santmat sangeet

Swarg

  • Read In Hindi
  • Read In Punjabi

स्वर्ग, बैकुण्ठ

संसार के अनेक धर्म-ग्रन्थों में स्वर्गों और बैकुण्ठों आदि का वर्णन है। हिन्दू धर्म-ग्रन्थों में सोलह स्वर्गों और इनमें प्राप्त अनेक प्रकार के अलौकिक सुखों का विस्तार से उल्लेख किया गया है। इन धर्म-ग्रन्थों में यह भी स्पष्ट किया गया है कि स्वर्ग या बहिश्त जीव को मृत्युलोक में किये गए श्रेष्ठ पुण्य कर्मों के कारण मिलते हैं। सन्त महात्मा समझाते हैं कि स्वर्ग या बैकुण्ठ एक तरह से मृत्युलोक का ही विस्तार हैं। यह पहले रूहानी मण्डल सहसदल कँवल के नीचे स्थित ऐसे अर्ध सूक्ष्म मण्डल हैं, जिन्हें सूक्ष्म मण्डलों की ड्योढी कहा जा सकता है। ये सब मण्डल अस्थिर और नाशवान हैं।

इनमें प्राप्त होनेवाले सुख और भोग सूक्ष्म शरीर द्वारा भोगे जाते हैं। ये सुख और भोग स्थूल इन्द्रियों के भोगों से सूक्ष्म लेकिन उन जैसे ही होते हैं। जीव का इनमें निवास निश्चित अवधि के लिये होता है। जब पुण्य कर्म क्षीण हो जाते हैं, तो जीव को फिर से मृत्युलोक में जन्म लेना पड़ता है। ठीक उसी तरह जिस तरह एक व्यक्ति अपने देश से बहुत-सा धन कमाकर विदेश में स्थित किसी सुन्दर मनोरंजक स्थान पर चला जाता है। वह वहाँ कुछ भी काम नहीं करता और अपने देश से लाये हुए धन के सहारे खूब एशो-इश्रत करता है। परन्तु जब उसका सारा धन खर्च हो जाता है, तो उसे वापस अपने देश लौटना पड़ता है। उसी तरह स्वर्गों-बैकुण्ठों में इस मृत्युलोक में किये हुए शुभ कर्मों के अनुसार निश्चित अवधि के लिये सुख प्राप्त होते हैं।

सन्त-महात्मा सावधान करते हैं कि मनुष्य जन्म का असल मक़सद या उद्देश्य स्वर्गों-बैकुण्ठों की प्राप्ति नहीं है। स्वर्गों-बैकुण्ठों के भोग, सूक्ष्म रूहानी मण्डलों में और प्रभु-प्राप्ति से मिलने वाले परम आनन्द के मुक़ाबले में तुच्छ हैं। नाम की कमाई और प्रभु-प्राप्ति से मिलने वाला सुख आत्मिक है। यह आनन्द सूक्ष्म और अविनाशी है। यही कारण है कि सन्तों-महात्माओं ने जीव के सामने सबसे ऊँचे रूहानी मण्डल सतलोक की प्राप्ति का लक्ष्य रखा है। जीव को सच्चा और स्थायी सुख इस अमर, अविनाशी और पूर्ण मण्डल में पहुँचकर ही मिल सकता है।

कबीर साहिब इशारा करते हैं:
इस देही कउ सिमरहि देव ॥ सो देही भजु हरि की सेव ॥

(आदि ग्रन्थ, पृ. 1159)

मानव शरीर के लिये तो देवी-देवता भी तरसते हैं, क्योंकि इसमें बैठकर सच्च्ची प्रभु-भक्ति द्वारा स्थायी मुक्ति का सौभाग्य प्राप्त होता है।

गुरु रामदास जी कहते हैं:
सुरग मुकति बैकुंठ सभि बांछहि निति आसा आस करीजै ॥

(आदि ग्रन्थ, पृ. 1324)

आप सावधान करते हैं कि संसार के सभी लोग स्वर्गों-बैकुण्ठों की लालसा से अनेक प्रकार के पुण्य करते हैं, पर कुल मालिक के सच्चे भक्त कभी सपने में भी स्वर्गों-बैकुण्ठों की इच्छा नहीं करते। उन्हें जब भी शान्ति मिलती है, उस परमपिता परमेश्वर के दर्शनों से मिलती है।

