- Read In Hindi
- Read In Punjabi
मौत
जो बना है, उसे नष्ट होना है, जिसने जन्म लिया है, उसे मरना है। उत्पत्ति, विकास और विनाश संसार का अटल नियम है। जो बनता है, वह विकसित होता है और जो विकसित होता है, उसका विनाश निश्चित है। बाबा फरीद संकेत करते हैं:
सेख हैयाती जगि न कोई थिरु रहिआ।
(आदि ग्रन्थ, पृ. 488)
वारी आपो आपणी चले मसाइक सेख ॥
(आदि ग्रन्थ, पृ. 1380)
फरीदा रुति फिरी वणु कंबिआ पत झड़े झड़ि पाहि ॥
चारे कुंडा ढूंढीआं रहणु किथाऊ नाहि ॥
(आदि ग्रन्थ, पृ. 1383)
संसार में कोई सदा नहीं रह सकता। केवल निर्धन, निर्बल, अनपढ़ और पापी ही नहीं मरते, धनवान, बलवान, विद्वान और नेक से नेक व्यक्ति भी मौत का ग्रास बन जाते हैं। 'रहणु किथाऊ नाहि' मौत सर्वव्यापक है। संसार का कोई स्थान मौत के वार से नहीं बचा। मौत अटल है और इसका समय निश्चित है, पर जीव को उस समय का कुछ पता नहीं। मौत बच्चे, जवान और बूढ़े में भेद नहीं करती। जिसका समय आ जाता है, उसे जाना पड़ता है। मौत के सामने किसी का जोर नहीं चलता।

सन्त-महात्मा जीवन की नश्वरता और मौत की अटलता द्वारा जीव को अज्ञानता की नींद से जगाते हुए सावधान करते है कि जीवन का कोई भरोसा नहीं। मौत का कोई पता नहीं कब, कहाँ और कैसे आ जाए। इसलिये जिस कार्य के लिये परमात्मा ने हमें संसार में भेजा है, उसे जल्दी से जल्दी पूरा कर लेना चाहिये।
कहा जाता है कि हजरत मुहम्मद साहिब के किसी श्रद्धालु ने विनती की कि हुजूर, मैं सीधा-सादा इनसान हूँ। मुझे बहुत गूढ़ बातें याद नहीं रहेंगी, आप मुझे कोई मोटी-सी बात समझा दो, जिससे मैं सीधे रास्ते पर चलता रहूँ। आपने जवाब दिया कि मौत और ख़ुदा को सदा याद रखो। महात्मा समझाते हैं कि इस भ्रम को त्याग दो कि जीवन स्थायी है। अपना समय व्यर्थ के धन्धों में बर्बाद करने की बजाय उस उद्देश्य को जल्दी से जल्दी प्राप्त करने में लगाना चाहिये, जिसके लिये परमपिता परमात्मा ने हमे संसार में भेजा है। गुरु रविदास जी जीव को ग़फ़लत की नींद से जगाते हैं:
