santmat sangeet

Narko ke Dukh

  • Read In Hindi
  • Read In Punjabi

नरकों के दुःख

बहुत-से सन्तों-महात्माओं ने अपनी वाणी में स्वर्गों में मिलने वाले सुखों के साथ-साथ नरकों और उनमें दी जानेवाली यातनाओं का भी वर्णन किया है। कई लोग स्वर्गों-नरकों को मात्र कल्पना समझते हैं। कई लोग कहते हैं कि सन्तों- महात्माओं ने नरकों-स्वर्गों की कहानियाँ इनसान को डराने और अच्छे कर्मों की प्रेरणा देने के लिये बनाई हैं, लेकिन वास्तव में स्वर्गों-नरकों का कोई अस्तित्व नहीं है। इसके विपरीत सन्त-महात्मा इस बात पर ज़ोर देते हैं कि स्वर्ग-नरक, धर्मराज, चित्रगुप्त, यमदूत, यम-मार्ग आदि कर्म और फल के नियम का अभिन्न अंग हैं। धर्मराज कर्मों के कानून को लागू करनेवाली शक्ति है। चित्रगुप्त कर्मों का हिसाब लिखने वाले कारिन्दे हैं। यम-मार्ग वह रास्ता है जिस पर से मृत्यु के बाद जीव को धर्मराय के दरबार तक पहुँचने के लिये गुज़रना पड़ता है। धर्मराय की कचहरी में जीव को उस द्वारा किये सारे कर्मों का हिसाब दिखाया और समझाया जाता है। इन कर्मों के अनुसार उसे या तो मृत्यु लोक भेजा जाता है या फिर अति श्रेष्ठ कर्मों का फल भोगने के लिये स्वर्गों में या अति निकृष्ट कर्मों का फल भोगने के लिये नरकों में भेजा जाता है।

वास्तव में नरक यातना देने की जगह नहीं बल्कि आत्मा के सुधार के लिये बनाई गई जगह है। बुरे कर्मों के कारण आत्मा का प्रकाश इतना ढक जाता है कि वह और अधिक निकृष्ट कर्म करती है। उस दयालु प्रभु ने एक ऐसा विधान बना दिया है कि आत्मा के निकृष्ट कर्मों का नाश होता रहे ताकि वह निर्मल प्रकाश में संसार में निर्मल कर्म कर सके।

तपेदिक के रोगियों के लिये अलग हस्पताल बनाये जाते हैं। कैंसर के रोगी के कैंसर पीड़ित भाग में से ऐटमी किरणें गुज़ारी जाती हैं, जिसके कारण रोगी को अत्यन्त पीड़ा में से गुज़रना पड़ता है। कई धातुएँ ऐसी हैं, जो हजारों डिग्री तापमान पर पिघलती हैं, उनके लिये विशेष भट्ठियाँ बनाई जाती हैं। डाक्टर रोगी की गली-सड़ी आन्तड़ियों को काटकर बाहर फेंक देता है, वह पाक से भरे फोड़े को चीरा देता है और दुर्घटना में टूटी टाँग पर पलस्तर लगाता है ताकि टाँग सीधी रहे। डाक्टर के यह कार्य निर्दयतापूर्ण नहीं, दयापूर्ण होते हैं। मरीज डाक्टर द्वारा की गई कारवाई में से गुजरते समय चीखता-चिल्लाता है और मन ही मन डाक्टर को कोसता भी है, लेकिन जब स्वस्थ हो जाता है, तब डाक्टर के प्रति उसका दृष्टिकोण पहले जैसा नहीं रहता। इसी तरह नरक आत्मा पर से बुरे कर्मों की मैल उतारकर उसे दोबारा निर्मल करने के लिये बनाये गए हैं। हमें इनकी वास्तविकता को निर्मल ज्ञान की दृष्टि से समझने का प्रयत्न करना चाहिये।

सन्त-महात्मा जीव को बार-बार चेतावनी देते हैं कि धर्मराज तथा चित्रगुप्त हर समय तेरे कर्मों को देख रहे हैं और कर्मों का हिसाब लिख रहे हैं। वे तेरे अन्दर बैठे हैं, इसलिये तेरा कोई कर्म उनसे छिपा हुआ नहीं है। सन्तों-महात्माओं ने अपनी वाणी में अनेक प्रकार के नरकों और उनमें दी जानेवाली यातनाओं का जो उल्लेख किया है उसे पढ़कर रूह काँप उठती है।

सन्त-महात्मा जीव को सावधान करना चाहते हैं कि अपना ही गला है और अपनी ही छुरी है। इसके साथ ही सन्त-महात्मा यह उपदेश देते हैं कि हमेशा के लिये कर्म और फल के बन्धन से मुक्त होने का यत्न करो। इसके लिये वे दो बातों पर बल देते हैं- पूर्ण सन्त की शरण और नाम की कमाई। कबीर साहिब कहते हैं:

