santmat sangeet

Jyotish

  • Read In Hindi
  • Read In Punjabi

ज्योतिष

ज्योतिष द्वारा लोग भविष्य में घटने वाली शुभ और अशुभ घटनाओं का पता लगाने का प्रयत्न करते हैं। लोग ज्योतिष विद्या द्वारा यह जानने का प्रयत्न करते हैं कि किस काम के लिये कौन-सी घड़ी या कौन-सा मुहूर्त शुभ है। इसी तरह वे यह जानने की भी कोशिश करते हैं कि किन स्थानों पर जाना और किन लोगों के साथ सम्बन्ध बनाना शुभ या अशुभ होगा।

jyotish

आजकल ज्योतिष एक व्यवसाय बन गया है। अधिकतर ज्योतिषी लोगों के मनोविज्ञान से लाभ उठाने का प्रयत्न करते हैं। जरूरी नहीं कि ज्योतिषी का ज्योतिष ठीक हो। उसे गणित या हिसाब में ग़लती लग सकती है, जो जन्म-पत्री आदि हम लेकर जाते हैं, वह ग़लत हो सकती है और ज्योतिषी को ठीक बात का पता भी चल जाये तो भी वह डरते हुए पूर्ण सत्य नहीं बताता।

जिस तरह किसी व्यक्ति को नशे की आदत पड़ जाती है और वह बार-बार नशा करता है, उसी तरह हमें ज्योतिषियों के पास जाने की आदत पड़ जाती है। अधिकतर ज्योतिषी इसका पूरा लाभ उठाते हैं। ऐसे ज्योतिषी बहुत कम हैं, जो ज्योतिष को एक धन्धे, व्यापार या आजीविका के साधन के रूप में नहीं, केवल एक विज्ञान के रूप में इस्तेमाल करते हैं। जिस तरह नशा करने से मनोबल निर्बल होता जाता है, उसी तरह ज्योतिष द्वारा हमारा मनोबल निर्बल हो जाता है और हमारी हालात से लड़ने की क्षमता कम हो जाती है।

ज्योतिष विद्या ग़लत नहीं है। लेकिन सच्चे ज्योतिषी बहुत कम होते हैं। वास्तव में ज्योतिष से कोई लाभ नहीं हो सकता क्योंकि ज्योतिषी भविष्यवाणी भले ही कर लें, पर होनी को नहीं टाल सकते। गुरु रामदास जी कहते हैं:

मता मसूरति तां किछु कीजै जे किछु होवै हरि बाहरि ॥
जो किछु करे सोई भल होसी हरि धिआवहु अनदिनु नामु मुरारि ॥

(आदि ग्रन्थ, पृ. 1135)

जो कुछ होना है, प्रभु की रज़ा के अनुसार होना है और जो कुछ होना है, वह अटल है। तो फिर लग्न, मुहूर्त या भविष्य के बारे में सोचकर परेशान होने का क्या लाभ है?

गुरुवाणी के अनुसार यह संसार 'करमा संदड़ा खेतु' (आदि ग्रन्थ, पृ. 134) है। यहाँ प्रत्येक जीव को वही काटना पड़ता है, जो उसने बोया हो।

jyotish

सुख-दुःख तो हमारे पिछले कर्मों का फल हैं, जिन्हें हमें भोगना ही पड़ता है। हम जो कुछ भोग रहे हैं, हमारे ही पिछले कर्मों का फल हैं। ज्योतिष या तन्त्र-मन्त्र होनी को नहीं टाल सकते। कबीर साहिब कहते हैं:

करम गति टारे नाहिं टरी ॥
मुनि बसिष्ट से पंडित ज्ञानी, सोध के लगन धरी ॥
सीता हरन मरन दसरथ को, बन में बिपति परी ॥

(कबीर शब्दावली, भाग 1, पृ. 55)

आप समझाते हैं कि भगवान राम की शादी का मुहूर्त मुनिवर विसिष्ठ ने निकाला था, लेकिन फिर भी रावण सीता को उठाकर ले गया, राम के पिता दशरथ की मृत्यु हो गई और राम को चौदह वर्ष का वनवास मिला। विसिष्ठ जैसे महान् ऋषि भी होनी को न टाल सके। 

महात्मा जल्हण हास्यमय शैली में कहते हैं:

घर वैदां दे पिटणा, घर ब्राह्मण दे रंड।
चल जलहण घर आपणे, साहा देख न संग ॥

ज्योतिषी दूसरों के प्रारब्ध के बारे में भविष्यवाणी करते हैं, लेकिन किसी ज्योतिषी की बहू विधवा हो चुकी है और किसी की बेटी। इसलिये ज्योतिष के भ्रम में पड़ना घोर अज्ञानता है।

मान लो ज्योतिषी ने भविष्य के बारे में ठीक भविष्यवाणी कर दी है, लेकिन यदि वह भविष्यवाणी किसी अप्रिय घटना का संकेत देती है, तो हम घटना घटित होने से पहले ही चिन्ताग्रस्त हो जाते हैं। यदि भविष्यवाणी ग़लत साबित होती है तो हमारा मरने से पहले मरना मूर्खता नहीं तो और क्या है! हमें स्वाभाविक जीवन जीने की कोशिश करनी चाहिये।

