehu॥25॥
- Farida Mai Bholava Pag Da Matu Maili Hoi Jai॥
- Gahila Roohu Na Jaṇaii Siru Bhi Miṭi Khai॥26॥
- Farida Sakar Khnḍau Nivat Gud Makhiṭho Manjha Dudhu॥
- Sabhe Vasatoo Miṭhian Rab Na Pujani Tudhu॥ 27 ॥
- Farida Roṭi Meri Kaṭh Ki Lavaṇau Meri Bhukh॥
- Jina Khadhi Chopadi Ghaṇae Sahaninge Dukh॥28॥
- Rukhi Sukhi Khai Kai ṭhnḍha Paṇai Piu॥
- Farida Dekhi Paraii Chopadi Na Tarasae Jiu॥ 29॥
- Aju Na Suti Knt Siu Angu Mude Mudi Jai॥
- Jai Puchhahu ḍaohagaṇai Tum Kiuah Raiṇai Vihai॥ 30॥
- Sahuru॑ḍhoii Na Lahai Peiiai Nahi Thau॥
- Piru Vatadi Na Puchhaii Dhan Sohagaṇai Nau॥31॥
- Sahar॑peiiai Knt Ki Kntu Agnmu Athahu॥
- Nanak So Sohagaṇai Ju Bhav॑ Beparavah॥ 32॥
- Nati Dhoti Snbahi Suti Ai Nachindu॥
- Farida Rahi Su Bedi Hinḍau Di Gaii Kathoori Gndhu॥33॥
- Joban Jande Na ḍaran Je Sah Priti Na Jai॥
- Farida Kitin Joban Priti Binu Suki Gae Kumalai॥ 34॥
- Farida Chint Khaṭola Vaṇau Dukhu Birahi Vichhavaṇa Lefu॥
- Ehu Hamara Jivaṇa Too Sahib Sache Vekhu॥35॥
- Biraha Biha Akhieai Biraha Too Sulatanu॥
- Farida Jitu Tani Birahu Na Oopajai So Tanu Jaṇau Masanu॥ 36॥
- Farida E Visu Gndala Dharian Khnḍau Livadi॥
- Iki Rahede Rahe Gae Iki Radhi Gae Ujadi॥37॥
- Farida Chari Gavaia Hnḍhi Kai Chari Gavaia Snmi॥
- Lekha Rabu Mngesia Too Anho Kehen Knmi॥38॥
- Farida Dari Daravajai Jai Kai Kiu ḍaiṭho Ghadialu॥
- Ehu Nidosan Marie Ham Dosan Da Kia Halu॥39॥
- Buḍha Hoa Sekh Faridu Knbaṇai Lagi Deh॥
- Je Sauṭh Vahia Jivaṇa Bhi Tanu Hosi Kheh॥40॥
- Farida Bari Paraiai Baisaṇa Sanii Mujhe Na Dehi॥
- Je Too Evn Rakhasi Jiṭhau Sarirahu Lehi॥42॥
- Kndhi Kuhada Siri Ghada Vaṇai Kai Saru Loharu॥
- Farida Haṭh Lodi Sahu Apaṇa Too Loḍa॒hi Angiar॥ 43॥
- Farida Ikana Aṭa Agala Ikana Nahi Loṇau॥
- Agai Gae Sinjapasani Choṭan Khasi Kauṭhaṇau॥44॥
- Pasi Damame Chhatu Siri Bheri Saḍao Raḍa॥
- Jai Sute Jiraṇa Mahi Thie Atima Gaḍa॥45॥
- Farida Koṭhe Mnḍap Madia Usarede Bhi Gae॥
- Kooda Saṭhada Kari Gae Gori Ai Pae॥46॥
- Farida Khinthadi Mekha Agalia Jindu Na Kaii Mekh॥
- Vari Apo Apaṇai Chale Masaik Sekh॥ 47॥
- Farida Duhu Divi Balndia Malaku Bahiṭha Aii
- Gad Lita Ghadu Luṭia Divade Gaia Bujhai॥ 48 ॥
- Farida Vekhu Kapahai Ji Thia Ji Siri Thia Tilah॥
- Kamade Aru Kagadai Kunne Koiliah॥
- Mnde Amal Karedia Eh Sajai Tinah॥49॥
- Farida Knni Musala Soophau Gali Dili Kati Gud Vati॥
- Bahari Disai Chanaṇa Dili Andhiari Rati॥50॥
- Farida Rati Ratu Na Nikale Je Tanu Chirai Koi॥
- Jo Tan Rate Rab Siu Tin Tani Ratu Na Hoi॥51॥
- Ihu Tanu Sabho Ratu Hai Ratu Binu Tnnu Na Hoi॥
- Jo Sah Rate Apaṇae Titu Tani Lobhu Ratu Na Hoi॥
- Bhe Pahai Tanu Khiṇau Hoi Lobhu Ratu Vichahu Jai॥
- Jiu Baisntari Dhatu Sudhu Hoi Tiu Hari Ka Bhau Durmati Mailu Gavai॥
- Nanak Te Jan Sohaṇae Ji Rate Hari Rngu Lai॥52॥
- Farida Soii Saravaru ḍhooriḍhi Lahu Jithahu Labhi Vathu॥
- Chhapadi Dooḍhxe Kia Hovai Chikadi ḍaubai Hathu॥ 53॥
- Farida Siru Palia Dadi Pali Muchhan Bhi Palian॥
- Re Man Gahile Bavale Maṇahi Kia Ralian॥ 55॥
- Farida Koṭhe Dhukaṇau Ketada Pir Nidadi Nivari॥
- Jo Dih Ladhe Gaṇave Gae Viladi Viladi॥ 56॥
- Farida Koṭhe Mnḍap Madia Etu Na Lae Chitu॥
- Miṭi Paii Atolavi Koi Na Hosi Mitu॥57॥
- Farida Jinnhi Knmi Nahi Guṇa Te Knmade Visari॥
- Matu Saraminda Thivahi Sanii Dai Darabari॥ 59॥
- Farida Sahib Di Kari Chakari Dil Di Lahi Bharandi॥
- Daravesan No Lodie Rukhan Di Jirandi॥60॥
- Farida Kale Maiḍae Kapade Kala Maiḍa Vesu॥
- Gunii Bharia Mai Fira Loku Kahai Daravesu॥64॥
- Tati Toi Na Palabai Je Jali ṭubi Dei॥
- Farida Jo ḍaohagaṇai Rab Di Jhooredi Jhoorei॥62॥
- Jan Kuari Ta Chau Vivahi Tan Mamale॥
- Farida Eho Pachhotau Vati Kuari Na Thieai॥63॥
- Kalar Keri Chhapadi Ai Ulathe Hnjh॥
- Chinjoo Bodnhi Na Pivahi Uḍaṇa Sndi ḍanjh॥64॥
- Hnsu Uḍari Kopashne Pahajhaa Loku Viḍaraṇai Jai॥
- Gahila Loku Na Jaṇada Hnsu Na Kopadhra Khai॥65॥
- Farida Iṭ Siraṇae Bhuii Savaṇau Kida Ladio Masi॥
- Ketadia Jug Vapare Ikatu Paia Pasi॥67
- Farida Bhnni Ghadi Savnnavi ṭaḍauṭi Nagar Laju॥
- Ajaraiilu Faresata Kai Ghari Naṭhi Aju॥68॥
- Farida Bhnni Ghadi Savnnavi ṭooṭi Nagar Laju॥
- Jo Sajaṇa Bhudai Bharu The Se Kiu Avahi Aju॥69॥
- Uṭhu Farida Ujoo Saji Subah Nivaj Gujari॥
- Jo Siru Sanii Na Nivai So Siru Kapi Utari॥70॥
- Jo Siru Saii Na Nivai So Siru Kijai Kani॥
- Kunne Heṭhi Jalae. Balaṇa Snde Thai॥72॥