सोना काई नहिं लगै, लोहा घुन नहिं खाय।
बुरा भला जो गुर-भगत, कबहुँ नरक न जाय ॥

(सन्त बानी संग्रह, भाग 1, पृ. 214)

जिस जीव को पूर्ण महात्मा अपनी शरण में लेकर, उसकी लिव अन्तर में नाम से जोड़ देते हैं, उसका निकृष्ट योनियों और नरकों में जाने का सिलसिला ख़त्म हो जाता है।

गुरु रामदास जी कहते है:
धरम राइ दरि कागद फारे जन नानक लेखा समझा ॥

(आदि ग्रन्थ, पृ. 698)

आप इशारा करते हैं कि जिस जीव को पूर्ण सतगुरु नाम का भेद दे देते हैं वे उस जीव के कर्मों के भुगतान के लिये जिम्मेवार बन जाते हैं। जैसे-जैसे साधक सतगुरु के उपदेशानुसार नाम या शब्द की कमाई करता है, उसके कर्मों का नाश होता जाता है। जब नाम में लीन होकर उसकी आत्मा दूसरे रूहानी मण्डल त्रिकुटी को पार कर जाती है, तो वह कर्मों के बन्धनों और आवागमन के जाल से सदा के लिये मुक्त हो जाता है। फिर उसके लिये धर्मराय, यम-मार्ग, नरकों आदि का कोई अर्थ नहीं रहता।

वाणी

1. नरक घोर बहु दुख घणे अकिरतघणा का थानु ॥
तिनि प्रभि मारे नानका होइ होइ मुए हरामु ॥

गुरु अर्जुन देव (आदि ग्रन्थ, पृ. 315)

2. जम पुरि घोर अंधारु महा गुबारु ना तिथै भैण न भाई ॥
इहु सरीरु जजरी है इस नो जरु पहुचै आई।

गुरु अमरदास (आदि ग्रन्थ, पृ. 584)

3. पुर सलात का पंथु दुहेला ॥ संगि न साथी गवनु इकेला ॥

- गुरु रविदास (आदि ग्रन्थ, पृ. 793)

4. जम मारग पंथु न सुझई उझड़ अंध गुबारोवा ॥
ना जलु लेफ तुलाईआ ना भोजन परकारोवा ॥
भोजन भाउ न ठंढा पाणी ना कापडु सीगारो ॥
गलि संगलु सिरि मारे ऊभौ ना दीसै घर बारो॥
इब के राहे जंमनि नाही पछुताणे सिरि भारो॥
बिनु साचे को बेली नाही साचा एहु बीचारो॥

गुरु नानक देव (आदि ग्रन्थ, पृ. 581)

5.एक जनम के सुख के काजा।
एक कल्प भुगतौ नर्क साजा ॥

(चरनदास, भक्ति सागर, पृ. 743)

6.नामु विसारि दोख दुख सहीऐ ॥
हुकमु भइआ चलणा किउ रहीऐ ॥
नरक कूप महि गोते खावै जिउ ॥
जल ते बाहरि मीना हे ॥
चउरासीह नरक साकतु भोगाईऐ ॥
जैसा कीचै तैसो पाईऐ ॥
सतिगुर बाझहु मुकति न होई॥
किरति बाधा ग्रसि दीना है॥

(गुरु नानक देव (आदि ग्रन्थ, पृ. 1028)

7. आगै पंथ खरा है झीना, खांडै धार जिसा है पैना।
तिस उपरि मारग है तेरा, पंथी पंथ संवारि सबेरा ॥
क्या तें खरच्या क्या तैं खाया, चलि दरि हाल दिवानि बुलाया।
साहिब तो पै लेखा लेसी, भीरि पर्यं भरि भरि देसी॥

(रविदास, वाणी 80)

8. टेरि टेरि बहुबचन कहि, बहु विधि कहेवो पुकार।
धरमराय कागज देखै, दीहें कोड़न की मार ॥

(दरिया, हस्तलिखित ग्रन्थ, पृ. 57)

9. कहा करूं जग देखत अंधा। तजि आनंद बिचारै धंधा ॥
पाहन आगै देव कटीला। बाको प्रांण नहीं बाकी पूज रचीला ॥
निरजीव आगै सरजीव मारें। देखत जनम अपनौ हारें ॥
आंगणि देव पिछोकडि पूजा। पाहन पूजि भए नर दूजा ॥
नांमदेव कहै सुनौ रे धगड़ा। आतमदेव न पूजौ दगड़ा ॥

(दरिया, हस्तलिखित ग्रन्थ, पृ. 33)