वाणी

1. जप तप करणी करि गये, सरग पहुँते जाइ।
दादू मन की बासना, नरक पड़ै फिरि आइ ॥

(दादू दयाल की बानी, भाग 1, पृ. 105)

2. सासत्र बेद पाप पुंन वीचार ॥
नरकि सुरगि फिरि फिरि अउतार ॥

गुरु अर्जुन देव (आदि ग्रन्थ, पृ. 385)

3. पुन्न जौ करै सो पुन्न को पाइहै, पुन्न से छिन्न मृत लोक आवै।
करम को जीव सो सदा करमै मंहै, जनम औ मरन फिरि करम पावै ॥
पड़ा वह रहै चौरासी के फेर में, चौरासी को छोड़ि वह कहाँ जावै।
दास पलटू कहै द्वार दसएँ केरी, राह में जाय सो मुक्ति पावै ॥

(पलटू साहिब की बानी, भाग 2, पृ. 16)

4. कोटि करम करै हउ धारे ॥ स्त्रमु पावै सगले बिरथारे॥
अनिक तपसिआ करे अहंकार ॥ नरक सुरग फिरि फिरि अवतार ॥

 गुरु अर्जुन देव (आदि ग्रन्थ, पृ. 278)

5. यह तन दुर्लभ देव को सब कोइ कहत पुकारि ॥
सब कोइ कहत पुकारि देव देही नहिं पावैं।
ऐसे मूरख लोग स्वर्ग की आस लगावें ॥
पुन्न छीन सोइ देव स्वर्ग से नरकै आवैं।
भमैं चारों खान पुन्न कहि ताहि रिझावैं ॥
तुलसी तन मन तत लखै स्वर्ग पै करै खखारि ।
यह तन दुर्लभ देव को सब कोइ कहत पुकारि ॥

(तुलसी साहिब की शब्दावली, भाग 1, पृ. 37)

6. स्वर्ग नर्क चौरासी फेरा। जन्म जन्म पड़े काल के घेरा॥
कोइ कोइ चेतन माहिं समाने। सो भी फिर जनमै भौ आने॥

(स्वामी जी, सार बचन, 38: मास 12:58-59)

7. सन्त न चाहेँ मुक्ति को नहीं पदारथ चार ॥
नहीं पदारथ चार मुक्ति संतन की चेरी।
ऋद्धि सिद्धि पर थूकैं स्वर्ग की आस न हेरी ॥
तीरथ करहिं न बर्त नहीं कछु मन में इच्छा।
पुन्य तेज परताप संत को लगै अनिच्छा ॥
ना चाहँ बैकुंठ न आवागमवन निवारा।
सात स्वर्ग अपबर्ग तुच्छ सम ताहि बिचारा ॥

(पलटू साहिब की बानी, भाग 1, कुण्डली 57)

8. कई बैकुंठ नाही लवै लागे ॥
मुकति बपुड़ी भी गिआनी तिआगे ॥
एकंकारु सतिगुर ते पाईऐ हउ बलि बलि गुर दरसाइणा ।।

गुरु अर्जुन देव (आदि ग्रन्थ, पृ. 1078)

9. चूकि अन्दर हर दो आलम यार मी बायद मरा।
बा बहिशतो-दोजखो-बा-हूरो-बा-ग़िलमा चिह कार।

(दीवाने-हाफ़िज़, पृ. 232)

10. सुरग मुकति बैकुंठ सभि बांछहि निति आसा आस करीजै ॥
हरि दरसन के जन मुकति न मांगहि मिलि दरसन त्रिपति मनु धीजै ॥

 गुरु रामदास (आदि ग्रन्थ, पृ. 1324)