किआ तू सोइआ जागु इआना ॥ तै जीवनु जगि सचु करि जाना ॥
जिनि जीउ दीआ सु रिजकु अंबरावै ॥सभ घट भीतरि हाटु चलावै ॥
करि बंदिगी छाडि मै मेरा ॥ हिरदै नामु सम्हारि सवेरा ॥
जनमु सिरानो पंथु न सवारा ॥ सांझ परी दह दिस अंधिआरा ॥
कहि रविदास निदानि दिवाने॥ चेतसि नाही दुनीआ फन खाने ॥
(आदि ग्रन्थ, पृ. 794)
आप उपदेश दे रहे हैं कि यह संसार नाशवान है। इस झूठे संसार को सच समझने की अज्ञानता छोड़कर, हमें अपना ध्यान प्रभु और उसके नाम में लीन करना चाहिये, नहीं तो मृत्यु के समय पछताना पड़ेगा।
सन्त-महात्मा मौत की अटलता के साथ-साथ मौत के समय होनेवाली भयानक पीड़ा का भी वर्णन करते हैं। सहजो बाई कहती हैं:
सहजो मिरतू के समय, पीड़ा होय अपार।
बीछू एक हजार ज्यों, डंक लगै इकसार ॥
(सहजो बाई की बानी, पृ. 26)
बाबा फ़रीद कहते हैं:
जितु दिहाड़ै धन वरी साहे लए लिखाइ ॥
मलकु जि कंनी सुणीदा मुहु देखाले आइ ॥
जिंदु निमाणी कढीऐ हडा कू कड़काइ ॥
(आदि ग्रन्थ, पृ. 1377)

गुरु अर्जुन देव जी कहते हैं:
जितु दिनि देह बिनससी तितु वेलै कहसनि प्रेतु ॥
पकड़ि चलाइनि दूत जम किसै न देनी भेतु ॥
छडि खड़ोते खिनै माहि जिन सिउ लगा हेतु ॥
हथ मरोड़ै तनु कपे सिआहहु होआ सेतु ॥
(आदि ग्रन्थ, पृ. 134)
आप समझाते हैं कि जब प्राण निकल जायेंगे, लोग उसे प्रेत कहना शुरू कर देंगे। यमदूत चुपके से जीव को पकड़कर ले जायेंगे। उस समय शरीर काँपेगा, हाथ-पाँव मुड़ जायेंगे और रंग पहले काला और फिर सफ़ेद हो जायेगा।
सन्त-महात्मा मौत के समय होनेवाली भयानक पीड़ा का वर्णन करने के साथ-साथ इस दुःखदायी पीड़ा से बचाव का साधन भी बताते हैं। कबीर साहिब की वाणी है:
मरिये तो मरि जाइये, छूटि परै जंजार।
ऐसा मरना को मरै, दिन में सौ सौ बार ॥
(कबीर साखी-संग्रह, पृ. 56)
कबीर जिसु मरने ते जगु डरै मेरे मनि आनंदु ॥
मरने ही ते पाईऐ पूरनु परमानंदु ॥
(आदि ग्रन्थ, पृ. 229)