10. जमपुर जाय जीव पछतावें।
जम के दूत तिन बहुत सतावें ॥
नाना कष्ट देंहैं पल पल में।
फिर फाँसी डालें गल गल में ॥
कुम्भी नर्क माहिं दें ग़ोते।
जीव सहें दुख अति कर रोते ॥
वे निरदई दया नहिं लावें।
अति त्रास से जिव मुरझावें ॥
अगिन खंभ से फिर लिपटावें।
हाय हाय कर तब चिल्लावें ॥
सुने न कोई मुश्किल भारी।
सर्पन माला ले गल डारी ॥
मार मार चहुं दिस से होई।
पति गति अपनी सब विधि खोई॥
नर्कन में अति त्रास दिखावें।
फिर चौरासी ले पहुंचावें ॥
गुरु भक्ती बिन यह गति पाई।
नर देही सब बाद गँवाई ॥

 (स्वामी जी, सार बचन, 38: मास 2:9-17)

11.पाप करेदड़ सरपर मुठे ॥ अजराईलि फड़े फड़ि कुठे ॥
दोजकि पाए सिरजणहारै लेखा मंगै बाणीआ ॥

- गुरु अर्जुन देव (आदि ग्रन्थ, पृ. 1019)

12. तर्गश गुरजाँ छह्वीआँ खंन्नै हत्थ कमाण।
साँगा सिपर आतशी पवन गलीं जंजीर।
हुकमी बंन्न चलाया निंदक ज्यों बेपीर।

(गुरु नानक, प्राण संगली, भाग 2, पृ. 135)

13. अगै सागर आतशी क्यों करि उतराँ पार।
कऊए मारहि सीस चढ़ि वर्खनि ज्यों अँगिआर।
नानक किथै छुट्टी हुकमी होवै मारि।

(गुरु नानक, प्राण संगली, भाग 2, पृ. 136)

14. इंद्री सभ जग मोहिआ बद्धा जमु कै दुआरु।
रल करि विद्धण सुट्टिआ आरण ज्यों लोहारु।
नानक सतिगुर सहजि न भेटिआ नाँ उरवार न पारु।

(गुरु नानक, प्राण संगली, भाग 2, पृ. 137)

15. आगै बिमल नदी अगनि बिखु झेला ॥
तिथै अवरु न कोई जीउ इकेला ॥
भड़ भड़ अगनि सागरु दे लहरी पड़ि दझहि मनमुख ताई हे ॥

गुरु नानक देव (आदि ग्रन्थ, पृ. 1026)

ਨਰਕਾਂ ਦੇ ਦੁੱਖ

ਬਹੁਤ ਸਾਰੇ ਸੰਤਾਂ-ਮਹਾਤਮਾਂ ਨੇ ਆਪਣੀ ਬਾਣੀ ਵਿਚ ਸ੍ਵਰਗਾਂ ਵਿਚ ਮਿਲਨ ਵਾਲੇ ਸੁਖਾਂ ਅਤੇ ਨਰਕਾਂ ਵਿਚ ਮਿਲਨ ਵਾਲੇ ਦੁੱਖਾਂ-ਤਸੀਹਿਆਂ ਦਾ ਹਾਲ ਬਿਆਨ ਕੀਤਾ ਹੈ। ਕਈ ਲੋਕ ਸ਼ਰਗਾਂ-ਨਰਕਾਂ ਨੂੰ ਸਿਰਫ਼ ਕਲਪਨਾ ਦੀ ਕਾਢ ਸਮਝਦੇ ਹਨ। ਕਈ ਲੋਕ ਕਹਿੰਦੇ ਹਨ ਕਿ ਸੰਤਾਂ-ਮਹਾਤਮਾਂ ਨੇ ਨਰਕਾਂ-ਸ੍ਵਰਗਾਂ ਦੀਆਂ ਕਹਾਣੀਆਂ ਇਨਸਾਨ ਨੂੰ ਡਰਾਉਣ ਅਤੇ ਨੇਕ ਕਰਮਾਂ ਦੀ ਪ੍ਰੇਰਨਾ ਦੇਣ ਲਈ ਬਣਾਈਆਂ ਹਨ, ਪਰ ਅਸਲ ਵਿਚ ਨਰਕਾਂ-ਸ੍ਵਰਗਾਂ ਦੀ ਕੋਈ ਅਸਲੀਅਤ ਨਹੀਂ ਹੈ। ਇਸ ਤੋਂ ਉਲਟ ਸੰਤ-ਮਹਾਤਮਾਂ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਸ੍ਵਰਗ-ਨਰਕ, ਧਰਮ-ਰਾਜ, ਚਿਤਰਗੁਪਤ, ਜਮਦੂਤ ਆਦਿ ਕਰਮ ਅਤੇ ਫਲ ਦੇ ਨੇਮ ਦਾ ਅਨਿੱਖੜ ਅੰਗ ਹਨ। ਧਰਮਰਾਜ ਕਰਮ ਅਤੇ ਫਲ ਦੇ ਕਾਨੂੰਨ ਨੂੰ ਲਾਗੂ ਕਰਨ ਵਾਲੀ ਸ਼ਕਤੀ ਹੈ। ਚਿਤਰਗੁਪਤ ਕਰਮਾਂ ਦਾ ਹਿਸਾਬ ਰੱਖਣ ਵਾਲਾ ਕਰਿੰਦਾ ਹੈ। ਜਮ-ਮਾਰਗ ਉਹ ਰਾਹ ਹੈ ਜਿਸ ਉੱਤੋਂ ਮੌਤ ਤੋਂ ਬਾਦ ਧਰਮਰਾਜ ਦੇ ਦਰਬਾਰ ਵਿਚ ਪਹੁੰਚਣ ਲਈ ਜੀਵ ਨੂੰ ਗੁਜ਼ਰਨਾ ਪੈਂਦਾ ਹੈ। ਧਰਮਰਾਜ ਦੀ ਕਚਹਿਰੀ ਵਿਚ ਜੀਵ ਨੂੰ ਉਹਦੇ ਕੀਤੇ ਹੋਏ ਸਭ ਕਰਮਾਂ ਦਾ ਹਿਸਾਬ ਦਿਖਾਇਆ ਅਤੇ ਸਮਝਾਇਆ ਜਾਂਦਾ ਹੈ। ਉਹਦੇ ਕਰਮਾਂ ਅਨੁਸਾਰ ਜਾਂ ਤਾਂ ਉਹਨੂੰ ਮਾਤਲੋਕ ਵਿਚ ਭੇਜਿਆ ਜਾਂਦਾ ਹੈ ਜਾਂ ਫਿਰ ਬਹੁਤ ਸ੍ਰੇਸ਼ਟ ਕਰਮਾਂ ਕਾਰਨ ਸ੍ਵਰਗਾਂ ਵਿਚ ਅਤੇ ਘੋਰ ਪਾਪਾਂ ਕਾਰਨ ਨਰਕਾਂ ਵਿਚ ਭੇਜਿਆ ਜਾਂਦਾ ਹੈ।

