
- Naal Kusangi Sang Na Kariye, Kul Noon Laaj Na Laaiye Hoo.
- Tumme Mool Tarbooz Na Honde, Tod Makke Lai Jaaiye Hoo.
- Kaan De Bachhe Hans Na Thinde, Paaye Moti Chog Chugaaiye Hoo.
- Kaude Khooh Na Mithe Hunde, Sai Mana Khan Paaiye Hoo.
- नाल कुसंगी संग न करिये, कुल नूं लाज न लाइये हू।
- तुंमे मूल तरबूज़ न होंदे, तोड़ मक्के लै जाइये हू।
- कां दे बच्चे हंस न थींदे, पए मोती चोग चुगाइये हू।
- कौड़े खूह न मिट्ठे हुंदे, सै मणां खंड पाइये हू।
- ਨਾਲ ਕੁਸੰਗੀ ਸੰਗ ਨ ਕਰੀਏ, ਕੁੱਲ ਨੂੰ ਲਾਜ ਨ ਲਾਈਏ ਹੂ।
- ਤੁੰਮੇ ਮੂਲ ਤਰਬੂਜ਼ ਨ ਹੋਂਦੇ, ਤੋੜ ਮੱਕੇ ਲੈ ਜਾਈਏ ਹੂ।
- ਕਾਂ ਦੇ ਬੱਚੇ ਹੰਸ ਨ ਥੀਂਦੇ, ਪਏ ਮੋਤੀ ਚੋਗ ਚੁਗਾਈਏ ਹੂ।
- ਕੌੜੇ ਖੂਹ ਨ ਮਿੱਠੇ ਹੁੰਦੇ, ਸੈ ਮਣਾਂ ਖੰਡ ਪਾਈਏ ਹੂ।