हम ज्योतिषियों के पास जाते हैं क्योंकि हम अप्रिय घटनाओं से बचना चाहते हैं। हमारा ज्योतिषियों के पास जाना इस बात का सबूत है कि हमें न तो प्रभु और सतगुरु में भरोसा है और न ही अपने आपमें विश्वास है। सतगुरु में दृढ़ विश्वास रखने वाले, सतगुरु के उपदेशानुसार पूरी लगन और प्रेम से नाम का अभ्यास करनेवाले सत्संगियों का भाग्य सतगुरु के हाथ में होता है। उन्हें ज्योतिषियों पर भरोसा करना चाहिये या सतगुरु पर, जिसे वे प्रभु का रूप मानते हैं? उन्हें अपना समय ज्योतिषियों के पीछे बर्बाद करने की बजाय नाम के अभ्यास में लगाना चाहिये। नाम के अभ्यास से भाग्य भले ही न टले लेकिन मन इतना बलवान हो जाता है कि सूली सूल समान प्रतीत होती है।

कई बार ज्योतिषी अनेक प्रकार के उपाय बता देते हैं। विधाता बड़ा है या ज्योतिषी? यदि ज्योतिषियों का बताया हुआ उपाय होनी को टाल सकता है, तो फिर हमें प्रभु की भक्ति छोड़कर ज्योतिषियों की भक्ति में लग जाना चाहिये। स्वामी जी महाराज लिखते हैं:

शब्द कर्म की रेख कटावे। शब्द शब्द से जाय मिलावे ॥

(सार बचन, 9: 5:13)

कर्मों का नाश करनेवाली कोई शक्ति है, तो वह नाम या शब्द है। गुरु अर्जुन देव जी लिखते हैं:

सरब रोग का अउखदु नामु ॥

(आदि ग्रन्थ, पृ. 274)

हर प्रकार के शारीरिक, मानसिक और आध्यात्मिक दुःखों को दूर करने का साधन नाम है। हम नाम की कमाई की कमी को अन्य साधनों से पूरा करने की कोशिश करते हैं, जो असम्भव है। हमें ज्योतिष के चमत्कार के स्थान पर नाम के चमत्कार को समझने का प्रयत्न करना चाहिये। हमें ज्योतिषियों के पीछे भटकने की बजाय अपना ध्यान नाम की कमाई में लगाना चाहिये। नाम की कमाई के लिये कोई भी वक़्त अशुभ नहीं।
jyotish

गुरु अर्जुन देव जी ने अपने बारहमाहा के अन्त में लिखा है:


माह दिवस मूरत भले जिस कउ नदरि करे ॥
नानकु मंगै दरस दानु किरपा करहु हरे ॥

(आदि ग्रन्थ, पृ. 136)

सब महीने, दिन और मुहूर्त उस प्रभु के बनाये हुए हैं, इसलिये वे सब ही उत्तम हैं। कोई भी समय अच्छा या बुरा नहीं होता। हमारी वृत्ति या दृष्टि ही अच्छी या बुरी होती है। जिस समय भी हम कोई शुभ कार्य करते है और जिस समय भी हमारा ध्यान प्रभु की भक्ति या नाम की कमाई की ओर जाता है, वही समय धन्य है।

वाणी

1. विधि लिखनि कैसे लिखि लीन्हा।
कैसे अंक लिलारहिं दीन्हा ॥
जन्म मरन धन धाम संजोगा।
रोग दोख औ बिपति बियोगा ॥
सुर नर मुनि एही गुन ग्याता।
जो फल लिखा सो देहि विधाता ॥

(दरिया, अग्र ग्यान, चौपाई 35-37)

2. कर्म गति टारैउ नाहिं टरै।
कहँ वै राहु कहाँ वै रबि ससि, आनि सँजोग परै ॥
गुरु बसिष्ठ पंडित मुनि ज्ञानी, रुचि रुचि लगन धेरै ॥
तात मरन सिया हरन राम बन, बिपति में बिपति परै ॥

(घट रामायण, भाग 2, पृ. 74)

3. मता मसूरति तां किछु कीजै जे किछु होवै हरि बाहरि ॥
जो किछु करे सोई भल होसी हरि धिआवहु अनदिनु नामु मुरारि ॥

गुरु रामदास (आदि ग्रन्थ, पृ. 1135)

4. सुनहु भरत भावी प्रबल बिलखि कहेउ मुनिनाथ ।
हानि लाभु जीवनु मरनु जसु अपजसु बिधि हाथ।

(मानस 2.171.0)

5. जो कछु बोवा लुनियै सोई, ता मैं फेर फार नहिं होई।

(रविदास, वाणी 80)

6. पंडित पड़दे जोतकी ना बूझहि बीचारा ॥
सभु किछु तेरा खेलु है सचु सिरजणहारा ॥

गुरु अमरदास (आदि ग्रन्थ, पृ. 948)

7. मनमुखि गणत गणावणी करता करे सु होइ ॥
ता की कीमति ना पवै जे लोचै सभु कोइ ॥

गुरु नानक देव (आदि ग्रन्थ, पृ. 60)

8. आगम निरगम जोतिक जानहि बहु बहु बिआकरना ॥
तंत मंत्र सभ अउखध जानहि अंति तऊ मरना ॥

कबीर साहिब (आदि ग्रन्थ, पृ. 476)

9. पड़ि पड़ि पंडित जोतकी वाद करहि बीचारु ॥
मति बुधि भवी न बुझई अंतरि लोभ विकारु ॥
लख चउरासीह भरमदे भ्रमि भ्रमि होइ खुआरु ।
पूरबि लिखिआ कमावणा कोइ न मेटणहारु ॥

- गुरु अमरदास (आदि ग्रन्थ, पृ. 27)

10. धरती अम्बर ना हता, कौन था पंडित पास।
कौन महूरत थापिया, चाँद सूर आकास ॥
पंडित बोरौ पत्तरा, काजी छोड़ कुरान।
वह तारीख बताइदे, थे न जमीं असमान ॥
बाम्हन गुरु है जगत का, करम भरम का खाहि।
उरझि पुरझि के मरि गया, चारो बेदों माहि ॥