ਨਰਕ ਅਸਲ ਵਿਚ ਤਸੀਹੇ ਦੇਣ ਲਈ ਨਹੀਂ ਸਗੋਂ, ਆਤਮਾ ਦੇ ਸੁਧਾਰ ਲਈ ਬਣਾਏ ਗਏ ਹਨ। ਘੋਰ ਪਾਪਾਂ ਕਾਰਨ ਆਤਮਾ ਦਾ ਪ੍ਰਕਾਸ਼ ਏਨਾ ਢਕ ਜਾਂਦਾ ਹੈ ਕਿ ਉਹ ਹੋਰ ਵੱਧ ਪਾਪ ਕਰਦੀ ਹੈ। ਉਸ ਦਿਆਲੂ ਪ੍ਰਭੂ ਨੇ ਇਕ ਅਜਿਹਾ ਵਿਧਾਨ ਬਣਾ ਦਿੱਤਾ ਹੈ ਕਿ ਆਤਮਾ ਦੁਆਰਾ ਕੀਤੇ ਪਾਪਾਂ ਦਾ ਨਾਸ਼ ਹੁੰਦਾ ਰਹੇ ਤਾਂ ਜੋ ਇਹ ਨਿਰਮਲ ਪ੍ਰਕਾਸ਼ ਦੇ ਆਸਰੇ ਕਰਮ ਕਰ ਸਕੇ।