- Farida Kithai Taiḍae Mapia Jinhi Too Jaṇaiohi॥
- Te Pasahu Oi Ladi Gae Toon Ajai Na Patiṇaohi॥ 73॥
- Farida Manu Maidanu Kari ṭoe ṭibe Lahi॥
- Agai Mooli Na Avasi Dojak Sndi Bhahi॥74॥
- Farida Khalaku Khalak Mahi Khalak Vase Rab Mahi॥
- Mnda Kis No Akhiai Jan Tisu Binu Koii Nahi॥75॥
- Farida Ji Dihi Nala Kapia Je Galu Kapahi Chukh॥
- Pavani Na Iti Mamale Sahan Na Iti Dukh॥76॥
- Chabaṇa Chalaṇa Ratnn Se Suṇaiar Bahi Gae॥
- Hede Muti Dhah Se Jani Chali Gae॥77॥
- Farida Bure Da Bhala Kari Gusa Mani Na Haḍhai॥
- Dehi Rogu Na Lagaii Pale Sabhu Kichhu Pai॥78॥
- Farida Pnkh Parahuṇai Duni Suhava Bagu॥
- Naubati Vaji Subah Siu Chalaṇa Ka Kari Saju॥79॥
- Farida Rati Kathoori Vnḍaiai Sutia Mile Na Bhaua
- Jinnaha Naiṇa Nindravale Tinna Milaṇau Kuau॥80॥
- Farida Mai Jania Dukhu Mujh Koo Dukhu Sabaiai Jagi॥
- Ooche Chadi Ke Dekhia Tan Ghari Ghari Eha Agi॥81॥
- Farida Bhoomi Rngavali Mnjhi Visoola Bag॥
- Jo Jan Piri Nivajia Tinnaha Anch Na Lag॥82॥
- Farida Umar Suhavadi Sngi Suvnnadi Deh॥
- Virale Keii Paiiani Jinnaha Piare Neh॥83॥
- Farida ḍaukha Seti Dihu Gaia Soolan Seti Rati॥
- Khada Pukara Pataṇai Beda Kapar Vati॥85॥
- Lnmi Lnmi Nadi Vahai Kndhi Kerai Heti॥
- Bede No Kaparu Kia Kare Je Pataṇa Rahai Sucheti॥86॥
- Farida Tanu Suka Pinjaroo Thia Talian Khoonḍahi Kag॥
- Ajai Su Rabu Na Bahudio Dekhu Bnde Ke Bhag॥90॥
- Kaga Karng ḍhnḍholia Sagala Khaia Masu॥
- E Duii Naina Mati Chhuhaṭh Pir Dekhan Ki As॥91॥
- Kaga Choonḍai Na Pinja Basai Ta Uḍari Jahi॥
- Jitu Pinjare Mera Sahu Vasai Masu Na Tidoo Khahi॥92॥
- Apu Savarahi Mai Milahi Mai Milia Sukhu Hoi॥
- Farida Je Too Mera Hoi Rahahi Sabhu Jagu Tera Hoi॥95॥
- Kndhi Ute Rukhada Kicharaku Bnne Dhiru॥
- Farida Kachai Bhanḍae Rakhiai. Kicharu Taii Niru॥ 96॥
- Farida Mahal Nisakhaṇa Rahe Gae Vasa Aia Tali॥
- Goran Se Nimaṇaia Bahasani Roohan Mali॥
- Akhin Sekha Bndagi Chalaṇau Aju Ki Kali॥97॥
- Farida Maute Da Bnna Evn Disai Jiu Dariavai ḍhaha॥
- Agai Dojaku Tapia Suṇaieai Hal Par Kahaha॥
- Ikana No Sabh Sojhi Aii Iki Firade Beparavaha॥
- Amal Ji Kitia Duni Vichi Se Daragah Ogaha॥ 98 ॥
- Farida Dariavai Knnhai Bagula Baiṭha Kel Kare॥
- Kel Karede Hnjh No Achinte Baj Pae॥
- Baj Pae Tisu Rab De Kelan Visarian॥
- Jo Mani Chiti Na Chete Sani So Gali Rab Kian॥99॥
- Saḍhe Tre Maṇa Dehari Chale Paṇai Anni॥
- Aio Bnda Duni Vichi Vati Asooṇai Bnnhi॥
- Malakal Maut Jan Avasi Sabh Daravaje Bhnni॥
- Tinaha Piaria Bhaiian Agai Dita Bnnhi॥
- Vekhahu Bnda Chalia Chahu Jaṇaia Dai Knnhi॥
- Farida Amal Ji Kite Duni Vichi Daragah Ae Knmi॥100॥
- Farida Hau Balihari Tinh Pnkhia Jngali Jinha Vasu॥
- Kakaru Chugani Thali Vasani Rab Na Chhoḍani Pasu॥101॥
- Farida Ruti Firi Vaṇau Knbia Pat Jhade Jhadi Pahi॥
- Chare Kunḍa ḍhoonḍhian Rahaṇau Kithaoo Nahi॥102॥
- Farida Padi Paṭola Dhaj Kari Knbaladi Pahireu॥
- Jinjhi Vesi Sahu Mile Seii Ves Kareṭh॥103॥
- Kai Paṭola Padti Knbaladi Pahirei॥
- Nanak Ghar Hi Baiṭhia Sahu Mile Je Niati Rasi Karei॥104॥
- Farida Garabu Jinha Vaḍaiaiia Dhani Jobani Agah॥
- Khali Chale Dhaṇai Siuṭh ṭibe Jiuah Mihahu॥105॥
- Farida Tina Mukh ḍaravaṇae Jina Visarionu Nau॥
- Aithai Dukh Ghaṇaeria Agai ṭhaṭhar Na ṭhau॥॥106॥
- Farida Pichhal Rati Na Jagiohi Jivadado Muiohi॥
- Je Te Rabu Visaraa Ta Rabi Na Visariohi॥1 07॥
- Farida Kntu Rngavala Vaḍa Bemuhataju॥
- Alah Seti Ratia Ehu Sachavan Saju॥108॥
- Farida Dukhu Sukhu Iku Kari Dil Te Lahi Vikaru॥
- Alah Bhav So Bhala Tan Labhi Darabaru॥109॥
- Farida Dilu Rata Isu Duni Siu Duni Na Kitai Knmi॥
- Misal Fakiran Gakhadi Su Paiiai Poor Karnmi॥110॥
- Pahilai Pahare Fulada Falu Bhi Pachha Rati॥
- Jo Jagnnhi Lahnni Se Saii Knno Dati॥112॥
- Dati Sahib Sndia Kia Chale Tisu Nali॥
- Iki Jagnde Na Lahanhi Ikanha Sutia Deh Uṭhali11 3॥
- Farida Daravesi Gakhadi Chopadi Pariti॥
- Ikani Kinai Chalie Daravesavi Riti॥11 8॥
- Tanu Tap Tanoor Jiu Balaṇau Haḍa Balnnhi॥
- Pairi Thakan Siri Julan Je Moon Piri Milnnhi॥119॥
- Tanu Na Tapai Tanoor Jinu Balaṇau Haḍa Na Bali॥
- Siri Pairi Kia Fedia Andari Piri Nihali॥120॥
- Haṭh ḍhadooḍhedi Sajaṇa Sajaṇau Maiḍae Nali॥
- Nanak Alakhu Na Lakhiai Guramukhi Dei Dikhali॥121॥
- Hnsa Dekhi Tarndia Baga Aia Chau॥
- ḍaubi Mue Bag Bapude Siru Tali Upari Pau॥122॥
- Mai Jaṇaia Vaḍa Hnsu Hai Tan Mai Kita Sngu॥
- Je Jaṇa Bagu Bapuda Janami Na Bhedi Angu॥123॥