(कबीर साखी-संग्रह, पृ. 168)

11. साहा गणहि न करहि बीचारु ॥
साहे ऊपरि एकंकारु ॥
जिसु गुरु मिलै सोई बिधि जाणै ॥ गुरमति होइ त हुकमु पछाणै ॥
झूठु न बोलि पाडे सचु कहीऐ ॥ हउमै जाइ सबदि घरु लहीऐ ॥
गणि गणि जोतकु कांडी कीनी ॥ पड़ै सुणावै ततु न चीनी ॥
सभसै ऊपरि गुर सबदु बीचारु ॥ होर कथनी बदउ न सगली छारु ॥
गणत गणीऐ सहसा दुखु जीऐ ॥ गुर की सरणि पवै सुखु थीऐ ॥

गुरु नानक देव (आदि ग्रन्थ, पृ. 904)

12. सगुन अपसगुन तिस कउ लगहि जिसु चीति न आवै ॥
तिसु जमु नेड़ि न आवई जो हरि प्रभि भावै ॥

- गुरु अर्जुन देव (आदि ग्रन्थ, पृ. 401)

13. पड़ि पड़ि पंडित जोतकी थके भेखी भरमि भुलाइ ॥
गुर भेटे सहजु पाइआ आपणी किरपा करे रजाइ ॥

- गुरु अमरदास (आदि ग्रन्थ, पृ. 68)

14. माह दिवस मूरत भले जिस कउ नदरि करे ॥
नानकु मंगै दरस दानु किरपा करहु हरे ॥

 - गुरु अर्जुन देव (आदि ग्रन्थ, पृ. 136)

ਜੋਤਸ਼

ਜੋਤਸ਼ ਦੁਆਰਾ ਲੋਕ ਭਵਿਖ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਪਤਾ ਲਾਉਣ ਦਾ ਯਤਨ ਕਰਦੇ ਹਨ। ਉਹ ਜੋਤਸ਼ ਵਿੱਦਿਆ ਦੁਆਰਾ ਇਹ ਪਤਾ ਲਾਉਣ ਦੀ ਕੋਸ਼ਸ਼ ਕਰਦੇ ਹਨ ਕਿ ਕਿਹੜਾ ਕੰਮ ਕਰਨ ਲਈ ਕਿਹੜਾ ਸਮਾਂ ਜਾਂ ਮਹੂਰਤ ਸ਼ੁਭ ਹੈ। ਇਸੇ ਤਰ੍ਹਾਂ ਉਹ ਇਹ ਜਾਣਨ ਦੀ ਵੀ ਕੋਸ਼ਸ਼ ਕਰਦੇ ਹਨ ਕਿ ਕਿਹੜੀਆਂ ਥਾਵਾਂ ਉੱਤੇ ਜਾਣਾ ਚਾਹੀਦਾ ਹੈ ਅਤੇ ਕਿਹੜੇ ਲੋਕਾਂ ਨਾਲ ਮਿਲਣਾ ਚਾਹੀਦਾ ਹੈ ਅਤੇ ਕਿਹੜੇ ਲੋਕਾਂ ਨਾਲ ਰਿਸ਼ਤਾ ਬਣਾਉਣਾ ਸ਼ੁਭ ਹੋਵੇਗਾ।

jyotish

ਅੱਜ-ਕੱਲ ਜੋਤਸ਼ ਇਕ ਕਾਰੋਬਾਰ ਬਣ ਗਿਆ ਹੈ। ਬਹੁਤੇ ਜੋਤਸ਼ੀ ਲੋਕਾਂ ਦੇ ਮਨੋਵਿਗਿਆਨ ਦਾ ਲਾਭ ਉਠਾਉਣ ਦਾ ਯਤਨ ਕਰਦੇ ਹਨ। ਜ਼ਰੂਰੀ ਨਹੀਂ ਕਿ ਜੋਤਸ਼ੀ ਦਾ ਜੋਤਸ਼ ਠੀਕ ਹੀ ਹੋਵੇ। ਉਹਨੂੰ ਗਿਣਤੀ ਜਾਂ ਹਿਸਾਬ ਵਿਚ ਗ਼ਲਤੀ ਲੱਗ ਸਕਦੀ ਹੈ, ਜਿਹੜਾ ਟੇਵਾ ਜਾਂ ਜਿਹੜੀ ਜਨਮ-ਪੱਤਰੀ ਅਸੀਂ ਉਸ ਕੋਲ ਲੈ ਕੇ ਜਾਂਦੇ ਹਾਂ, ਉਹ ਗ਼ਲਤ ਹੋ ਸਕਦੀ ਹੈ ਅਤੇ ਜੇ ਜੋਤਸ਼ੀ ਨੂੰ ਠੀਕ ਗੱਲ ਦਾ ਪਤਾ ਲੱਗ ਵੀ ਜਾਵੇ ਤਾਂ ਉਹ ਡਰਦੇ ਮਾਰੇ ਪੂਰੀ ਗੱਲ ਨਹੀਂ ਦੱਸਦਾ।

ਜਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਨਸ਼ੇ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਬਾਰ-ਬਾਰ ਨਸ਼ਾ ਕਰਦਾ ਹੈ, ਉਸੇ ਤਰ੍ਹਾਂ ਸਾਨੂੰ ਜੋਤਸ਼ੀਆਂ ਕੋਲ ਜਾਣ ਦੀ ਆਦਤ ਪੈ ਜਾਂਦੀ ਹੈ। ਬਹੁਤੇ ਜੋਤਸ਼ੀ ਸਾਡੀ ਕਮਜ਼ੋਰੀ ਦਾ ਪੂਰਾ ਲਾਭ ਉਠਾਉਂਦੇ ਹਨ। ਐਸੇ ਜੋਤਸ਼ੀ ਬਹੁਤ ਘੱਟ ਹਨ ਜੋ ਜੋਤਸ਼ ਨੂੰ ਕਾਰੋਬਾਰ ਜਾਂ ਰੋਜ਼ੀ-ਰੋਟੀ ਦਾ ਸਾਧਨ ਬਣਾਉਣ ਦੀ ਥਾਂ ਸਾਇੰਸ ਵਾਂਗ ਇਸ ਦਾ ਪ੍ਰਯੋਗ ਕਰਦੇ ਹਨ। ਇਸ ਲਈ ਬਹੁਤੇ ਜੋਤਸ਼ੀ ਲਾਲਚੀ ਹੁੰਦੇ ਹਨ ਅਤੇ ਉਹ ਕਿਸੇ ਨਾ ਕਿਸੇ ਬਹਾਨੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਈ ਰੱਖਣ ਦਾ ਯਤਨ ਕਰਦੇ ਹਨ।

ਜਿਸ ਤਰ੍ਹਾਂ ਨਸ਼ਾ ਕਰਨ ਨਾਲ ਮਨੋਬਲ ਕਮਜ਼ੋਰ ਹੋ ਜਾਂਦਾ ਹੈ ਅਤੇ ਨਸ਼ਈ ਨਸ਼ੇ ਦਾ ਗ਼ੁਲਾਮ ਬਣ ਜਾਂਦਾ ਹੈ ਉਸੇ ਤਰ੍ਹਾਂ ਜੋਤਸ਼ ਦੁਆਰਾ ਸਾਡਾ ਮਨੋਬਲ ਨਿਰਬਲ ਹੋ ਜਾਂਦਾ ਹੈ ਅਤੇ ਸਾਡੀ ਹਾਲਾਤ ਨਾਲ ਲੜਨ ਦੀ ਤਾਕਤ ਘੱਟ ਜਾਂਦੀ ਹੈ। ਅਸੀਂ ਹਮੇਸ਼ਾ ਇਨ੍ਹਾਂ ਗਿਣਤੀਆਂ- ਮਿਣਤੀਆਂ ਵਿਚ ਪਏ ਰਹਿੰਦੇ ਹਾਂ। ਕਿ ਏਦਾਂ ਨਾ ਹੋ ਜਾਏ, ਓਦਾਂ ਨਾ ਹੋ ਜਾਏ।

ਜੋਤਸ਼ ਵਿੱਦਿਆ ਗ਼ਲਤ ਨਹੀਂ ਹੈ ਪਰ ਸੱਚੇ ਜੋਤਸ਼ੀ ਘੱਟ ਹਨ। ਜੇ ਸਾਨੂੰ ਜੋਤਸ਼ ਦੁਆਰਾ ਭਵਿਖ ਵਿਚ ਵਾਪਰਨ ਵਾਲੀ ਗੱਲ ਦਾ ਪੂਰੀ ਤਰ੍ਹਾਂ ਪਤਾ ਲੱਗ ਵੀ ਜਾਵੇ ਤਾਂ ਵੀ ਅਸੀਂ ਹੋਣੀ ਨੂੰ ਟਾਲ ਨਹੀਂ ਸਕਦੇ। ਗੁਰੂ ਰਾਮ ਦਾਸ ਜੀ ਦਾ ਕਥਨ ਹੈ:

ਮਤਾ ਮਸੁਰਤਿ ਤਾਂ ਕਿਛੁ ਕੀਜੈ ਜੇ ਕਿਛੁ ਹੋਵੈ ਹਰਿ ਬਾਹਰਿ ॥
ਜੋ ਕਿਛੁ ਕਰੇ ਸੋਈ ਭਲ ਹੋਸੀ ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥

(ਆਦਿ ਗ੍ਰੰਥ, ਪੰ. 1135)

ਜੋ ਕੁਝ ਹੋਣਾ ਹੈ, ਪਰਮਾਤਮਾ ਦੀ ਰਜ਼ਾ ਅਨੁਸਾਰ ਹੋਣਾ ਹੈ ਅਤੇ ਪਰਮਾਤਮਾ ਦੀ ਰਜ਼ਾ ਸਰਵਸ਼ਕਤੀਮਾਨ ਹੈ। ਜਦ ਹੋਣੀ ਅਟਲ ਹੈ ਤਾਂ ਲਗਨ, ਮਹੂਰਤ ਜਾਂ ਭਵਿਖ ਬਾਰੇ ਵਿਅਰਥ ਦੀਆਂ ਸੋਚਾਂ ਵਿਚ ਪੈ ਕੇ ਪਰੇਸ਼ਾਨ ਹੋਣ ਦਾ ਕੀ ਫ਼ਾਇਦਾ ਹੈ ?