ਤਪਦਿਕ ਦੇ ਰੋਗੀਆਂ ਲਈ ਵੱਖਰੇ ਹਸਪਤਾਲ ਬਣਾਏ ਜਾਂਦੇ ਹਨ। ਕੈਂਸਰ ਦੇ ਰੋਗੀਆਂ ਦੇ ਕੈਂਸਰ ਵਾਲੇ ਭਾਗ ਵਿੱਚੋਂ ਐਟਮੀ ਕਿਰਨਾਂ ਗੁਜ਼ਾਰੀਆਂ ਜਾਂਦੀਆਂ ਹਨ, ਜਿਸ ਕਾਰਨ ਰੋਗੀ ਨੂੰ ਜ਼ਬਰਦਸਤ ਪੀੜ ਹੁੰਦੀ ਹੈ। ਕਈ ਅਜਿਹੀਆਂ ਧਾਤਾਂ ਹਨ ਜੋ ਹਜ਼ਾਰ ਡਿਗਰੀ ਤੋਂ ਵੱਧ ਤਾਪਮਾਨ ਉੱਤੇ ਪਿਘਲਦੀਆਂ ਹਨ। ਉਨ੍ਹਾਂ ਲਈ ਖ਼ਾਸ ਕਿਸਮ ਦੀਆਂ ਭੱਠੀਆਂ ਬਣਾਈਆਂ ਜਾਂਦੀਆਂ ਹਨ। ਡਾਕਟਰ ਰੋਗੀ ਦੀਆਂ ਗਲੀਆਂ-ਸੜੀਆਂ ਆਂਦਰਾਂ ਨੂੰ ਕੱਟ ਕੇ ਬਾਹਰ ਸੁੱਟ ਦਿੰਦਾ ਹੈ, ਉਹ ਪਾਕ ਦੇ ਭਰੇ ਫੋੜੇ ਨੂੰ ਚੀਰਾ ਦਿੰਦਾ ਹੈ ਅਤੇ ਦੁਰਘਟਨਾ ਕਾਰਨ ਟੁੱਟੀ ਲੱਤ ਉੱਤੇ ਪਲੱਸਤਰ ਲਾ ਦਿੰਦਾ ਹੈ ਤਾਂ ਜੋ ਲੱਤ ਸਿੱਧੀ ਰਹੇ। ਡਾਕਟਰ ਦੇ ਇਨ੍ਹਾਂ ਸਭ ਕਾਰਜਾਂ ਵਿਚ ਨਿਰਦੈਤਾ ਨਹੀਂ, ਦਇਆ ਛੁਪੀ ਹੁੰਦੀ ਹੈ। ਮਰੀਜ਼ ਡਾਕਟਰ ਦੁਆਰਾ ਕੀਤੀ ਗਈ ਕਾਰਵਾਈ ਵਿੱਚੋਂ ਗੁਜ਼ਰਦੇ ਸਮੇਂ ਚੀਕਾਂ ਮਾਰਦਾ ਹੈ ਅਤੇ ਮਨ ਹੀ ਮਨ ਡਾਕਟਰ ਨੂੰ ਕੋਸਦਾ ਹੈ ਪਰ ਜਦ ਅਰਾਮ ਆ ਜਾਂਦਾ ਹੈ ਤਾਂ ਉਹਦਾ ਡਾਕਟਰ ਪ੍ਰਤੀ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ। ਇਸੇ ਤਰ੍ਹਾਂ ਨਰਕ, ਆਤਮਾ ਉੱਤੇ ਚੜ੍ਹੀ ਪਾਪਾਂ ਦੀ ਮੈਲ
ਉਤਾਰ ਕੇ ਇਹਨੂੰ ਨਿਰਮਲ ਬਣਾਉਣ ਲਈ ਬਣਾਏ ਗਏ ਹਨ। ਸਾਨੂੰ ਇਨ੍ਹਾਂ ਦੀ ਅਸਲੀਅਤ ਨੂੰ ਨਿਰਮਲ ਗਿਆਨ ਦੀ ਦ੍ਰਿਸ਼ਟੀ ਨਾਲ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ।

ਮਹਾਤਮਾਂ ਜੀਵ ਨੂੰ ਬਾਰ-ਬਾਰ ਚਿਤਾਵਨੀ ਦਿੰਦੇ ਹਨ ਕਿ ਧਰਮਰਾਜ ਅਤੇ ਚਿਤਰਗੁਪਤ ਪਲ-ਪਲ, ਸੁਆਸ-ਸੁਆਸ ਤੇਰੇ ਕਰਮਾਂ ਨੂੰ ਦੇਖ ਰਹੇ ਹਨ ਅਤੇ ਕਰਮਾਂ ਦਾ ਹਿਸਾਬ ਲਿਖ ਰਹੇ ਹਨ। ਉਹ ਤੇਰੇ ਅੰਦਰ ਬੈਠੇ ਹਨ, ਇਸ ਲਈ ਤੇਰਾ ਕੋਈ ਕਰਮ ਉਨ੍ਹਾਂ ਤੋਂ ਛੁਪਿਆ ਹੋਇਆ ਨਹੀਂ।