- Kia Hnsu Kia Bagula Ja Kauṭh Nadari Dhare॥
- Je Tisu Bhav Nanaka Kagahu Hnsu Kare॥124॥
- Saravar Pnkhi Hekado Fahival Pachas॥
- Ihu Tanu Lahari Gaḍau Thia Sache Teri As॥125॥
- Kavaṇau Su Akharu Kavaṇau Guṇau Kavaṇau Su Maṇaia Mntu॥
- Kavaṇau Su Veso Hau Kari Jitu Vasi Avai Kntu॥126॥
- Nivaṇau Su Akharu Khavabaṇau Guṇau Jihaba Maṇaia Mntu॥
- E Batrai Bhaiṇae Ves Kari Tan Vasi Abi Kntu॥127॥
- Mati Hodi Hoi Iaṇa॥ Taṇa Hode Hoi Nitaṇa॥
- Aṇahode Apu Vnḍae॥ Ko Aisa Bhagatu Sadae॥128॥
- Iku Fika Na Galai Sabhana Mai Sacha Dhaṇai॥
- Hiau Na Kaihi ṭhahi Maṇak Sabh Amolave॥129॥
- Sabhana Man Maṇaik ṭhahaṇau Mooli Machangava॥
- Je Taṭhau Piria Di Sik Hiau Na ṭhahe Kahi Da॥130॥
-
सलोक सेख फरीद के
- जितु दिहाड़े धन वरी साहे लए लिखाइ॥
- मलकु जि कंनी सुणीदा मुहु देखाले आइ॥
- जिंदु निमाणी कढीएऐ हडा कू कड़काइ॥
- साहे लिखे न चलनी जिंदू कूं समझाइ॥
- जिंदु वहुटी मरणु वरु ले जासी परणाइ॥
- आपण हथी जोलि के कै गलि लगै धाइ॥
- वालहु निकी पुरससलात कंनी न सुणी आइ॥
- फरीदा किड़ी पव॑दीई खड़ा न आपु मुहाइ॥1॥
- फरीदा दर दरवेसी गाखड़ी चलां दुनीआं भति॥
- बंनिहि उठाई पोटली किथै वंजा घति॥2॥
- किझ् न बुझै किह्लु न सुझे दुनीआ गुझी भाहि॥
- सांई मेरे चंगा कीता नाही त हं भी दञझ्ं आहि॥3॥
- फरीदा जे जाणा तिल थोड़ड़े संमलि बुकु भरी॥
- जे जाणा सहु नंढड़ा तां थोड़ा माणु करी॥4॥
- जे जाणा लड़ छिजणा पीडी पाईं गंढि॥
- ते जेवडु मै नाहि को सभु जगु डिठा हंढि॥5॥
- फरीदा जे तू अकलि लतीफु काले लिखु न लेख॥
- आपनड़े गिरीवान महि सिरु नींवां करि देखु॥6॥
- फरीदा जो ते मारनि मुकीआं तिन्हां न मारे घुंमि
- आपनड़ै घरि जाईएऐ पैर तिन्हां दे चुंमि॥7॥
- फरीदा जां तठउ खटण वेल तां तू रता दुनी सिठ॥
- मरग सवाई नीहि जां भरिआ तां लदिआ॥8॥
- देखु फरीदा जु थीआ दाड़ी होई भूर॥
- अगहु. नेड़ा आइआ पिछा रहिआ दूरि॥9॥
- देखु फरीदा जि थीआ सकर होई विसु॥
- साई बाझहु आपणे वेदण कहीएऐ किसु॥10॥
- फरीदा अखी देखि पतीणीआं सुणि सुणि रीणे कंन॥
- साख पकंदी आईआ होर करेंदी वंन॥11॥
- फरीदा कालीं जिनी न राविआ धउली रावे कोइ॥
- करि साई सिउठ पिरहड़ी रंगु नवेला होइ॥12॥
- फरीदा काली धउली साहिबु सदा है जे को चिति करे॥
- आपणा लाइआ पिरमु न लगई जे लोचै सभु कोइ॥
- एहु पिरमु पिआला खसम का जै भाव तै देइ॥13॥
- फरीदा जिन्ह लोइण जगु मोहिआ से लोइण मै डिठु॥
- कजल रेख न सहदिआ से पंखी सूहइ बहितठु॥14॥
- फरीदा कूृकेदिआ चांगेदिआ मती देदिआ नित॥
- जो सैतानि वंजाइआ से कित फेरहि चित॥15॥
- फरीदा खाकु न निंदीए खाकू जेडु न कोइ॥
- जीवदिआ पैरा तले मुइआ उपरि होइ॥17॥
- फरीदा जा लबु ता नेहु किआ लबु त कूड़ा नेहु॥
- किचरु झति लघाईएएऐ छपरि तुटे. मेहु॥18॥
- फरीदा जंगलु जंगलु किआ भवहि वणि कंडा मोड़ेहि॥
- वसी रबु हिआलीएऐ जंगलु किआ ढूढेहि॥19॥
- फरीदा इनी निकी जंघीएऐे थल डूंगर भविओम्हि॥
- अजु फरीदे कूज़ा सै कोहां थीओमि॥20॥
- फरीदा जे मै होदा वारिआ मिता आइडिआं॥
- हेड़ा जलै मजीठ जिउ उपरि अंगारा॥22॥
- फरीदा लोड़ै दाख बिजउरीआं किकरि बीजै जटु॥
- हंढे उन कताइदा पैधा लोडै पटु॥23॥
- फरीदा गलीए चिकड़ दूरि घरु नालि पिआरे नेहु॥
- चला त भिजै कंबली रहां त तुटे नेहु॥24॥
- भिजठ सिजठ कंबली अलह वरसउ मेहु॥
- जाइ मिला तिना सजणा तुटठ नाही नेहु॥25॥
- फरीदा मै भोलावा पग दा मतु मैली होइ जाइ॥
- गहिला रूहु न जाणई सिरु भी मिटी खाइ॥26॥
- फरीदा सकर खंडु निवात गुड़ माखिठो मांझा दुधु॥
- सभे वसतू मिठीआं रब न पुजनि तुधु॥ 27 ॥
- फरीदा रोटी मेरी काठ की लावणु मेरी भुख॥
- जिना खाधी चोपड़ी घणे सहनिंगे दुख॥28॥
- रुखी सुखी खाइ कै ठंढा पाणी पीउ॥
- फरीदा देखि पराई चोपड़ी ना तरसाए जीउ॥ 29॥
- अजु न सुती कंत सिउ अंगु मुड़े मुड़ि जाइ॥
- जाइ पुछहु डोहागणी तुम किउः रैणि विहाइ॥ 30॥
- साहुरु॑ढोई ना लहै पेईऐ नाही थाउ॥
- पिरु वातड़ी न पुछई धन सोहागणि नाउ॥31॥
- साहर॑पेईऐ कंत की कंतु अगंमु अथाहु॥
- नानक सो सोहागणी जु भाव॑ बेपरवाह॥ 32॥
- नाती धोती संबही सुती आइ नचिंदु॥
- फरीदा रही सु बेड़ी हिंडु दी गई कथूरी गंधु॥33॥
- जोबन जांदे ना डरां जे सह प्रीति न जाइ॥
- फरीदा कितीं जोबन प्रीति बिनु सुकि गए कुमलाइ॥ 34॥
- फरीदा चिंत खटोला वाणु दुखु बिरहि विछावण लेफु॥
- एहु हमारा जीवणा तू साहिब सचे वेखु॥35॥
- बिरहा बिहा आखीएऐ बिरहा तू सुलतानु॥
- फरीदा जितु तनि बिरहु न ऊपजै सो तनु जाणु मसानु॥ 36॥
- फरीदा ए विसु गंदला धरीआं खंडु लिवाड़ि॥
- इकि राहेदे रहे गए इकि राधी गए उजाड़ि॥37॥
- फरीदा चारि गवाइआ हंढि कै चारि गवाइआ संमि॥
- लेखा रबु मंगेसीआ तू आंहो केहें कंमि॥38॥
- फरीदा दरि दरवाजै जाइ कै किउ डिठो घड़ीआलु॥
- एहु निदोसां मारीए हम दोसां दा किआ हालु॥39॥
- बुढा होआ सेख फरीदु कंबणि लगी देह॥
- जे सउठ वहिआ जीवणा भी तनु होसी खेह॥40॥
- फरीदा बारि पराइऐ बैसणा सांई मुझे न देहि॥
- जे तू एवं रखसी जीठउ सरीरहु लेहि॥42॥
- कंधि कुहाड़ा सिरि घड़ा वणि कै सरु लोहारु॥