ਸੰਤਾਂ-ਮਹਾਤਮਾਂ ਨੇ ਸੰਸਾਰ ਨੂੰ ਕਰਮ-ਭੂਮੀ ਜਾਂ ‘ਕਰਮਾ ਸੰਦੜਾ ਖੇਤੁ' (ਆਦਿ ਗ੍ਰੰਥ, ਪੰ. 134) ਕਿਹਾ ਹੈ। ਏਥੇ ਹਰ ਜੀਵ ਨੂੰ ਉਹ ਕੱਟਣਾ ਪੈਂਦਾ ਹੈ, ਜੋ ਉਸ ਨੇ ਬੀਜਿਆ ਹੈ।

jyotish

ਸੁੱਖ-ਦੁੱਖ ਸਾਡੇ ਆਪਣੇ ਹੀ ਪੂਰਬਲੇ ਕਰਮਾਂ ਦਾ ਫਲ ਹਨ, ਜਿਨ੍ਹਾਂ ਨੂੰ ਭੋਗਣਾ ਲਾਜ਼ਮੀ ਹੈ। ਤੰਤਰ-ਮੰਤਰ ਜਾਂ ਜੋਤਸ਼ ਆਦਿ ਹੋਣੀ ਨੂੰ ਨਹੀਂ ਟਾਲ ਸਕਦੇ। ਕਬੀਰ ਸਾਹਿਬ ਦਾ ਕਥਨ ਹੈ:

ਮੁਨੀ ਬਸਿਸ਼ਟ ਸੇ ਪੰਡਿਤ ਗਿਆਨੀ, ਸੋਧ ਕੇ ਲਗਨ ਧਰੀ।
ਕਰਮ ਗਤੀ ਟਾਰੇ ਨਾਹਿੰ ਟਰੀ॥
ਸੀਤਾ ਹਰਨ ਮਰਨ ਦਸਰਥ ਕੋ, ਬਨ ਮੇਂ ਬਿਪਤਿ ਪਰੀ ॥

-ਕਬੀਰ ਸ਼ਬਦਾਵਲੀ, ਭਾਗ 1, ਪੰ. 55

ਆਪ ਸਮਝਾਉਂਦੇ ਹਨ ਕਿ ਭਗਵਾਨ ਰਾਮ ਦੇ ਰਾਜ-ਤਿਲਕ ਦਾ ਮਹੂਰਤ ਸ਼੍ਰੀ ਵਸ਼ਿਸ਼ਟ ਵਰਗੇ ਮਹਾਨ ਮੁਨੀ ਨੇ ਕੱਢਿਆ ਸੀ। ਇਸ ਦੇ ਬਾਵਜੂਦ ਰਾਮ ਦੇ ਪਿਤਾ ਦਸ਼ਰਥ ਦੀ ਮੌਤ ਹੋ ਗਈ, ਭਗਵਾਨ ਰਾਮ ਨੂੰ ਚੌਦਾਂ ਸਾਲ ਦਾ ਬਨਵਾਸ ਹੋ ਗਿਆ ਅਤੇ ਸੀਤਾ ਨੂੰ ਰਾਵਣ ਚੁੱਕ ਕੇ ਲੈ ਗਿਆ ਜਿਸ ਕਾਰਨ ਭਗਵਾਨ ਰਾਮ ਅਤੇ ਸੀਤਾ ਨੂੰ ਲੰਮੇ ਕਸ਼ਟ ਵਿੱਚੋਂ ਲੰਘਣਾ ਪਿਆ।

ਮਹਾਤਮਾ ਜਲ੍ਹਣ ਹਾਸੇ ਭਰੇ ਅੰਦਾਜ਼ ਵਿਚ ਕਹਿੰਦੇ ਹਨ:

ਕਾਜੀ ਦੇ ਘਰ ਪਿੱਟਣਾ, ਬਾਹਮਣ ਦੇ ਘਰ ਰੰਡ।
ਚੱਲ ਜਲ੍ਹਣਾ ਘਰ ਆਪਣੇ, ਸਾਹਾ ਦੇਹ ਨਿਸੰਗ॥

-ਬਾਣੀ ਭਗਤ ਜੱਲਣ, ਪੰ. 5

ਆਪ ਕਹਿੰਦੇ ਹਨ ਕਿ ਜੋਤਸ਼ੀ ਦੂਸਰਿਆਂ ਦੀ ਪ੍ਰਾਲਬਧ ਬਾਰੇ ਭਵਿਖਬਾਣੀ ਕਰਦੇ ਹਨ, ਪਰ ਕਿਸੇ ਜੋਤਸ਼ੀ ਦੀ ਧੀ ਵਿਧਵਾ ਹੈ ਤਾਂ ਕਿਸੇ ਦੀ ਨੂੰਹ ਵਿਧਵਾ ਹੈ। ਇਸ ਲਈ ਜੋਤਸ਼ ਦੇ ਭਰਮ ਵਿਚ ਫਸਣਾ ਵਿਅਰਥ ਹੈ।

ਮੰਨ ਲਉ ਜੋਤਸ਼ੀਆਂ ਨੇ ਭਵਿਖ ਬਾਰੇ ਕੋਈ ਠੀਕ ਭਵਿਖਬਾਣੀ ਕਰ ਦਿੱਤੀ ਹੈ ਅਤੇ ਉਹ ਕਿਸੇ ਦੁਖਦਾਈ ਘਟਨਾ ਦਾ ਸੰਕੇਤ ਦਿੰਦਾ ਹੈ ਤਾਂ ਅਸੀਂ ਘਟਨਾ ਦੇ ਵਾਪਰਨ ਤੋਂ ਪਹਿਲੋਂ ਹੀ ਚਿੰਤਾ ਵਿਚ ਡੁੱਬ ਜਾਂਦੇ ਹਾਂ। ਇਹ ਮਰਨ ਤੋਂ ਪਹਿਲੋਂ ਮਰਨ ਅਤੇ ਪਲ-ਪਲ ਮਰਦੇ ਰਹਿਣ ਵਾਲੀ ਗੱਲ ਹੈ। ਪਰ ਜੇ ਭਵਿਖਬਾਣੀ ਗ਼ਲਤ ਨਿਕਲਦੀ ਹੈ ਤਾਂ ਸਾਡਾ ਮਰਨ ਤੋਂ ਪਹਿਲਾਂ ਮਰਨੇ ਪੈ ਜਾਣਾ ਮੂਰਖਤਾ ਨਹੀਂ ਤਾਂ ਕੀ ਹੈ? ਸਾਨੂੰ ਕੁਦਰਤੀ ਜੀਵਨ ਬਤੀਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਅਨੇਕ ਪੱਛਮੀ ਦੇਸ਼ਾਂ ਦੇ ਕਰੋੜਾਂ ਲੋਕਾਂ ਨੇ ਕਦੇ ਜੋਤਸ਼ੀ ਦਾ ਮੂੰਹ ਨਹੀਂ ਦੇਖਿਆ। ਕਰਮਾਂ ਦੀ ਗਤੀ ਉਨ੍ਹਾਂ ਨਾਲ ਵੀ ਵਾਪਰਦੀ ਹੈ ਪਰ ਉਹ ਚੁੱਪ-ਚਾਪ ਸਧਾਰਨ ਜੀਵਨ ਬਤੀਤ ਕਰਦੇ ਰਹਿੰਦੇ ਹਨ।