ਸੰਤਾਂ-ਮਹਾਤਮਾਂ ਨੇ ਆਪਣੀ ਬਾਣੀ ਵਿਚ ਅਨੇਕ ਕਿਸਮ ਦੇ ਨਰਕਾਂ ਅਤੇ ਉਨ੍ਹਾਂ ਵਿਚ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਦਾ ਜੋ ਹਾਲ ਬਿਆਨ ਕੀਤਾ ਹੈ, ਉਸ ਨੂੰ ਪੜ੍ਹ ਕੇ ਰੂਹ ਕੰਬਦੀ ਹੈ। ਨਰਕਾਂ ਦਾ ਹਾਲ ਬਿਆਨ ਕਰਨ ਦੇ ਨਾਲ ਹੀ ਸੰਤਾਂ ਨੇ ਉਨ੍ਹਾਂ ਕਰਮਾਂ ਦਾ ਹਾਲ ਵੀ ਬਿਆਨ ਕੀਤਾ ਹੈ, ਜਿਨ੍ਹਾਂ ਕਾਰਨ ਜੀਵ ਨੂੰ ਇਨ੍ਹਾਂ ਨਰਕਾਂ ਵਿਚ ਭੇਜਿਆ ਜਾਂਦਾ ਹੈ। ਸੰਤ-ਮਹਾਤਮਾਂ ਜੀਵ ਨੂੰ ਸਾਵਧਾਨ ਕਰਨਾ ਚਾਹੁੰਦੇ ਹਨ ਕਿ ਆਪਣੀ ਹੀ ਗਰਦਨ ਹੈ ਅਤੇ ਆਪਣੀ ਹੀ ਛੁਰੀ ਹੈ। ਇਸ ਦੇ ਨਾਲ ਹੀ ਸੰਤ-ਜਨ ਇਹ ਉਪਦੇਸ਼ ਵੀ ਦਿੰਦੇ ਹਨ ਕਿ ਤੁਸੀਂ ਸਦਾ ਲਈ ਕਰਮ ਅਤੇ ਫਲ ਦੇ ਜਾਲ ਤੋਂ ਛੁਟਕਾਰਾ ਹਾਸਲ ਕਰਨ ਦਾ ਯਤਨ ਕਰੋ। ਇਹਦੇ ਲਈ ਉਹ ਦੋ ਗੱਲਾਂ ਉੱਤੇ ਜ਼ੋਰ ਦਿੰਦੇ ਹਨ- ਪੂਰਨ ਸੰਤ ਦੀ ਸ਼ਰਨ ਅਤੇ ਨਾਮ ਦੀ ਕਮਾਈ। ਕਬੀਰ ਸਾਹਿਬ ਕਹਿੰਦੇ ਹਨ:

ਸੋਨਾ ਕਾਈ ਨਹਿ ਲਗੈ, ਲੋਹਾ ਘੁਨ ਨਹਿ ਖਾਏ।
ਬੁਰਾ ਭਲਾ ਜੋ ਗੁਰ-ਭਗਤ, ਕਬਹੂੰ ਨਰਕ ਨ ਜਾਏ॥

-ਸੰਤਬਾਨੀ ਸੰਗ੍ਰਹਿ, ਭਾਗ 1, ਪੰ. 214

ਜਿਸ ਜੀਵ ਨੂੰ ਪੂਰਨ ਮਹਾਤਮਾ ਆਪਣੀ ਸ਼ਰਨ ਵਿਚ ਲੈ ਕੇ ਉਹਦੀ ਲਿਵ ਅੰਦਰ ਨਾਮ ਨਾਲ ਜੋੜ ਦਿੰਦੇ ਹਨ, ਉਹਦਾ ਨਿਚਲੀਆਂ ਜੂਨਾਂ ਅਤੇ ਨਰਕਾਂ ਵਿਚ ਜਾਣ ਦਾ ਸਿਲਸਿਲਾ ਖ਼ਤਮ ਹੋ ਜਾਂਦਾ ਹੈ। ਗੁਰੂ ਰਾਮ ਦਾਸ ਜੀ ਕਹਿੰਦੇ ਹਨ:

ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥

- ਆਦਿ ਗ੍ਰੰਥ, ਪੰ. 698

ਆਪ ਇਸ਼ਾਰਾ ਕਰਦੇ ਹਨ ਕਿ ਜਿਸ ਜੀਵ ਨੂੰ ਸੰਤ-ਸਤਿਗੁਰੂ ਨਾਮ ਦਾ ਭੇਦ ਦੇ ਦਿੰਦੇ ਹਨ, ਉਹ ਉਸ ਜੀਵ ਦੇ ਕਰਮਾਂ ਦੇ ਭੁਗਤਾਨ ਲਈ ਜ਼ਿੰਮੇਂਵਾਰ ਬਣ ਜਾਂਦੇ ਹਨ। ਸਾਧਕ ਜਿਉਂ-ਜਿਉਂ ਸਤਿਗੁਰੂ ਦੇ ਉਪਦੇਸ਼ ਅਨੁਸਾਰ ਸ਼ਬਦ ਜਾਂ ਨਾਮ ਦੀ ਕਮਾਈ ਕਰਦਾ ਹੈ, ਉਹਦੇ ਕਰਮਾਂ ਦਾ ਨਾਸ਼ ਹੁੰਦਾ ਜਾਂਦਾ ਹੈ। ਜਦ ਨਾਮ ਵਿਚ ਲੀਨ ਹੋ ਕੇ ਉਹਦੀ ਆਤਮਾ ਦੂਜੇ ਰੂਹਾਨੀ ਮੰਡਲ ਤ੍ਰਿਕੁਟੀ ਨੂੰ ਪਾਰ ਕਰ ਜਾਂਦੀ ਹੈ ਤਾਂ ਉਹ ਕਰਮਾਂ ਦੇ ਬੰਧਨਾਂ ਅਤੇ ਆਵਾਗਵਣ ਦੇ ਜਾਲ ਤੋਂ ਸਦਾ ਲਈ ਮੁਕਤ ਹੋ ਜਾਂਦੀ ਹੈ। ਫਿਰ ਉਹਦੇ ਲਈ ਧਰਮਰਾਜ, ਜਮ-ਮਾਰਗ, ਨਰਕਾਂ ਦੇ ਦੁੱਖਾਂ ਆਦਿ ਦਾ ਕੋਈ ਅਰਥ ਨਹੀਂ ਰਹਿੰਦਾ।