- फरीदा हठ लोड़ी सहु आपणा तू लोड॒हि अंगिआर॥ 43॥
- फरीदा इकना आटा अगला इकना नाही लोणु॥
- अगै गए सिंजापसनि चोटां खासी कउठणु॥44॥
- पासि दमामे छतु सिरि भेरी सडो रड॥
- जाइ सुते जीराण महि थीए अतीमा गड॥45॥
- फरीदा कोठे मंडप माड़ीआ उसारेदे भी गए॥
- कूड़ा सठदा करि गए गोरी आइ पए॥46॥
- फरीदा खिंथड़ि मेखा अगलीआ जिंदु न काई मेख॥
- वारी आपो आपणी चले मसाइक सेख॥ 47॥
- फरीदा दुहु दीवी बलंदिआ मलकु बहिठा आई
- गड़ लीता घदु लुटिआ दीवड़े गइआ बुझाइ॥ 48 ॥
- फरीदा वेखु कपाहै जि थीआ जि सिरि थीआ तिलाह॥
- कमादे अरु कागदै कुंने कोइलिआह॥
- मंदे अमल करेदिआ एह सजाइ तिनाह॥49॥
- फरीदा कंनि मुसला सूफ़ु गलि दिलि काती गुड़ वाति॥
- बाहरि दिसै चानणा दिलि अंधिआरी राति॥50॥
- फरीदा रती रतु न निकले जे तनु चीरै कोइ॥
- जो तन रते रब सिउ तिन तनि रतु न होइ॥51॥
- इहु तनु सभो रतु है रतु बिनु तंनु न होइ॥
- जो सह रते आपणे तितु तनि लोभु रतु न होइ॥
- भे पहऐ तनु खीणु होइ लोभु रतु विचहु जाइ॥
- जिउ बैसंतरि धातु सुधु होइ तिउ हरि का भउ दुर्मति मैलु गवाइ॥
- नानक ते जन सोहणे जि रते हरि रंगु लाइ॥52॥
- फरीदा सोई सरवरु ढूृढि लहु जिथहु लभी वथु॥
- छपड़ि दूढ़े किआ होवै चिकड़ि डुबै हथु॥ 53॥
- फरीदा सिरु पलिआ दाड़ी पली मुछां भी पलीआं॥
- रे मन गहिले बावले माणहि किआ रलीआं॥ 55॥
- फरीदा कोठे धुकणु केतड़ा पिर नीदड़ी निवारि॥
- जो दिह लधे गाणवे गए विलाड़ि विलाड़ि॥ 56॥
- फरीदा कोठे मंडप माड़ीआ एतु न लाए चितु॥
- मिटी पई अतोलवी कोइ न होसी मितु॥57॥
- फरीदा जिंन्ही कंमी नाहि गुण ते कंमड़े विसारि॥
- मतु सरमिंदा थीवही सांई दै दरबारि॥ 59॥
- फरीदा साहिब दी करि चाकरी दिल दी लाहि भरांदि॥
- दरवेसां नो लोड़ीए रुखां दी जीरांदि॥60॥
- फरीदा काले मैडे कपड़े काला मैडा वेसु॥
- गुनीी भरिआ मै फिरा लोकु कहै दरवेसु॥64॥
- तती तोइ न पलबै जे जलि टुबी देइ॥
- फरीदा जो डोहागणि रब दी झूरेदी झूरेइ॥62॥
- जां कुआरी ता चाउ वीवाही तां मामले॥
- फरीदा एहो पछोताउ वति कुआरी न थीएऐ॥63॥
- कलर केरी छपड़ी आइ उलथे हंझ॥
- चिंजू बोड़न्हि ना पीवहि उडण संदी डंझ॥64॥
- हंसु उडरि कोपश्ने पहझआ लोकु विडारणि जाइ॥
- गहिला लोकु न जाणदा हंसु न कोपध्रा खाइ॥65॥
- फरीदा इट सिराणे भुई सवणु कीड़ा लड़िओ मासि॥
- केतड़िआ जुग वापरे इकतु पइआ पासि॥67
- फरीदा भंनी घड़ी सवंनवी टडुटी नागर लजु॥
- अजराईलु फरेसता कै घरि नाठी अजु॥68॥
- फरीदा भंनी घड़ी सवंनवी टूटी नागर लजु॥
- जो सजण भुदइ भारु थे से किउ आवहि अजु॥69॥
- उठु फरीदा उजू साजि सुबह निवाज गुजारि॥
- जो सिरु सांई ना निवै सो सिरु कपि उतारि॥70॥
- जो सिरु साई ना निवै सो सिरु कीजै कांइ॥
- कुंने हेठि जलाए. बालण संदे थाइ॥72॥
- फरीदा किथै तैडे मापिआ जिन्ही तू जणिओहि॥
- ते पासहु ओइ लदि गए तूं अजै न पतीणोहि॥ 73॥
- फरीदा मनु मैदानु करि टोए टिबे लाहि॥
- अगै मूलि न आवसी दोजक संदी भाहि॥74॥
- फरीदा खालकु खलक महि खलक वसे रब माहि॥
- मंदा किस नो आखीऐ जां तिसु बिनु कोई नाहि॥75॥
- फरीदा जि दिहि नाला कपिआ जे गलु कपहि चुख॥
- पवनि न इती मामले सहां न इती दुख॥76॥
- चबण चलण रतंन से सुणीअर बहि गए॥
- हेड़े मुती धाह से जानी चलि गए॥77॥
- फरीदा बुरे दा भला करि गुसा मनि न हढाइ॥
- देही रोगु न लगई पले सभु किछु पाइ॥78॥
- फरीदा पंख पराहुणी दुनी सुहावा बागु॥
- नउबति वजी सुबह सिउ चलण का करि साजु॥79॥
- फरीदा राति कथूरी वंडीऐ सुतिआ मिले न भाउा
- जिंनहा नैण नींद्रावले तिंना मिलणु कुआउ॥80॥
- फरीदा मै जानिआ दुखु मुझ कू दुखु सबाइऐ जगि॥
- ऊचे चड़ि के देखिआ तां घरि घरि एहा अगि॥81॥
- फरीदा भूमि रंगावली मंझि विसूला बाग॥
- जो जन पीरि निवाजिआ तिंनहा अंच न लाग॥82॥
- फरीदा उमर सुहावड़ी संगि सुवंनड़ी देह॥
- विरले केई पाईअनि जिंनहा पिआरे नेह॥83॥
- फरीदा डुखा सेती दिहु गइआ सूलां सेती राति॥
- खड़ा पुकारा पातणी बेड़ा कपर वाति॥85॥
- लंमी लंमी नदी वहै कंधी केरै हेति॥
- बेड़े नो कपरु किआ करे जे पातण रहै सुचेति॥86॥
- फरीदा तनु सुका पिंजरू थीआ तलीआं खूंडहि काग॥
- अजै सु रबु न बाहुड़िओ देखु बंदे के भाग॥90॥
- कागा करंग ढंढोलिआ सगला खाइआ मासु॥
- ए दुई नैना मति छुहठ पिर देखन की आस॥91॥
- कागा चूंडि न पिंजा बसै त उडरि जाहि॥
- जितु पिंजरे मेरा सहु वसै मासु न तिदू खाहि॥92॥
- आपु सवारहि मै मिलहि मै मिलिआ सुखु होइ॥
- फरीदा जे तू मेरा होइ रहहि सभु जगु तेरा होइ॥95॥
- कंधी उते रुखड़ा किचरकु बंने धीरु॥
- फरीदा कचै भांडे रखीऐ. किचरु ताई नीरु॥ 96॥
- फरीदा महल निसखण रहे गए वासा आइआ तलि॥
- गोरां से निमाणीआ बहसनि रूहां मलि॥
- आखीं सेखा बंदगी चलणु अजु कि कलि॥97॥
- फरीदा मउते दा बंना एवं दिसै जिउ दरीआवै ढाहा॥
- अगै दोजकु तपिआ सुणीएऐ हल पर काहाहा॥
- इकना नो सभ सोझी आई इकि फिरदे बेपरवाहा॥
- अमल जि कीतिआ दुनी विचि से दरगह ओगाहा॥ 98 ॥
- फरीदा दरीआवै कंन्है बगुला बैठा केल करे॥
- केल करेदे हंझ नो अचिंते बाज पए॥
- बाज पए तिसु रब दे केलां विसरीआं॥
- जो मनि चिति न चेते सनि सो गाली रब कीआं॥99॥