ਅਸੀਂ ਜੋਤਸ਼ੀ ਕੋਲ ਜਾਂਦੇ ਹਾਂ ਕਿਉਂਕਿ ਅਸੀਂ ਦੁਖਦਾਈ ਘਟਨਾਵਾਂ ਤੋਂ ਬਚਣਾ ਚਾਹੁੰਦੇ ਹਾਂ। ਸਾਡਾ ਜੋਤਸ਼ੀ ਕੋਲ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਸਾਨੂੰ ਨਾ ਤਾਂ ਪਰਮਾਤਮਾ ਅਤੇ ਸਤਿਗੁਰੂ ਵਿਚ ਭਰੋਸਾ ਹੈ ਅਤੇ ਨਾ ਹੀ ਆਪਣੇ ਆਪ ਵਿਚ ਵਿਸ਼ਵਾਸ ਹੈ। ਉਸ ਪਰਮੇਸ਼ਰ ਅਤੇ ਉਹਦੇ ਪ੍ਰਤੱਖ ਰੂਪ ਸਤਿਗੁਰੂ ਵਿਚ ਭਰੋਸਾ ਰੱਖਣ ਵਾਲੇ ਅਤੇ ਸਤਿਗੁਰੂ ਦੇ ਉਪਦੇਸ਼ ਅਨੁਸਾਰ ਪ੍ਰੇਮ-ਭਰੋਸੇ ਨਾਲ ਨਾਮ ਦਾ ਅਭਿਆਸ ਕਰਨ ਵਾਲੇ ਸਤਿਸੰਗੀਆਂ ਦੀ ਪ੍ਰਾਲਬਧ ਸਤਿਗੁਰੂ ਦੇ ਹੱਥ ਵਿਚ ਹੁੰਦੀ ਹੈ। ਸਤਿਗੁਰੂ ਸਰਬ-ਸਮਰੱਥ ਵੀ ਹਨ, ਸਰਵਗਿਆਤਾ ਵੀ ਹਨ ਅਤੇ ਪਰਮ ਦਿਆਲੂ ਵੀ। ਫਿਰ ਸਤਿਸੰਗੀਆਂ ਨੂੰ ਜੋਤਸ਼ੀਆਂ ਵਿਚ ਭਰੋਸਾ ਰੱਖਣਾ ਚਾਹੀਦਾ ਹੈ ਕਿ ਸਤਿਗੁਰੂ ਵਿਚ, ਜਿਸ ਨੂੰ ਉਹ ਪਰਮੇਸ਼ਰ ਦਾ ਰੂਪ ਮੰਨਦੇ ਹਨ ? ਉਨ੍ਹਾਂ ਨੂੰ ਆਪਣਾ ਵਕਤ ਜੋਤਸ਼ੀ ਦੇ ਪਿੱਛੇ ਭਟਕਣ ਦੀ ਥਾਂ ਨਾਮ ਦੇ ਅਭਿਆਸ ਵਿਚ ਲਾਉਣਾ ਚਾਹੀਦਾ ਹੈ। ਨਾਮ ਦੇ ਅਭਿਆਸ ਨਾਲ ਭਾਵੇਂ ਤਕਦੀਰ ਨਾ ਵੀ ਬਦਲੇ ਤਾਂ ਵੀ ਮਨ ਏਨਾ ਬਲਵਾਨ ਹੋ ਜਾਂਦਾ ਹੈ ਕਿ ਸੂਲੀ, ਸੂਲ ਸਮਾਨ ਪਰਤੀਤ ਹੁੰਦੀ ਹੈ।

ਕਈ ਵਾਰ ਜੋਤਸ਼ੀ ਅਨੇਕ ਕਿਸਮ ਦੇ ਉਪਾਅ ਦੱਸ ਦਿੰਦੇ ਹਨ, ਵਿਧਾਤਾ ਵੱਡਾ ਹੈ ਜਾਂ ਜੋਤਸ਼ੀ? ਜੇ ਜੋਤਸ਼ੀਆਂ ਦਾ ਦੱਸਿਆ ਹੋਇਆ ਉਪਾਅ ਹੋਣੀ ਨੂੰ ਟਾਲ ਸਕਦਾ ਹੈ ਤਾਂ ਸਾਨੂੰ ਪਰਮਾਤਮਾ ਦੀ ਭਗਤੀ ਛੱਡ ਕੇ ਜੋਤਸ਼ੀਆਂ ਦੀ ਭਗਤੀ ਵਿਚ ਲੱਗ ਜਾਣਾ ਚਾਹੀਦਾ ਹੈ। ਸੁਆਮੀ ਜੀ ਮਹਾਰਾਜ ਦੀ ਬਾਣੀ ਹੈ:

ਸ਼ਬਦ ਕਰਮ ਕੀ ਰੇਖ ਕਟਾਵੇ। ਸ਼ਬਦ ਸ਼ਬਦ ਸੇ ਜਾਇ ਮਿਲਾਵੇ ॥

-ਸਾਰਬਚਨ 9:5:13

ਕਰਮਾਂ ਦਾ ਨਾਸ਼ ਕਰਨ ਵਾਲੀ ਕੋਈ ਸ਼ਕਤੀ ਹੈ ਤਾਂ ਸ਼ਬਦ, ਕਰਮਾਂ ਨੂੰ ਬਰਦਾਸ਼ਤ ਕਰਨ ਅਤੇ ਬਲ ਦੇਣ ਵਾਲੀ ਕੋਈ ਸ਼ਕਤੀ ਹੈ ਤਾਂ ਸ਼ਬਦ ਜਾਂ ਨਾਮ। ਗੁਰੂ ਅਰਜਨ ਦੇਵ ਜੀ ਦਾ ਕਥਨ ਹੈ:

ਸਰਬ ਰੋਗ ਕਾ ਅਉਖਦੁ ਨਾਮੁ ॥

- ਆਦਿ ਗ੍ਰੰਥ, ਪੰ. 274

ਹਰ ਤਰ੍ਹਾਂ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਰੋਗਾਂ ਜਾਂ ਦੁੱਖਾਂ ਦਾ ਇੱਕੋ-ਇੱਕ ਦਾਰੂ ਨਾਮ ਜਾਂ ਸ਼ਬਦ ਹੈ। ਅਸੀਂ ਨਾਮ ਦੀ ਕਮਾਈ ਦੀ ਘਾਟ ਨੂੰ ਦੂਸਰੇ ਸਾਧਨਾਂ ਦੁਆਰਾ ਪੂਰਾ ਕਰਨ ਦਾ ਯਤਨ ਕਰਦੇ ਹਾਂ, ਜੋ ਅਸੰਭਵ ਹੈ । ਸਾਨੂੰ ਜੋਤਸ਼ ਦੇ ਚਮਤਕਾਰ ਦੀ ਬਜਾਏ ਨਾਮ ਦੇ ਚਮਤਕਾਰ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਸਾਨੂੰ ਜੋਤਸ਼ੀਆਂ ਦੇ ਪਿੱਛੇ ਭਟਕਣ ਦੀ ਬਜਾਏ ਆਪਣਾ ਧਿਆਨ ਨਾਮ ਦੀ ਕਮਾਈ ਵਿਚ ਲਾਉਣਾ ਚਾਹੀਦਾ ਹੈ। ਨਾਮ ਦੀ ਕਮਾਈ ਲਈ ਕੋਈ ਵੀ ਵੇਲਾ ਜਾਂ ਮਹੂਰਤ ਅਸ਼ੁਭ ਨਹੀਂ।
jyotish

ਗੁਰੂ ਅਰਜਨ ਦੇਵ ਜੀ ਆਪਣੇ ਬਾਰਾਮਾਹ ਦੇ ਅੰਤ ਵਿਚ ਲਿਖਦੇ ਹਨ:


ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥

(ਆਦਿ ਗ੍ਰੰਥ, ਪੰ. 136)

ਸਭ ਘੜੀਆਂ, ਮਹੂਰਤ, ਦਿਨ ਅਤੇ ਮਹੀਨੇ ਪਰਮਾਤਮਾ ਦੇ ਬਣਾਏ ਹੋਏ ਹਨ, ਇਸ ਲਈ ਉਹ ਸਾਰੇ ਹੀ ਉੱਤਮ ਹਨ। ਕੋਈ ਵੀ ਵਕਤ ਨਾ ਚੰਗਾ ਹੁੰਦਾ ਹੈ, ਨਾ ਬੁਰਾ। ਸਾਡੀ ਸੋਚ ਹੀ ਚੰਗੀ ਜਾਂ ਮਾੜੀ ਹੁੰਦੀ ਹੈ। ਜਿਸ ਵੇਲੇ ਵੀ ਕੋਈ ਸ਼ੁਭ ਕਾਰਜ ਕਰਦੇ ਹਾਂ ਅਤੇ ਜਿਸ ਵੇਲੇ ਵੀ ਸਾਡਾ ਧਿਆਨ ਪਰਮਾਤਮਾ ਦੀ ਭਗਤੀ ਜਾਂ ਨਾਮ ਦੀ ਕਮਾਈ ਵੱਲ ਜਾਂਦਾ ਹੈ, ਉਹੀ ਸਮਾਂ ਉੱਤਮ ਅਤੇ ਧਨ ਹੈ।

ਬਾਣੀ

1. ਵਿਧਿ ਲਿਖਨਿ ਕੈਸੇ ਲਿਖਿ ਲੀਨ੍ਹਾ।
ਕੈਸੇ ਅੰਕ ਲਿਲਾਰਹਿੰ ਦੀਨ੍ਹਾ।
ਜਨਮ ਮਰਨ ਧਨ ਧਾਮ ਸੰਜੋਗਾ।
ਰੋਗ ਦੋਖ ਔ ਬਿਪਤਿ ਬਿਯੋਗਾ।
ਸੁਰ ਨਰ ਮੁਨਿ ਏਹੀ ਗੁਨ ਗਿਆਤਾ।
ਜੋ ਫਲ ਲਿਖਾ ਸੋ ਦੇਹਿ ਬਿਧਾਤਾ।