ਬਾਣੀ

1. ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ॥

-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 315)

2. ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ॥
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ।

-ਗੁਰੂ ਅਮਰ ਦਾਸ (ਆਦਿ ਗ੍ਰੰਥ, ਪੰ. 584)

3. ਪੁਰ ਸਲਾਤ ਕਾ ਪੰਥੁ ਦੁਹੇਲਾ ॥ਸੰਗਿ ਨ ਸਾਥੀ ਗਵਨੁ ਇਕੇਲਾ ॥

-ਸੰਤ ਰਵਿਦਾਸ (ਆਦਿ ਗ੍ਰੰਥ, ਪੰ. 793)

4. ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥
ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ॥
ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ॥
ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੇ॥
ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥
ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ॥

-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 581)

5.ਏਕ ਜਨਮ ਕੇ ਸੁਖ ਕੇ ਕਾਜਾ। ਏਕ ਕਲਪ ਭੁਗਤ ਨਰਕ ਸਾਜਾ॥

-ਚਰਨਦਾਸ, ਭਗਤੀ ਸਾਗਰ, ਪੰ. 743)

6.ਨਾਮੁ ਵਿਸਾਰਿ ਦੋਖ ਦੁਖ ਸਹੀਐ॥ ਹੁਕਮੁ ਭਇਆ ਚਲਣਾ ਕਿਉ ਰਹੀਐ॥
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ॥
ਚਉਰਾਸੀਹ ਨਰਕ ਸਾਕਤੁ ਭੋਗਾਈਐ॥ ਜੈਸਾ ਕੀਚੈ ਤੈਸੋ ਪਾਈਐ॥
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ॥

-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 1028)

7. ਆਗੈ ਪੰਥ ਖਰਾ ਹੈ ਝੀਨਾ, ਖਾਂਡੈ ਧਾਰ ਜਿਸਾ ਹੈ ਪੈਨਾ॥
ਤਿਸ ਉਪਰਿ ਮਾਰਗ ਹੈ ਤੇਰਾ, ਪੰਥੀ ਪੰਥ ਸੰਵਾਰਿ ਸਬੇਰਾ॥
ਕਿਆ ਤੈਂ ਖਰਚਿਆ ਕਿਆ ਤੈਂ ਖਾਇਆ, ਚਲਿ ਦਰਿ ਹਾਲ ਦਿਵਾਨਿ ਬੁਲਾਇਆ।
ਸਾਹਬਿ ਤੋ ਪੈ ਲੇਖਾ ਲੇਸੀ, ਭੀਰਿ ਪਰਿਆਂ ਭਰਿ ਭਰਿ ਦੇਸੀ ॥

दिराम, दाटी 80, 4. 102

8. ਟੇਰਿ ਟੇਰਿ ਬਹੁਬਚਨ ਕਹਿ, ਬਹੁ ਬਿਧਿ ਕਹੇਵੋ ਪੁਕਾਰ।
ਧਰਮਰਾਇ ਕਾਗਜ ਦੇਖੈ, ਦੀਹੇਂ ਕੋੜਨ ਕੀ ਮਾਰ ॥

-ਦਰਿਆ, ਹਸਤਲਿਖਿਤ ਗ੍ਰੰਥ, ਪੰ. 57

9. ਕਾਗਜ ਪਰਾ ਹਜੂਰ ਮੇਂ, ਧਰਮਰਾਇ ਕੇ ਸਾਥ।
ਤਪਤ ਸ਼ਿਲਾ ਪਰ ਡਾਰਿਆ, ਡਰ ਤੇ ਪਰਾ ਚਿਕਾਰਿ।
ਕਹਾਂ ਭਾਗ ਜੀਵ ਜਾਈਹੈਂ, ਲਗਾ ਪਿਆਦਾ ਸਾਥ॥
ਕਾਗ ਕਪੂਤਾ ਕਾਫੀਆ, ਧਰੇ ਹੰਸ ਕਾ ਭੇਸ ॥
ਬਿਬਰਨ ਨੀਰ ਛੀਰ ਕਾ, ਜਮ ਧਰਿ ਪਕੜੇ ਕੇਸ਼ ॥
ਗੁਨਹਗਾਰ ਕਾ ਸੀਸ ਪਰ, ਦੀਜੈ ਕੋੜਨ ਕੀ ਮਾਰਿ ॥