- साढे त्रे मण देहरी चले पाणी अंनि॥
- आइओ बंदा दुनी विचि वति आसूणी बंन्हि॥
- मलकल मउत जां आवसी सभ दरवाजे भंनि॥
- तिनहा पिआरिआ भाईआं अगै दिता बंन्हि॥
- वेखहु बंदा चलिआ चहु जणिआ दै कंन्हि॥
- फरीदा अमल जि कीते दुनी विचि दरगह आए कंमि॥100॥
- फरीदा हउ बलिहारी तिन््ह पंखीआ जंगलि जिन्हा वासु॥
- ककरु चुगनि थलि वसनि रब न छोडनि पासु॥101॥
- फरीदा रुति फिरी वणु कंबिआ पत झड़े झड़ि पाहि॥
- चारे कुंडा ढूंढीआं रहणु किथाऊ नाहि॥102॥
- फरीदा पाड़ि पटोला धज करी कंबलड़ी पहिरेउ॥
- जिन्ज्ही वेसी सहु मिले सेई वेस करेठ॥103॥
- काइ पटोला पाड़ती कंबलड़ी पहिरेइ॥
- नानक घर ही बैठिआ सहु मिले जे नीअति रासि करेइ॥104॥
- फरीदा गरबु जिन्हा वडिआईआ धनि जोबनि आगाह॥
- खाली चले धणी सिउठ टिबे जिउः मीहाहु॥105॥
- फरीदा तिना मुख डरावणे जिना विसारिओनु नाउ॥
- ऐथै दुख घणेरिआ अगै ठठर न ठाउ॥॥106॥
- फरीदा पिछल राति न जागिओहि जीवदड़ो मुइओहि॥
- जे ते रबु विसाराआ त रबि न विसरिओहि॥1 07॥
- फरीदा कंतु रंगावला वडा बेमुहताजु॥
- अलह सेती रतिआ एहु सचावां साजु॥108॥
- फरीदा दुखु सुखु इकु करि दिल ते लाहि विकारु॥
- अलह भाव सो भला तां लभी दरबारु॥109॥
- फरीदा दिलु रता इसु दुनी सिउ दुनी न कितै कंमि॥
- मिसल फकीरां गाखड़ी सु पाईऐ पूर करंमि॥110॥
- पहिलै पहरे फुलड़ा फलु भी पछा राति॥
- जो जागंन्हि लहंनि से साई कंनो दाति॥112॥
- दाती साहिब संदीआ किआ चले तिसु नालि॥
- इकि जागंदे ना लहन्हि इकन्हा सुतिआ देह उठालि11 3॥
- फरीदा दरवेसी गाखड़ी चोपड़ी परीति॥
- इकनि किनै चालीए दरवेसावी रीति॥11 8॥
- तनु तप तनूर जिउ बालणु हड बलंन्हि॥
- पैरी थकां सिरि जुलां जे मूं पिरी मिलंन्हि॥119॥
- तनु न तपाइ तनूर जिंउ बालणु हड न बालि॥
- सिरि पैरी किआ फेड़िआ अंदरि पिरी निहालि॥120॥
- हठ ढदूढेदी सजणा सजणु मैडे नालि॥
- नानक अलखु न लखीऐ गुरमुखि देइ दिखालि॥121॥
- हंसा देखि तरंदिआ बगा आइआ चाउ॥
- डुबि मुए बग बपुड़े सिरु तलि उपरि पाउ॥122॥
- मै जाणिआ वड हंसु है तां मै कीता संगु॥
- जे जाणा बगु बपुड़ा जनमि न भेड़ी अंगु॥123॥
- किआ हंसु किआ बगुला जा कउठ नदरि धरे॥
- जे तिसु भाव नानका कागहु हंसु करे॥124॥
- सरवर पंखी हेकड़ो फाहीवाल पचास॥
- इहु तनु लहरी गडु थिआ सचे तेरी आस॥125॥
- कवणु सु अखरु कवणु गुणु कवणु सु मणीआ मंतु॥
- कवणु सु वेसो हउ करी जितु वसि आवै कंतु॥126॥
- निवणु सु अखरु खवबणु गुणु जिहबा मणीआ मंतु॥
- ए बत्रै भैणे वेस करि तां वसि आबी कंतु॥127॥
- मति होदी होइ इआणा॥ ताण होदे होइ निताणा॥
- अणहोदे आपु वंडाए॥ को ऐसा भगतु सदाए॥128॥
- इकु फिका न गालाइ सभना मै सचा धणी॥
- हिआउ न कैही ठाहि माणक सभ अमोलवे॥129॥
- सभना मन माणिक ठाहणु मूलि मचांगवा॥
- जे तठउ पिरीआ दी सिक हिआउ न ठाहे कही दा॥130॥
-
ਸਲੋਕ ਸੇਖ ਫਰੀਦ ਕੇ
- ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥
- ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ॥
- ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥
- ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ॥
- ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥
- ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ॥
- ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ॥
- ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥1॥
- ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ॥
- ਬੰਨ੍ਹਿ ਉਠਾਈ ਪੋਟਲੀ ਕਿਥੈ ਵੰਞਾ 8 ਘਤਿ ॥2॥
- ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
- ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ॥3॥
- ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ॥
- ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ॥4॥
- ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ॥
- ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥5॥
- ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ॥
- ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ॥6॥
- ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ॥
- ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ॥7॥
- ਫਰੀਦਾ ਜਾਂ ਤਉ ਖਟਣਾ ਵੇਲ ਤਾਂ ਤੂ ਰਤਾ ਦੁਨੀ ਸਿਉ॥
- ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥8॥
- ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥
- ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ॥9॥
- ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ॥
- ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ॥10॥
- ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ॥
- ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥11॥
- ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
- ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥12॥
- ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ॥
- ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ॥
- ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ॥13॥
- ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ॥
- ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ॥14॥
- ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ॥
- ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ॥15॥
- ਫਰੀਦਾ ਥੀਉ ਪਵਾਹੀ ਦਭੁ ॥
- ਜੇ ਸਾਂਈ ਲੋੜਹਿ ਸਭੁ॥
- ਇਕੁ ਛਿਜਹਿ ਬਿਆ ਲਤਾੜੀਅਹਿ॥
- ਤਾਂ ਸਾਈ ਦੈ ਦਰਿ ਵਾੜੀਅਹਿ॥16॥
- ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ॥
- ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ॥17॥
- ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
- ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ॥19॥
- ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓ॥
- ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ॥20॥
- ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ॥
- ਧਿਗੁ ਤਿਨ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ॥21॥
- ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥
- ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ॥22॥
- ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
- ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥23॥
- ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ॥
- ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ॥24॥
- ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ॥
- ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ॥25॥
- ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ॥
- ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ॥26॥
- ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਂਝਾ ਦੁਧੁ॥
- ਸਭੇ ਵਸਤੂ ਮਿਠੀਆਂ ਰਬ ਨ ਪੂਜਨਿ ਤੁਧੁ॥27॥
- ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ॥
- ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ॥28॥
- ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥
- ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥29॥
- ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥
- ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ॥30॥
- ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ॥
- ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ॥31॥
- ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ॥
- ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ॥32॥
- ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ॥
- ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ॥33॥
- ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ॥
- ਫਰੀਦਾ ਕਿੱਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ॥ 34॥
- ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥
- ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ॥35॥
- ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥
- ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ॥36॥
- ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡ ਲਿਵਾੜਿ॥
- ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ॥37॥
- ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥
- ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ॥38॥
- ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ॥
- ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ॥39॥
- ਬੁਢਾ ਹੋਆ ਸੇਖ ਫਰੀਦੁ ਕੰਬਣਿ ਲਗੀ ਦੇਹ॥
- ਜੇ ਸਉ ਵਰਿਆ ਜੀਵਣਾ ਭੀ ਤਨੁ ਹੋਸੀ ਖੇਹ ॥41॥
- ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ॥
- ਫਰੀਦਾ ਹਉ ਲੋੜੀ ਸਹੁ ਆਪਣਾ ਤੂ ਲੋੜਹਿ ਅੰਗਿਆਰ ॥43॥
- ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ॥
- ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ॥44॥
- ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥
- ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ॥45॥
- ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇਦੇ ਭੀ ਗਏ॥
- ਕੂੜਾ ਸਉਦਾ ਕਰਿ ਗਏ ਗੋਰੀ ਆਇ ਪਏ॥46॥
- ਫਰੀਦਾ ਖਿੰਥੜਿ ਮੇਖਾ ਅਗਲੀਆ ਜਿੰਦੁ ਨ ਕਾਈ ਮੇਖ॥
- ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥47॥
- ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ॥
- ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ॥48॥
- ਫਰੀਦਾ ਵੇਖੁ ਕਪਾਹੈ ਜਿ ਥੀਆ ਜਿ ਸਿਰਿ ਥੀਆ ਤਿਲਾਹ ॥
- ਕਮਾਦੈ ਅਰੁ ਕਾਗਦੈ ਕੁੰਨੇ ਕੋਇਲਿਆਹ੫॥
- ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ॥49॥
- ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ ॥
- ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥50॥
- ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥
- ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ॥51॥
- ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥
- ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ॥
- ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ॥
- ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥
- ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ॥52॥
- ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
- ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ॥53॥
- ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ॥
- ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ॥54॥
- ਫਰੀਦਾ ਸਿਰ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ॥
- ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥55॥
- ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ॥
- ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥56॥
- ਫਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ॥
- ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ॥57॥
- ਫਰੀਦਾ ਮੰਡਪ ਮਾਲੁ ਨ ਲਾਇ ਮਰਗ ਸਤਾਣੀ ਚਿਤਿ ਧਰਿ॥
- ਸਾਈ ਜਾਇ ਸਮਾਲਿ ਜਿਥੈ ਹੀ ਤਉ ਵੰਞਣਾ ॥58॥
- ਫਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ॥
- ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ॥59॥
- ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ॥
- ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ॥60॥
- ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ॥
- ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ॥61॥
- ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ॥
- ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥62॥
- ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ॥
- ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ॥63॥
- ਕਲਰ ਕੇਰੀ ਛਪੜੀ ਆਇ ਉਲਥੇ ਹੰਝ॥
- ਚਿੰਜੂ ਬੋੜਨ੍ਰਿ ਨਾ ਪੀਵਹਿ ਉਡਣ ਸੰਦੀ ਡੰਝ ॥64॥
- ਹੰਸੁ ਉਡਰਿ ਕੋਧੈ ਪਇਆ 8 ਲੋਕੁ ਵਿਡਾਰਣਿ ਜਾਇ॥
- ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ॥65॥
- ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ॥
- ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ॥67॥
- ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥
- ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥68॥
- ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ॥
- ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ॥69॥
- ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥
- ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥71॥
- ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥
- ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ॥72॥
- ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹੀ ਤੂ ਜਣਿਓਹਿ ॥
- ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥73॥
- ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ॥
- ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥74॥
- ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥
- ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ॥75॥
- ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ॥
- ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ॥76॥
- ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ॥
- ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ॥77॥
- ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
- ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥78॥
- ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
- ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ॥79॥
- ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ॥
- ਜਿੰਨ੍ਹਾ ਨੈਣ ਨੀਦ੍ਰਾਵਲੇ ਤਿੰਨ੍ਹਾ ਮਿਲਣੁ ਕੁਆਉ ॥80॥
- ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ॥
- ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ॥81॥
- ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ॥
- ਜੋ ਜਨ ਪੀਰਿ ਨਿਵਾਜਿਆ ਤਿੰਨਾ ਅੰਚ ਨ ਲਾਗ॥82॥
- ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ॥
- ਵਿਰਲੇ ਕੇਈ ਪਾਈਅਨਿ ਜਿੰਨ੍ਹਾ ਪਿਆਰੇ ਨੇਹ॥83॥
- ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ॥
- ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ॥85॥
- ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ॥
- ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ॥86॥
- ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ॥
- ਧੁਖਾਂ ਜਿਉ ਮਾਂਲੀਹ 4 ਕਾਰਣਿ ਤਿੰਨ੍ਹਾ ਮਾ ਪਿਰੀ ॥87॥
- ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ॥
- ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ॥88॥
- ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ॥
- ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ॥93॥
- ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ॥
- ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥95॥
- ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ॥
- ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ॥96॥
- ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ॥
- ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥
- ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ॥97॥
- ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ॥
- ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥
- ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ॥
- ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ॥98॥
- ਫਰੀਦਾ ਦਰੀਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ॥
- ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ॥
- ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
- ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ॥99॥
- ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥
- ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍॥
- ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
- ਤਿਨ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍॥
- ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹਿ ॥
- ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ॥100॥
- ਫਰੀਦਾ ਹਉ ਬਲਿਹਾਰੀ ਤਿਨ੍ਹ ਪੰਖੀਆ ਜੰਗਲਿ ਜਿੰਨ੍ਹਾ ਵਾਸੁ॥
- ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ॥101॥
- ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥
- ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ॥102॥
- ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
- ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥103॥
- ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥
- ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥104॥
- ਫਰੀਦਾ ਗਰਬੁ ਜਿਨ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥
- ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥105॥
- ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ॥
- ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ॥106॥
- ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥
- ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥107॥
- ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ॥
- ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥108॥
- ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ॥
- ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ॥109॥
- ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ॥
- ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥110॥
- ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ॥
- ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ॥111॥
- ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ॥
- ਜੋ ਜਾਗੰਨਿ ਲਹੰਨਿ ਸੇ ਸਾਈ ਕੰਨੋ ਦਾਤਿ॥112॥
- ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
- ਇਕਿ ਜਾਗੰਦੇ ਨਾ ਲਹਨਿ ਇਕਨਾ ਸੁਤਿਆ ਦੇਇ ਉਠਾਲਿ॥113॥
- ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ॥
- ਜਿਨ੍ਹਾ ਨਾਉ ਸੁਹਾਗਣੀ ਤਿਨ੍ਹਾ ਝਾਕ ਨ ਹੋਰ॥114॥
- ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ॥
- ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥115॥
- ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇ ॥
- ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥116॥
- ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥
- ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥117॥
- ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ॥
- ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ॥118॥
- ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥
- ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥120॥
- ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥
- ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ॥121॥
- ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ॥
- ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ॥122॥
- ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ॥
- ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ॥123॥
- ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ॥
- ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ॥124॥
- ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
- ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ॥126॥
- ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ॥
- ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ॥127॥
- ਮਤਿ ਹੋਦੀ ਹੋਇ ਇਆਣਾ ॥ ਤਾਣ ਹੋਦੇ ਹੋਇ ਨਿਤਾਣਾ ॥
- ਅਣਹੋਦੇ ਆਪੁ ਵੰਡਾਏ॥ ਕੋ ਐਸਾ ਭਗਤੁ ਸਦਾਏ॥128॥
- ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
- ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥129॥
- ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
- ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥130॥