आप सन्तों-महात्माओं के इस उपदेश पर प्रकाश डाल रहे हैं कि साधारण प्राणी का मौत पर कोई वश नहीं चलता, परन्तु सन्तों-महात्माओं के उपदेशानुसार अपनी लिव आँखों के पीछे और मध्य एकाग्र और स्थिर करनेवाले साधक को जीते-जी मरने की अवस्था प्राप्त हो जाती है। ऐसा साधक रूहानी अभ्यास द्वारा अपना ध्यान आँखों के पीछे स्थिर करके रूहानी मण्डलों को पार करता हुआ अमर-पद प्राप्त कर सकता है। इस तरह वह मृत्यु के भय और इसकी पीड़ा से सदा के लिये आजाद हो जाता है। उसे इस अभ्यास द्वारा अलौकिक आनन्द की प्राप्ति होती है, यही कारण है कि सन्तों-महात्माओं ने जीव को मौत से डरने की बजाय मौत पर विजय प्राप्त करने का उपदेश दिया है। यह विजय जीते-जी मरने का अभ्यास करने से प्राप्त होती है।
वाणी
1 . मरणि न मूरतु पुछिआ पुछी थिति न वारु ॥
इकन्ही लदिआ इकि लदि चले इकन्ही बधे भार ॥
गुरु नानक देव (आदि ग्रन्थ, पृ. 1244)
2. पाणी भर भर गईआं सभ्भो आपो अपनी वारी।
इक भर आईआं इक भर चल्लीआं, इक खलियां बांह पसारी।
(साईं बुल्लेशाह, पृ. 39)
3. इक रात सरां दा रैहणा ए, एथे आ कर भुल्ल न बैहणा ए।
कल्ह सब दा कूच नकारा ए, तैं कित वल पाउं पसारा ए।
(साईं बुल्लेशाह, पृ. 177)
4. कबीर रसरी पाँव में, कहा सोवै सुख चैन।
स्वास नगाड़ा कूँच का, बाजत है दिन रैन ॥
(कबीर साखी-संग्रह, पृ. 70)
5. फरीदा पंख पराहुणी दुनी सुहावा बागु ॥
नउबति वजी सुबह सिउ चलण का करि साजु ॥
शेख फरीद (आदि ग्रन्थ, पृ. 1382)
6. तू क्यों गफलत में फिरै सिर पर बैठा काल ॥
सिर पर बैठा काल दिनो दिन वादा पूजै।
आज काल में कूच मुरख नहिं तोकँह सूझै ॥
(पलटू साहिब की बानी, भाग 1, कुण्डली 43)
7. सुर सिध गण गंधरब मुनि जन सेख पीर सलार ॥
दरि कूच कूचा करि गए अवरे भि चलणहार ॥
सुलतान खान मलूक उमरे गए करि करि कूचु ।
घड़ी मुहति कि चलणा दिल समझु तूं भि पहूचु ॥
- गुरु नानक देव (आदि ग्रन्थ, पृ. 64)
8. हउमै जलिआ मनहु विसारे ॥ जम पुरि वजहि खड़ग करारे॥
अब कै कहिऐ नामु न मिलई तू सहु जीअड़े भारी जीउ ॥
माइआ ममता पवहि खिआली ॥ जम पुरि फासहिगा जम जाली ॥