ਸ੍ਵਰਗ-ਬੈਕੁੰਠ

ਸੰਸਾਰ ਦੇ ਅਨੇਕ ਧਰਮ-ਗ੍ਰੰਥਾਂ ਵਿਚ ਸ੍ਵਰਗਾਂ-ਬੈਕੁੰਠਾਂ ਆਦਿ ਦਾ ਜ਼ਿਕਰ ਹੈ। ਹਿੰਦੂ ਧਰਮ-ਗ੍ਰੰਥਾਂ ਵਿਚ ਸੋਲ੍ਹਾਂ ਸ਼ਰਗਾਂ ਅਤੇ ਉਨ੍ਹਾਂ ਵਿਚ ਮਿਲਨ ਵਾਲੇ ਵਿਸਮਾਦੀ ਸੁਖਾਂ ਦਾ ਉਲੇਖ ਹੈ। ਇਨ੍ਹਾਂ ਧਰਮ-ਗ੍ਰੰਥਾਂ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸੁਰਗ ਜਾਂ ਬੈਕੁੰਠ ਜੀਵ ਨੂੰ ਮਾਤਲੋਕ ਵਿਚ ਕੀਤੇ ਉੱਤਮ ਪੁੰਨਾਂ ਦੇ ਕਾਰਨ ਮਿਲਦੇ ਹਨ। ਸੰਤ-ਮਹਾਤਮਾਂ ਸਮਝਾਉਂਦੇ ਹਨ ਕਿ ਸ੍ਵਰਗ ਅਤੇ ਬੈਕੁੰਠ ਇਕ ਤਰ੍ਹਾਂ ਨਾਲ ਮਾਤਲੋਕ ਦਾ ਹੀ ਵਿਸਤਾਰ ਹਨ। ਇਹ ਪਹਿਲੇ ਰੂਹਾਨੀ ਮੰਡਲ ਸਹਸ-ਦਲ-ਕੰਵਲ ਦੇ ਹੇਠਾਂ ਐਸੇ ਅਰਧ-ਸੂਖਮ ਮੰਡਲ ਹਨ, ਜਿਨ੍ਹਾਂ ਨੂੰ ਸੂਖਮ ਮੰਡਲਾਂ ਦੀ ਡਿਉੜੀ ਕਿਹਾ ਜਾ ਸਕਦਾ ਹੈ। ਇਹ ਸਭ ਮੰਡਲ ਅਸਥਿਰ ਅਤੇ ਨਾਸ਼ਵਾਨ ਹਨ।

ਇਨ੍ਹਾਂ ਵਿਚ ਪ੍ਰਾਪਤ ਹੋਣ ਵਾਲੇ ਸੁਖ ਅਤੇ ਭੋਗ ਸੂਖਮ ਸਰੀਰ ਦੁਆਰਾ ਭੋਗੇ ਜਾਂਦੇ ਹਨ। ਇਹ ਸੁਖ ਅਤੇ ਭੋਗ ਸਥੂਲ ਇੰਦਰੀਆਂ ਦੇ ਸੁਖਾਂ ਅਤੇ ਭੋਗਾਂ ਤੋਂ ਸੂਖਮ ਪਰ ਉਨ੍ਹਾਂ ਵਰਗੇ ਹੀ ਹੁੰਦੇ ਹਨ। ਸ੍ਵਰਗਾਂ ਬੈਕੁੰਠਾਂ ਵਿਚ ਜੀਵ ਦਾ ਨਿਵਾਸ ਨਿਸਚਿਤ ਅਵਧੀ ਲਈ ਹੁੰਦਾ ਹੈ। ਜਦ ਪੁੰਨ ਕਰਮਾਂ ਦਾ ਫਲ ਖ਼ਤਮ ਹੋ ਜਾਂਦਾ ਹੈ ਤਾਂ ਜੀਵ ਨੂੰ ਮੁੜ ਮਾਤਲੋਕ ਵਿਚ ਜਨਮ ਲੈਣਾ ਪੈਂਦਾ ਹੈ। ਮੰਨ ਲਉ ਇਕ ਵਿਅਕਤੀ ਆਪਣੇ ਦੇਸ਼ 'ਚੋਂ ਬਹੁਤ ਸਾਰਾ ਧਨ ਕਮਾ ਕੇ ਕਿਸੇ ਦੂਜੇ ਦੇਸ਼ ਵਿਚ ਸੈਰ-ਸਪਾਟੇ ਲਈ ਚਲਿਆ ਜਾਂਦਾ ਹੈ। ਉਹ ਓਥੇ ਕੰਮ ਕੁਝ ਨਹੀਂ ਕਰਦਾ ਅਤੇ ਆਪਣੇ ਦੇਸ਼ ਤੋਂ ਨਾਲ ਲਿਆਂਦੇ ਧਨ ਦੇ ਸਹਾਰੇ ਖੂਬ ਐਸ਼ੋ-ਇਸ਼ਰਤ ਕਰਦਾ ਹੈ। ਜਦ ਉਹਦਾ ਆਪਣੇ ਦੇਸ਼ ਤੋਂ ਨਾਲ ਲਿਆਂਦਾ ਧਨ ਖ਼ਤਮ ਹੋ ਜਾਂਦਾ ਹੈ ਤਾਂ ਉਹਨੂੰ ਆਪਣੇ ਦੇਸ਼ ਵਾਪਸ ਆਉਣਾ ਪੈਂਦਾ ਹੈ। ਇਸੇ ਤਰ੍ਹਾਂ ਸ੍ਵਰਗਾਂ- ਬੈਕੁੰਠਾਂ ਵਿਚ ਮਾਤਲੋਕ ਵਿਚ ਕੀਤੇ ਪੁੰਨ ਕਰਮਾਂ ਦੇ ਅਨੁਸਾਰ ਨਿਸਚਿਤ ਅਵਧੀ ਲਈ ਸੁਖ ਪ੍ਰਾਪਤ ਹੁੰਦਾ ਹੈ।