-ਦਰੀਆ, ਅਗ ਗਿਆਨ, ਚੌਪਾਈ 35-37

2. ਕਰਮ ਗਤਿ ਟਾਰੇਓ ਨਾਹਿੰ ਟਰੈ॥
ਕਹੰ ਵੈ ਰਾਹੁ ਕਹਾਂ ਵੈ ਰਵਿ ਸਸਿ, ਆਨਿ ਸੰਜੋਗ ਪਰੈ॥
ਗੁਰੂ ਬਸਿਸ਼ਟ ਪੰਡਿਤ ਮੁਨਿ ਗਿਆਨੀ, ਰੁਚਿ ਰੁਚਿ ਲਗਨ ਧਰੈ॥
ਤਾਤ ਮਰਨ ਸੀਆ ਹਰਨ ਰਾਮ ਬਨ, ਬਿਧਤਿ ਮੇਂ ਬਿਧਤਿ ਪਰੈ ॥

-ਤੁਲਸੀ ਸਾਹਿਬ, ਘਟ ਰਾਮਾਇਣ, ਭਾਗ 2, ਪੰ. 74

3. ਮਤਾ ਮਸੂਰਤਿ ਤਾਂ ਕਿਛੁ ਕੀਜੈ ਜੇ ਕਿਛੁ ਹੋਵੈ ਹਰਿ ਬਾਹਰਿ ॥
ਜੋ ਕਿਛੁ ਕਰੇ ਸੋਈ ਭਲ ਹੋਸੀ ਹਰਿ ਧਿਆਵਹੁ ਅਨਦਿਨੁ ਨਾਮੁ
ਮੁਰਾਰਿ ॥

  -ਸੰਤ ਨਾਮਦੇਵ (ਆਦਿ ਗ੍ਰੰਥ, ਪੰ. 525)

4. ਸੁਨਹੁ ਭਰਤ ਭਾਵੀ ਪ੍ਰਬਲ ਬਿਲਖਿ ਕਹੇਉ ਮੁਨੀਨਾਥ।
ਹਾਨਿ ਲਾਭੁ ਜੀਵਨੁ ਮਰਨੁ ਜਸੁ ਅਪਜਸੁ ਬਿਧਿ ਹਾਥ॥

-ਤੁਲਸੀ ਦਾਸ, ਮਾਨਸ 2. 171

5. ਜੋ ਕਛੁ ਬੋਵਾ ਲੁਨੀਐ ਸੋਈ, ਤਾ ਮੈਂ ਫੇਰ ਫਾਰ ਨਹਿੰ ਹੋਈ।

-ਰਵਿਦਾਸ, ਬਾਣੀ 80

6. ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥
ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 948)

7. ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ॥
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ॥

-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 60)

8. ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥
ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ

-ਕਬੀਰ ਸਾਹਿਬ (ਆਦਿ ਗ੍ਰੰਥ, ਪੰ. 476)

9. ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ॥
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 27)

10. ਧਰਤੀ ਅੰਬਰ ਨਾ ਹਤਾ, ਕੌਨ ਥਾ ਪੰਡਿਤ ਪਾਸ।
ਕੌਨ ਮਹੂਰਤ ਥਾਪਿਆ, ਚਾਂਦ ਸੂਰ ਆਕਾਸ॥
ਪੰਡਿਤ ਬੋਰੋ ਪੱਤਰਾ, ਕਾਜੀ ਛੋੜ ਕੁਰਾਨ।
ਵਹ ਤਾਰੀਖ ਬਤਾਇਦੇ, ਥੇ ਨਾ ਜਮੀਂ ਅਸਮਾਨ॥
ਬਾਮਹਨ ਗੁਰੂ ਹੈ ਜਗਤ ਕਾ, ਕਰਮ ਭਰਮ ਕਾ ਖਾਹਿ।
ਉਰਝਿ ਪੁਰਝਿ ਕੇ ਮਰਿ ਗਇਆ, ਚਾਰੋ ਬੇਦੋਂ ਮਾਹਿ ॥

-ਕਬੀਰ ਸਾਖੀ-ਸੰਗ੍ਰਹਿ, ਪੰ. 168

11. ਸਾਹਾ ਗਣਹਿ ਨ ਕਰਹਿ ਬੀਚਾਰੁ ॥ ਸਾਹੇ ਊਪਰਿ ਏਕੰਕਾਰੁ ॥
ਜਿਸੁ ਗੁਰੁ ਮਿਲੈ ਸੋਈ ਬਿਧਿ ਜਾਣੈ॥ ਗੁਰਮਤਿ ਹੋਇ ਤ ਹੁਕਮੁ ਪਛਾਣੈ॥
ਝੂਠੁ ਨ ਬੋਲਿ ਪਾਡੇ ਸਚੁ ਕਹੀਐ॥ ਹਉਮੈ ਜਾਇ ਸਬਦਿ ਘਰੁ ਲਹੀਐ॥
ਗਣਿ ਗਣਿ ਜੋਤਕੁ ਕਾਂਡੀ ਕੀਨੀ॥ ਪੜੈ ਸੁਣਾਵੈ ਤਤੁ ਨ ਚੀਨੀ॥
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥
ਹੋਰ ਕਥਨੀ ਬਦਉ ਨ ਸਗਲੀ ਛਾਰੁ॥
ਗਣਤ ਗਣੀਐ ਸਹਸਾ ਦੁਖੁ ਜੀਐ॥ ਗੁਰ ਕੀ ਸਰਣਿ ਪਵੈ ਸੁਖੁ ਥੀਐ॥

-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 904)

12. ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ॥
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ॥

-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 401)

13. ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਇ॥
ਗੁਰ ਭੇਟੇ ਸਹਜੁ ਪਾਇਆ ਆਪਣੀ ਕਿਰਪਾ ਕਰੇ ਰਜਾਇ॥

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 68)

14. ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥

-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 136)
Scroll to Top