हेत के बंधन तोड़ि न साकहि ता जमु करे खुआरी जीउ ॥
गुरु नानक देव (आदि ग्रन्थ, पृ. 993)
9. पवनै महि पवनु समाइआ ॥ जोती महि जोति रलि जाइआ ॥
माटी माटी होई एक ॥ रोवनहारे की कवन टेक ॥
कउनु मूआ रे कउनु मूआ ॥ ब्रहम गिआनी मिलि करहु॥
बीचारा इहु तउ चलतु भइआ ॥ अगली किछु खबरि न पाई ॥
रोवनहारु भि ऊठि सिधाई ॥ भरम मोह के बांधे बंध ॥
सुपनु भइआ भखलाए अंध ॥
गुरु अर्जुन देव (आदि ग्रन्थ, पृ. 885)
10. मौत से डरत रहो दिन रात ॥
एक दिन भारी भीड़ पड़ेगी। जम खूंदेंगे धर धर लात ॥
(स्वामी जी, सार बचन, 15:6:1)
11. मात पिता बंधू सुत कारन, भारन बोझ उठाता।
जम घट रोकि प्रान ले जावे, जब कोइ संग न साथा ॥
ब्याकुल बदन करे जम जुलमी, मारे धरि धरि लाता।
जब हुसियार होस नहिं लाये, अब काहे पछताता ॥
(तुलसी साहिब की शब्दावली, भाग 1, पृ. 132)
12. जितु दिनि देह बिनससी तितु वेलै कहसनि प्रेतु ॥
पकड़ि चलाइनि दूत जम किसै न देनी भेतु ॥
छडि खड़ोते खिनै माहि जिन सिउ लगा हेतु ॥
हथ मरोड़ै तनु कपे सिआहहु होआ सेतु ॥
गुरु अर्जुन देव (आदि ग्रन्थ, पृ. 134)
13. सुंझी कुंज वांग कुरलासैं, खम्भां बाझ उडार नहीं।
डेरा करसें ओहनी जाई, जित्थे शेर पलंग बलाई।
ख़ाली रहसन महल सराईं, फिर तूं विरसेदार नहीं।
(बुल्लेशाह, कुल्लियात 6)
14. आवत देखा जात न साथी। घेरि पकरि यम मसुकन्हि बांधी ॥
घरी भर घर में रहन न पावै। खोदि खादि फेरि अग्नि जरावै ॥
भएओ अंदेसा खबरि न पाई। कहा ग्रिहि नारि रोदन फैलाई ॥
जैहुं ऐसो तेहूं चलि जैहो। सतगुर चरन सुधा नाहि पैहो ॥
करो भक्ति निजु ज्ञान बिचारी। धन धन जग में है उजियारी ॥
(दरिया, ग्यान दीपक, चौपाई 140-144)
15. फरीदा दुहु दीवी बलंदिआ मलकु बहिठा आइ ॥
गड्डु लीता घटु लुटिआ दीवड़े गइआ बुझाइ ॥
बाबा फ़रीद (आदि ग्रन्थ, पृ. 1380)
ਮੌਤ
ਜੋ ਬਣਿਆ ਹੈ, ਉਸ ਨੇ ਢਹਿਣਾ ਹੈ; ਜੋ ਜਨਮਿਆ ਹੈ, ਉਸ ਨੇ ਮਰਨਾ ਹੈ। ਉਤਪਤੀ, ਵਿਕਾਸ ਅਤੇ ਵਿਨਾਸ਼ ਸੰਸਾਰ ਦਾ ਅਟਲ ਨਿਯਮ ਹੈ। ਜੋ ਬਣਦਾ ਹੈ, ਉਹ ਵਿਕਸਦਾ ਅਤੇ ਵੱਡਾ ਹੁੰਦਾ ਹੈ ਅਤੇ ਜੋ ਵਿਕਸਦਾ ਹੈ, ਉਹ ਦੇਰ-ਸਵੇਰ ਮੌਤ ਦਾ ਖਾਜਾ ਬਣ ਜਾਂਦਾ ਹੈ।