ਸੰਤ-ਮਹਾਤਮਾਂ ਸਾਵਧਾਨ ਕਰਦੇ ਹਨ ਕਿ ਮਨੁੱਖਾ ਜਨਮ ਦਾ ਅਸਲ ਮਕਸਦ ਸ੍ਵਰਗ-ਬੈਕੁੰਠ ਪ੍ਰਾਪਤ ਕਰਨਾ ਨਹੀਂ। ਸ਼ਰਗਾਂ-ਬੈਕੁੰਠਾਂ ਦੇ ਭੋਗ, ਸੂਖਮ ਰੂਹਾਨੀ ਮੰਡਲਾਂ ਅਤੇ ਪਰਮਾਤਮਾ ਨਾਲ ਮਿਲਾਪ ਤੋਂ ਮਿਲਨ ਵਾਲੇ ਪਰਮ-ਅਨੰਦ ਦੇ ਮੁਕਾਬਲੇ ਤੇ ਤੁੱਛ ਹਨ। ਇਹ ਅਨੰਦ ਸੂਖਮ ਅਤੇ ਅਵਿਨਾਸ਼ੀ ਹੈ। ਇਹੋ ਕਾਰਨ ਹੈ ਕਿ ਸੰਤਾਂ-ਮਹਾਤਮਾਂ ਨੇ ਜੀਵ ਦੇ ਸਾਹਮਣੇ ਸਭ ਤੋਂ ਉੱਚੇ ਰੂਹਾਨੀ ਸੁਰਗ-ਬੈਕੁੰਨ ਮੰਡਲ ਸੱਚਖੰਡ ਦੀ ਪ੍ਰਾਪਤੀ ਦਾ ਅਦਰਸ਼ ਰੱਖਿਆ ਹੈ। ਜੀਵ ਨੂੰ ਸੱਚਾ ਅਤੇ ਸਦੀਵੀ ਸੁਖ ਉਸ ਮੰਡਲ ਵਿਚ ਪਹੁੰਚ ਕੇ ਹੀ ਮਿਲਦਾ ਹੈ। ਕਬੀਰ ਸਾਹਿਬ ਕਹਿੰਦੇ ਹਨ:

इਇਸ ਦੇਹੀ ਕਉ ਸਿਮਰਹਿ ਦੇਵ॥ ਸੋ ਦੇਹੀ ਭਜੁ ਹਰਿ ਕੀ ਸੇਵ॥

ਆਦਿ ਗ੍ਰੰਥ, ਪੰ. 1159

ਮਨੁੱਖਾ ਸਰੀਰ ਲਈ ਤਾਂ ਦੇਵੀ-ਦੇਵਤਾ ਵੀ ਤਰਸਦੇ ਹਨ ਕਿਉਂਕਿ ਇਸ ਵਿਚ ਸੱਚੀ ਭਗਤੀ ਦੁਆਰਾ ਸਦੀਵੀ ਮੁਕਤੀ ਦਾ ਸੁਭਾਗ ਪ੍ਰਾਪਤ ਹੁੰਦਾ ਹੈ।

ਗੁਰੂ ਰਾਮ ਦਾਸ ਜੀ ਕਹਿੰਦੇ ਹਨ:
ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥ 
ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ॥

ਆਦਿ ਗ੍ਰੰਥ, ਪੰ. 1324

ਆਪ ਸਾਵਧਾਨ ਕਰਦੇ ਹਨ ਕਿ ਸੰਸਾਰ ਦੇ ਸਭ ਲੋਕ ਸ੍ਵਰਗਾਂ-ਬੈਕੁੰਠਾਂ ਦੀ ਲਾਲਸਾ ਨਾਲ ਅਨੇਕ ਪ੍ਰਕਾਰ ਦੇ ਨੇਕ ਕਰਮ ਕਰਦੇ ਹਨ ਪਰ ਕੁੱਲ-ਮਾਲਕ ਦੇ ਸੱਚੇ ਭਗਤ ਕਦੇ ਸੁਪਨੇ ਵਿਚ ਵੀ ਸ੍ਵਰਗਾਂ-ਬੈਕੁੰਠਾਂ ਦੀ ਇੱਛਾ ਨਹੀਂ ਕਰਦੇ, ਉਨ੍ਹਾਂ ਨੂੰ ਜਦ ਵੀ ਸ਼ਾਂਤੀ ਮਿਲਦੀ ਹੈ, ਉਸ ਪਰਮ-ਪਿਤਾ ਪਰਮੇਸ਼ਰ ਦੇ ਮਿਲਾਪ ਨਾਲ ਮਿਲਦੀ ਹੈ।

ਬਾਣੀ

1. ਜਪ ਤਪ ਕਰਣੀ ਕਰਿ ਗਏ, ਸਰਗ ਪਹੂੰਤੇ ਜਾਇ।
ਦਾਦੂ ਮਨ ਕੀ ਬਾਸਨਾ, ਨਰਕ ਪੜੈ ਫਿਰਿ ਆਇ॥

ਦਾਦੂ ਦਿਆਲ ਕੀ ਬਾਨੀ, ਭਾਗ 1, ਪੰ. 105

2. ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥
ਨਰਕਿ ਸੁਰਗਿ ਫਿਰਿ ਫਿਰਿ ਅਉਤਾਰ॥

ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 385)

3. ਪੁੰਨ ਜੌ ਕਰੈ ਸੋ ਪੁੰਨ ਕੋ ਪਾਇਹੈ, ਪੁੰਨ ਸੇ ਛਿੰਨ ਮਿਰਤ ਲੋਕ ਆਵੇ।
ਕਰਮ ਕੋ ਜੀਵ ਸੋ ਸਦਾ ਕਰਮੈ ਮੋਹੈ, ਜਨਮ ਔ ਮਰਨ ਫਿਰਿ ਕਰਮ ਪਾਵੈ॥
ਪੜਾ ਵਹ ਰਹੈ ਚੌਰਾਸੀ ਕੇ ਫੇਰ ਮੇਂ, ਚੌਰਾਸੀ ਕੋ ਛੋੜਿ ਵਹ ਕਹਾਂ ਜਾਵੇ।
ਦਾਸ ਪਲਟੂ ਕਹੈ ਦੁਆਰ ਦਸਏਂ ਕੇਰੀ, ਰਾਹ ਮੇਂ ਜਾਇ ਸੋ ਮੁਕਤਿ ਪਾਵੈ॥