-ਦਰੀਆ, ਹਸਤਲਿਖਿਤ ਗ੍ਰੰਥ, ਪੰ. 33

10.ਜਮਪੁਰ ਜਾਇ ਜੀਵ ਪਛਤਾਵੇਂ। ਜਮ ਕੇ ਦੂਤ ਤਿਨ ਬਹੁਤ ਸਤਾਵੇਂ॥
ਨਾਨਾ ਕਸ਼ਟ ਦੇਇੰ ਪਲ ਪਲ ਮੇਂ। ਫਿਰ ਫਾਂਸੀ ਡਾਲੇਂ ਗਲ ਗਲ ਮੇਂ॥
ਕੁੰਭੀ ਨਰਕ ਮਾਹਿੰ ਦੇ ਗੋਤੇ। ਜੀਵ ਸਹੇਂ ਦੁਖ ਅਤਿ ਕਰ ਰੋਤੇ॥
ਵੇ ਨਿਰਦਈ ਦਇਆ ਨਹਿੰ ਲਾਵੇਂ। ਅਤਿ ਤ੍ਰਾਸ ਸੇ ਜੀਵ ਮੁਰਝਾਵੇਂ॥
ਅਗਨ ਖੰਭ ਸੇ ਫਿਰ ਲਿਪਟਾਵੇਂ। ਹਾਇ ਹਾਇ ਕਰ ਤਬ ਚਿੱਲਾਵੇਂ ॥
ਸੁਨੇ ਨ ਕੋਈ ਮੁਸ਼ਕਲ ਭਾਰੀ । ਸਰਪਨ ਮਾਲਾ ਲੇ ਗਲ ਡਾਰੀ॥
ਮਾਰ ਮਾਰ ਚਹੁੰ ਦਿਸ ਸੇ ਹੋਈ। ਪਤਿ ਗਤਿ ਅਪਨੀ ਸਬ ਬਿਧ ਖੋਈ॥
ਨਰਕਨ ਮੇਂ ਅਤਿ ਤ੍ਰਾਸ ਦਿਖਾਵੇਂ। ਫਿਰ ਚੌਰਾਸੀ ਲੇ ਪਹੁੰਚਾਵੇਂ॥
ਗੁਰੁ ਭਗਤੀ ਬਿਨ ਯਹ ਗਤਿ ਪਾਈ। ਨਰ ਦੇਹੀ ਸਬ ਬਾਦ ਗੰਵਾਈ॥

-ਸੁਆਮੀ ਜੀ, ਸਾਰਬਚਨ 38: ਮਾਸ 2: 9-17

11.ਪਾਪ ਕਰੇਦੜ ਸਰਪਰ ਮੁਠੇ ।
ਅਜਰਾਈਲਿ ਫੜੇ ਫੜਿ ਕੁਠੇ ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ॥

-ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 1019)

12. ਤਰਗਸ਼ ਗੁਰਜਾਂ ਛਹਵੀਆਂ ਖੰਨੈ ਹੱਥ ਕਮਾਣ।
ਸਾਂਗਾਂ ਸਿਪਰ ਆਤਸ਼ੀ ਪਵਨ ਗਲੀਂ ਜੰਜੀਰ।
ਹੁਕਮੀ ਬੰਨ ਚਲਾਇਆ ਨਿੰਦਕ ਜਿਉਂ ਬੇਪੀਰ।

-ਗੁਰੂ ਨਾਨਕ, ਪ੍ਰਾਣ ਸੰਗਲੀ, ਭਾਗ 2, ਪੰ. 135

13. ਅਗੈ ਸਾਗਰ ਆਤਸ਼ੀ ਕਿਉਂ ਕਰਿ ਉਤਰਾਂ ਪਾਰ
ਕਊਏ ਮਾਰਹਿ ਸੀਸ ਚੜਿ ਵਰਖਨਿ ਜਿਉਂ ਅੰਗਿਆਰ ।
ਨਾਨਕ ਕਿਥੈ ਛੁੱਟੀਏ ਹੁਕਮੀ ਹੋਵੈ ਮਾਰਿ।

-ਗੁਰੂ ਨਾਨਕ, ਪ੍ਰਾਣ ਸੰਗਲੀ, ਭਾਗ 2, ਪੰ. 136

14. ਇੰਦਰੀ ਸਭ ਜਗ ਮੋਹਿਆ ਬੱਧਾ ਜਮੁ ਕੈ ਦੁਆਰੁ।
ਰਲ ਕਰਿ ਵਿਧਣ ਸੁਟਿਆ ਆਹਰਣ ਜਿਉਂ ਲੋਹਾਰੁ।
ਨਾਨਕ ਸਤਿਗੁਰ ਸਹਜਿ ਨ ਭੇਟਿਆ ਨਾਂ ਉਰਵਾਰ ਨ ਪਾਰੁ ।

-ਗੁਰੂ ਨਾਨਕ, ਪ੍ਰਾਣ ਸੰਗਲੀ, ਭਾਗ 2, ਪੰ. 137

15. ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ॥
ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥
ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ।

-ਗੁਰੂ ਨਾਨਕ ਦੇਵ (ਆਦਿ ਗ੍ਰੰਥ, ਪੰ. 1026)
Scroll to Top