ਸ਼ੇਖ਼ ਫ਼ਰੀਦ ਸੰਕੇਤ ਕਰਦੇ ਹਨ:ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ॥
(ਆਦਿ ਗ੍ਰੰਥ, ਪੰ. 488)
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ॥
- ਆਦਿ ਗ੍ਰੰਥ, ਪੰ. 1380
ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ॥
(ਆਦਿ ਗ੍ਰੰਥ, ਪੰ. 1383)
ਸੰਸਾਰ ਵਿਚ ਕੋਈ ਸਦਾ ਨਹੀਂ ਰਹਿ ਸਕਦਾ। ਸਿਰਫ਼ ਨਿਰਧਨ, ਨਿਰਬਲ, ਅਨਪੜ੍ਹ ਅਤੇ ਪਾਪੀ ਹੀ ਨਹੀਂ ਮਰਦੇ, ਧਨਵਾਨ, ਬਲਵਾਨ, ਵਿਦਵਾਨ ਅਤੇ ਨੇਕ ਤੋਂ ਨੇਕ ਵਿਅਕਤੀ ਵੀ ਮੌਤ ਦਾ ਖਾਜਾ ਬਣ ਜਾਂਦੇ ਹਨ। 'ਰਹਿਣੁ ਕਿਥਾਊ ਨਾਹਿ- ਮੌਤ ਸਰਬ-ਵਿਆਪਕ ਹੈ। ਸੰਸਾਰ ਦਾ ਕੋਈ ਕੋਨਾ ਮੌਤ ਦੀ ਮਾਰ ਤੋਂ ਨਹੀਂ ਬਚਿਆ। ਮੌਤ ਅਟਲ ਹੈ ਅਤੇ ਮੌਤ ਦਾ ਸਮਾਂ ਨਿਸਚਤ ਹੈ ਪਰ ਜੀਵ ਨੂੰ ਉਸ ਸਮੇਂ ਦਾ ਕੁਝ ਪਤਾ ਨਹੀਂ। ਮੌਤ ਬੱਚੇ, ਜਵਾਨ ਅਤੇ ਬੁੱਢੇ ਵਿਚਕਾਰ ਭੇਦ ਨਹੀਂ ਕਰਦੀ। ਜਿਸ ਦਾ ਸਮਾਂ ਆ ਜਾਂਦਾ ਹੈ, ਉਹਨੂੰ ਜਾਣਾ ਪੈਂਦਾ ਹੈ। ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।

ਮਹਾਤਮਾਂ ਜੀਵਨ ਦੀ ਨਾਸ਼ਵਾਨਤਾ ਅਤੇ ਮੌਤ ਦੀ ਅਟੱਲਤਾ ਰਾਹੀਂ ਜੀਵ ਨੂੰ ਅਗਿਆਨਤਾ ਦੀ ਨੀਂਦ ਤੋਂ ਜਗਾਉਂਦੇ ਹੋਏ ਸਾਵਧਾਨ ਕਰਦੇ ਹਨ ਕਿ ਜੀਵਨ ਦਾ ਕੋਈ ਭਰੋਸਾ ਨਹੀਂ। ਮੌਤ ਦਾ ਕੋਈ ਪਤਾ ਨਹੀਂ ਕਦੋਂ, ਕਿੱਥੇ ਅਤੇ ਕਿਵੇਂ ਆ ਜਾਏ। ਇਸ ਲਈ ਜਿਸ ਕੰਮ ਲਈ ਪਰਮਾਤਮਾ ਨੇ ਸਾਨੂੰ ਸੰਸਾਰ ਵਿਚ ਭੇਜਿਆ ਹੈ, ਉਹਨੂੰ ਛੇਤੀ ਤੋਂ ਛੇਤੀ ਪੂਰਾ ਕਰ ਲੈਣਾ ਚਾਹੀਦਾ ਹੈ।
ਹਜ਼ਰਤ ਮੁਹੰਮਦ ਸਾਹਿਬ ਦੇ ਕਿਸੇ ਸ਼ਰਧਾਲੂ ਨੇ ਬੇਨਤੀ ਕੀਤੀ: ਹਜ਼ੂਰ, ਮੈਂ ਸਿੱਧਾ-ਸਾਦਾ ਬੰਦਾ ਹਾਂ। ਮੈਨੂੰ ਬਹੁਤੀਆਂ ਗੂੜ੍ਹ ਗੱਲਾਂ ਯਾਦ ਨਹੀਂ ਰਹਿਣੀਆਂ, ਤੁਸੀਂ ਮੈਨੂੰ ਕੋਈ ਮੋਟੀ ਜਿਹੀ ਗੱਲ ਸਮਝਾ ਦਿਉ, ਜਿਸ ਨਾਲ ਮੈਂ ਸਿੱਧੇ ਰਸਤੇ ਉੱਤੇ ਚੱਲਦਾ ਜਾਵਾਂ। ਆਪ ਨੇ ਜਵਾਬ ਦਿੱਤਾ: ਮੌਤ ਅਤੇ ਖ਼ੁਦਾ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਮਹਾਤਮਾਂ ਸਮਝਾਉਂਦੇ ਹਨ ਕਿ ਇਸ ਭਰਮ ਨੂੰ ਤਜ ਦਿਉ ਕਿ ਜ਼ਿੰਦਗੀ ਸਦੀਵੀ ਹੈ। ਮੌਤ ਨੂੰ ਸਾਹਮਣੇ ਰੱਖਦੇ ਹੋਏ ਜਿਸ ਮੰਤਵ ਲਈ ਖ਼ੁਦਾ ਨੇ ਸੰਸਾਰ ਵਿਚ ਭੇਜਿਆ ਹੈ, ਉਹਦੀ ਪੂਰਤੀ ਵੱਲ ਛੇਤੀ ਤੋਂ ਛੇਤੀ ਧਿਆਨ ਦਿਉ। ਰੱਬ ਦੀ ਬੰਦਗੀ ਦੁਆਰਾ ਰੱਬ ਨਾਲ ਵਸਾਲ ਕਰਨਾ ਜ਼ਿੰਦਗੀ ਦਾ ਮੂਲ-ਕਾਰਜ ਹੈ। ਸੰਤ ਰਵਿਦਾਸ ਜੀਵ ਨੂੰ ਗ਼ਫ਼ਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ :
ਕਿਆ ਤੂ ਸੋਇਆ ਜਾਗੁ ਇਆਨਾ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ॥
ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ॥ ਸਭ ਘਟ ਭੀਤਰਿ ਹਾਟੁ ਚਲਾਵੈ॥
ਕਰਿ ਬੰਦਿਗੀ ਛਾਡਿ ਮੈ ਮੇਰਾ॥ ਹਿਰਦੈ ਨਾਮੁ ਸਮ੍ਹਾਰਿ ਸਵੇਰਾ॥
ਜਨਮੁ ਸਿਰਾਨੋ ਪੰਥੁ ਨ ਸਵਾਰਾ॥ ਸਾਂਝ ਪਰੀ ਦਹ ਦਿਸ ਅੰਧਿਆਰਾ॥
ਕਹਿ ਰਵਿਦਾਸ ਨਿਦਾਨਿ ਦਿਵਾਨੇ॥ ਚੇਤਸਿ ਨਾਹੀ ਦੁਨੀਆ ਫਨ ਖਾਨੇ॥
(ਆਦਿ ਗ੍ਰੰਥ, ਪੰ. 794)
ਆਪ ਉਪਦੇਸ਼ ਦੇ ਰਹੇ ਹਨ ਕਿ ਇਹ ਸੰਸਾਰ ਨਾਸ਼ਵਾਨ ਹੈ। ਇਸ ਝੂਠੇ ਸੰਸਾਰ ਨੂੰ ਸੱਚ ਸਮਝਣ ਦੀ ਅਗਿਆਨਤਾ ਛੱਡ ਕੇ, ਧਿਆਨ ਪ੍ਰਭੂ ਅਤੇ ਉਸ ਦੇ ਨਾਮ ਵਿਚ ਲੀਨ ਕਰਨਾ ਚਾਹੀਦਾ ਹੈ, ਨਹੀਂ ਤਾਂ ਅੰਤ ਸਮੇਂ ਪਛਤਾਉਣਾ ਪਵੇਗਾ।
ਸੰਤ-ਮਹਾਤਮਾਂ ਮੌਤ ਦੀ ਅਟੱਲਤਾ ਦੇ ਨਾਲ-ਨਾਲ ਮੌਤ ਦੇ ਸਮੇਂ ਹੋਣ ਵਾਲੀ ਭਿਆਨਕ ਪੀੜ ਦਾ ਵੀ ਵਰਨਨ ਕਰਦੇ ਹਨ। ਸਹਿਜੋ ਬਾਈ ਕਹਿੰਦੀ ਹੈ:
ਸਹਿਜੋ ਮਿਰਤੂ ਕੇ ਸਮੇ, ਪੀੜਾ ਹੋਏ ਅਪਾਰ।
ਬਿਛੂ ਏਕ ਹਜਾਰ ਜਿਉਂ, ਡੰਕ ਲਗੈ ਇਕਸਾਰ ॥
-ਸਹਿਜੋ ਬਾਈ ਕੀ ਬਾਨੀ, ਪੰ. 26
ਬਾਬਾ ਫ਼ਰੀਦ ਕਹਿੰਦੇ ਹਨ:
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ॥
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥
- ਆਦਿ ਗ੍ਰੰਥ, ਪੰ. 1377
ਆਪ ਸਮਝਾਉਂਦੇ ਹਨ ਕਿ ਜਦੋਂ ਮੌਤ ਦਾ ਨਿਸ਼ਚਿਤ ਦਿਨ ਆ ਜਾਂਦਾ ਹੈ, ਤਾਂ ਮੌਤ ਦਾ ਫ਼ਰਿਸ਼ਤਾ, ਜਿਸ ਦੇ ਬਾਰੇ ਪਹਿਲੋਂ ਬਹੁਤ ਕੁਝ ਸੁਣਿਆ ਹੁੰਦਾ ਹੈ, ਪ੍ਰਗਟ ਹੋ ਜਾਂਦਾ ਹੈ। ਜਦੋਂ ਉਹ ਸਰੀਰ ਵਿੱਚੋਂ ਆਤਮਾ ਨੂੰ ਖਿੱਚਦਾ ਹੈ, ਤਾਂ ਜੀਵ ਨੂੰ ਭਿਆਨਕ ਪੀੜ ਵਿੱਚੋਂ ਗੁਜ਼ਰਨਾ ਪੈਂਦਾ ਹੈ।

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ:
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥
(ਆਦਿ ਗ੍ਰੰਥ, ਪੰ. 134)
ਆਪ ਸਮਝਾਉਂਦੇ ਹਨ ਕਿ ਜਦੋਂ ਪ੍ਰਾਣ ਨਿਕਲ ਜਾਣਗੇ, ਲੋਕ ਇਸ ਨੂੰ ਪ੍ਰੇਤ ਕਹਿਣਾ ਸ਼ੁਰੂ ਕਰ ਦੇਣਗੇ। ਜਮਦੂਤ ਬਿਨਾਂ ਕਿਸੇ ਨੂੰ ਪਤਾ ਲੱਗਣ ਦਿੱਤੇ ਜੀਵ ਨੂੰ ਫੜ ਕੇ ਲੈ ਜਾਣਗੇ। ਉਸ ਵੇਲੈ ਸਰੀਰ ਕੰਬੇਗਾ, ਹੱਥ-ਪੈਰ ਮੁੜ ਜਾਣਗੇ ਅਤੇ ਰੰਗ ਪਹਿਲੋਂ ਕਾਲਾ ਅਤੇ ਫਿਰ ਚਿੱਟਾ ਹੋ ਜਾਵੇਗਾ।
ਸੰਤ-ਮਹਾਤਮਾਂ ਮੌਤ ਦੇ ਸਮੇਂ ਹੋਣ ਵਾਲੀ ਭਿਆਨਕ ਪੀੜ ਦਾ ਵਰਨਨ ਕਰਨ ਦੇ ਨਾਲ-ਨਾਲ ਇਸ ਦੁੱਖਦਾਈ ਪੀੜ ਤੋਂ ਬਚਣ ਦਾ ਸਾਧਨ ਵੀ ਦੱਸਦੇ ਹਨ। ਕਬੀਰ ਸਾਹਿਬ ਦੀ ਬਾਣੀ ਹੈ:
ਮਰੀਏ ਤੋ ਮਰਿ ਜਾਈਏ, ਛੂਟਿ ਪਰੈ ਜੰਜਾਰ ।
ਐਸਾ ਮਰਨਾ ਕੋ ਮਰੈ, ਦਿਨ ਮੇਂ ਸੌ ਸੌ ਬਾਰ॥
-ਕਬੀਰ ਸਾਖੀ-ਸੰਗ੍ਰਹਿ, ਪੰ. 56
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥
- ਆਦਿ ਗ੍ਰੰਥ, ਪੰ. 1365
ਆਪ ਸੰਤਾਂ-ਮਹਾਤਮਾਂ ਦੇ ਇਸ ਉਪਦੇਸ਼' ਤੇ ਚਾਨਣ ਪਾ ਰਹੇ ਹਨ ਕਿ ਸਧਾਰਨ ਪ੍ਰਾਣੀ ਦਾ ਮੌਤ ਤੇ ਕੋਈ ਵੱਸ ਨਹੀਂ ਚੱਲਦਾ, ਪਰ ਸੰਤਾਂ ਦੇ ਉਪਦੇਸ਼ ਅਨੁਸਾਰ ਆਪਣੀ ਸੁਰਤ ਅੱਖਾਂ ਦੇ ਪਿੱਛੇ ਇਕਾਗਰ ਅਤੇ ਥਿਰ ਕਰਨ ਵਾਲੇ ਸਾਧਕ ਨੂੰ ਜੀਂਦੇ-ਜੀ ਮਰਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਅਜਿਹਾ ਸਾਧਕ ਰੂਹਾਨੀ ਅਭਿਆਸ ਨਾਲ ਆਪਣਾ ਧਿਆਨ ਅੱਖਾਂ ਦੇ ਪਿੱਛੇ ਥਿਰ ਕਰ ਕੇ ਰੂਹਾਨੀ ਮੰਡਲਾਂ ਨੂੰ ਪਾਰ ਕਰਦਾ ਹੋਇਆ ਅਮਰਪਦ ਹਾਸਲ ਕਰ ਸਕਦਾ ਹੈ। ਇਸ ਤਰ੍ਹਾਂ ਉਹ ਮੌਤ ਦੇ ਡਰ ਅਤੇ ਇਸ ਦੀ ਪੀੜ ਤੋਂ ਸਦਾ ਲਈ ਅਜ਼ਾਦ ਹੋ ਜਾਂਦਾ ਹੈ। ਉਹਨੂੰ ਇਸ ਅਭਿਆਸ ਦੁਆਰਾ ਅਲੌਕਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ, ਇਹੋ ਕਾਰਨ ਹੈ ਕਿ ਸੰਤਾਂ-ਮਹਾਤਮਾਂ ਨੇ ਜੀਵ ਨੂੰ ਮੌਤ ਤੋਂ ਡਰਨ ਦੀ ਥਾਂ ਮੌਤ ਉੱਤੇ ਜਿੱਤ ਹਾਸਲ ਕਰਨ ਦਾ ਉਪਦੇਸ਼ ਦਿੱਤਾ ਹੈ। ਇਹ ਜਿੱਤ ਜਿਉਂਦੇ- ਜੀ ਮਰਨ ਦਾ ਅਭਿਆਸ ਕਰਨ ਨਾਲ ਪ੍ਰਾਪਤ ਹੁੰਦੀ ਹੈ।

ਬਾਣੀ
1. ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥
ਇਕਨੀ ਲਦਿਆ ਇਕਿ ਲਦਿ ਚਲੇ ਇਕਨੀ ਬਧੇ ਭਾਰ॥
-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 1244)
2. ਪਾਣੀ ਭਰ ਭਰ ਗਈਆਂ ਸਭੋ ਆਪੋ ਆਪਣੀ ਵਾਰੀ।
ਇਕ ਭਰ ਆਈਆਂ, ਇਕ ਭਰ ਚੱਲੀਆਂ, ਇਕ ਖਲੀਆਂ ਬਾਂਹ ਪਸਾਰੀ।
-ਸਾਈਂ ਬੁਲ੍ਹੇਸ਼ਾਹ, ਪੰ. 45
3. ਇਕ ਰਾਤ ਸਰਾਂ ਦਾ ਰਹਿਣਾ ਏ, ਏਥੇ ਆ ਕਰ ਫੁੱਲ ਨ ਬਹਿਣਾ ਏ।
ਕਲ੍ਹ ਸਭ ਦਾ ਕੂਚ ਨਕਾਰਾ ਏ, ਤੈਂ ਕਿਤ ਵਲ ਪਾਉਂ ਪਸਾਰਾ ਏ॥
-ਸਾਈਂ ਬੁਲ੍ਹੇਸ਼ਾਹ, ਪੰ. 191
4. ਕਬੀਰ ਰਸਰੀ ਪਾਂਵ ਮੇਂ, ਕਹਾ ਸੋਵੈ ਸੁਖ ਚੈਨ॥
ਸਵਾਸ ਨਗਾੜਾ ਕੂੰਵ ਕਾ, ਬਾਜਤ ਹੈ ਦਿਨ ਰੈਨ॥
-ਕਬੀਰ ਸਾਖੀ-ਸੰਗ੍ਰਹਿ, ਪੰ. 70
5. ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥
- (ਆਦਿ ਗ੍ਰੰਥ, ਪੰ. 1382)
6. ਤੂ ਕਿਉਂ ਗਫ਼ਲਤ ਮੇਂ ਫਿਰੈ ਸਿਰ ਪਰ ਬੈਠਾ ਕਾਲ॥
ਸਿਰ ਪਰ ਬੈਠਾ ਕਾਲ ਦਿਨੋ ਦਿਨ ਵਾਦਾ ਪੂਜੈ ।
ਆਜ ਕਾਲ ਮੇਂ ਕੂਚ ਮੂਰਖ ਨਹਿ ਤੋਕੰਹ ਸੂਝੈ॥
-ਪਲਟੂ ਸਾਹਿਬ ਕੀ ਬਾਨੀ, ਭਾਗ 1, ਕੁੰਡਲੀ 43
7. ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ॥
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ॥
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ॥
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥
-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 64)
8. ਹਉਮੈ ਜਲਿਆ ਮਨਹੁ ਵਿਸਾਰੇ॥ ਜਮ ਪੁਰਿ ਵਜਹਿ ਖੜਗ ਕਰਾਰੇ॥
ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ॥
ਮਾਇਆ ਮਮਤਾ ਪਵਹਿ ਖਿਆਲੀ ॥ ਜਮ ਪੁਰਿ ਫਾਸਹਿਗਾ ਜਮ ਜਾਲੀ॥
ਹੇਤ ਕੇ ਬੰਧਨ ਤੋੜਿ ਨ ਸਾਕਹਿ ਤਾ ਜਮੁ ਕਰੇ ਖੁਆਰੀ ਜੀਉ ॥
-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 993)
9. ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥
ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ ਕਉਨੁ ਮੂਆ ਰੇ ਕਉਨੁ ਮੂਆ॥
ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥
ਅਗਲੀ ਕਿਛੁ ਖਬਰਿ ਨ ਪਾਈ॥ ਰੋਵਨਹਾਰੁ ਭਿ ਊਠਿ ਸਿਧਾਈ॥
ਭਰਮ ਮੋਹ ਕੇ ਬਾਂਧੇ ਬੰਧ ॥ ਸੁਪਨੁ ਭਇਆ ਭਖਲਾਏ ਅੰਧ ॥
-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 885)
10. ਮੌਤ ਸੇ ਡਰਤ ਰਹੋ ਦਿਨ ਰਾਤ॥
ਇਕ ਦਿਨ ਭਾਰੀ ਭੀੜ ਪੜੇਗੀ।
ਜਮ ਖੂੰਦੇਂਗੇ ਧਰ ਧਰ ਲਾਤ॥
-ਸੁਆਮੀ ਜੀ, ਸਾਰਬਚਨ 15:6:1
11. ਮਾਤ ਪਿਤਾ ਬੰਧੂ ਸੁਤ ਕਾਰਨ, ਭਾਰਨ ਬੋਝ ਉਠਾਤਾ।
ਜਮ ਘਟ ਰੋਕਿ ਪ੍ਰਾਨ ਲੇ ਜਾਵੇ, ਜਬ ਕੋਇ ਸੰਗ ਨ ਸਾਥਾ॥
ਬਿਆਕੁਲ ਬਦਨ ਕਰੇ ਜਮ ਜੁਲਮੀ, ਮਾਰੇ ਧਰਿ ਧਰਿ ਲਾਤਾ।
ਜਬ ਹੁਸਿਆਰ ਹੋਸ ਨਹਿੰ ਲਾਏ, ਅਬ ਕਾਹੇ ਪਛਤਾਤਾ॥
-ਤੁਲਸੀ ਸਾਹਿਬ ਕੀ ਸ਼ਬਦਾਵਲੀ, ਭਾਗ 1, ਪੰ. 132
12. ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥
-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 134)
13. ਸੁੰਞੀ ਕੂੰਜ ਵਾਂਗ ਕੁਰਲਾਮੈਂ, ਖੰਭਾਂ ਬਾਝ ਉਡਾਰ ਨਹੀਂ।
ਡੇਰਾ ਕਰਸੇਂ ਉਹਨੀ ਜਾਈਂ, ਜਿਥੇ ਸ਼ੇਰ ਪਲੰਗ ਬਲਾਈਂ।
ਖ਼ਾਲੀ ਰਹਿਸਣ ਮਹਿਲ ਸਰਾਈਂ, ਫਿਰ ਤੂੰ ਵਿਰਸੇਦਾਰ ਨਹੀਂ।
-ਬੁਲ੍ਹੇਸ਼ਾਹ, ਕੁਲਿਆਤ 6, ਪੰ. 207
14. ਆਵਤ ਦੇਖਾ ਜਾਤ ਨ ਸਾਥੀ। ਘੇਰਿ ਪਕਰਿ ਯਮ ਮਸੁਕਨ੍ਹਿ ਬਾਂਧੀ॥
ਘਰੀ ਭਰ ਘਰ ਮੇਂ ਰਹਨ ਨ ਪਾਵੈ। ਖੋਦਿ ਖਾਦਿ ਫੇਰਿ ਅਗਨਿ ਜਰਾਵੈ॥
ਭਏਓ ਅੰਦੇਸਾ ਖਬਰਿ ਨ ਪਾਈ। ਕਹਾ ਗ੍ਰਿਹਿ ਨਾਰਿ ਰੋਦਨ ਫੈਲਾਈ॥
ਜੈਹੁੰ ਐਸੋ ਤੇਹੂੰ ਚਲਿ ਜੈਹੋ। ਸਤਿਗੁਰ ਚਰਨ ਸੁਧਾ ਨਾਹਿ ਪੈਹੋ॥
ਕਰੋ ਭਗਤਿ ਨਿਜੁ ਗਿਆਨ ਬਿਚਾਰੀ । ਧਨ ਧਨ ਜਗ ਮੇਂ ਹੈ ਉਜਿਆਰੀ॥
-ਦਰੀਆ, ਗਿਆਨ ਦੀਪਕ, ਚੌਪਾਈ 140-144
15. ਫਰੀਦਾ ਦੁਹੁ ਦੀਵੀ ਬਲੰਦਿਆ ਮਲਕੁ ਬਹਿਠਾ ਆਇ॥
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ
-ਸ਼ੇਖ ਫਰੀਦ (ਆਦਿ ਗ੍ਰੰਥ, ਪੰ. 1380)