ਪਲਟੂ ਸਾਹਿਬ ਕੀ ਬਾਨੀ, ਭਾਗ 2, ਪੰ. 16

4. ਕੋਟਿ ਕਰਮ ਕਰੈ ਹਉ ਧਾਰੇ ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥
ਅਨਿਕ ਤਪਸਿਆ ਕਰੇ ਅਹੰਕਾਰ ॥ ਨਰਕ ਸੁਰਗ ਫਿਰਿ ਫਿਰਿ ਅਵਤਾਰ॥

 ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 278)

5. ਯਹ ਤਨ ਦੁਰਲਭ ਦੇਵ ਕੋ ਸਬ ਕੋਇ ਕਹਤ ਪੁਕਾਰਿ ॥
ਸਬ ਕੋਇ ਕਹਤ ਪੁਕਾਰਿ ਦੇਵ ਦੇਹੀ ਨਹਿੰ ਪਾਵੈਂ।
ਐਸੇ ਮੂਰਖ ਲੋਗ ਸ੍ਵਰਗ ਕੀ ਆਸ ਲਗਾਵੈਂ॥
ਪੁੰਨ ਛੀਨ ਸੋਇ ਦੇਵ ਸ੍ਵਰਗ ਸੇ ਨਰਕੈ ਆਵੈਂ।
ਭਰਮੈਂ ਚਾਰੋਂ ਖਾਨ ਪੁੰਨ ਕਹਿ ਤਾਹਿ ਰਿਝਾਵੈਂ ॥
ਤੁਲਸੀ ਤਨ ਮਨ ਤਤ ਲਖੈ ਸ੍ਵਰਗ ਪੈ ਕਰੈ ਖਖਾਰਿ।
ਯਹ ਤਨ ਦੁਰਲਭ ਦੇਵ ਕੋ ਸਬ ਕੋਇ ਕਹਤ ਪੁਕਾਰਿ ॥

ਤੁਲਸੀ ਸਾਹਿਬ ਕੀ ਸ਼ਬਦਾਵਲੀ, ਭਾਗ 1, ਪੰ. 37

6. ਸੁਰਗ ਨਰਕ ਚੌਰਾਸੀ ਫੇਰਾ। ਜਨਮ ਜਨਮ ਪੜੇ ਕਾਲ ਕੇ ਘੇਰਾ॥
ਕੋਇ ਕੋਇ ਚੇਤਨ ਮਾਹਿੰ ਸਮਾਨੇ। ਸੋ ਭੀ ਫਿਰ ਜਨਮੇ ਭੌ ਆਨੇ॥

ਸੁਆਮੀ ਜੀ, ਸਾਰਬਚਨ 38:12:58-59

7. ਸੰਤ ਨਾ ਚਾਹੈਂ ਮੁਕਤਿ ਕੋ ਨਹੀਂ ਪਦਾਰਥ ਚਾਰ॥
ਨਹੀਂ ਪਦਾਰਥ ਚਾਰ ਮੁਕਤਿ ਸੰਤਨ ਕੀ ਚੇਰੀ।
ਰਿਧਿ ਸਿਧਿ ਪਰ ਥੂਕੈਂ ਸ੍ਵਰਗ ਕੀ ਆਸ ਨ ਹੇਰੀ॥
ਤੀਰਥ ਕਰਹਿੰ ਨ ਬਰਤ ਨਹੀਂ ਕਛੁ ਮਨ ਮੇਂ ਇੱਛਾ।
ਪੁੰਨ ਤੇਜ ਪਰਤਾਪ ਸੰਤ ਕੋ ਲਗੈ ਅਨਿੱਛਾ॥
ਨਾ ਚਾਹੈਂ ਬੈਕੁੰਠ ਨ ਆਵਾਗਵਨ ਨਿਵਾਰਾ।
ਸਾਤ ਸ੍ਵਰਗ ਅਪਬਰਗ ਤੁੱਛ ਸਮ ਤਾਹਿ ਬਿਚਾਰਾ॥

ਪਲਟੂ ਸਾਹਿਬ ਕੀ ਬਾਨੀ, ਭਾਗ 1, ਕੁੰਡਲੀ 57

8. ਕਈ ਬੈਕੁੰਠ ਨਾਹੀ ਲਵੈ ਲਾਗੇ ॥
ਮੁਕਤਿ ਬਪੁੜੀ ਭੀ ਗਿਆਨੀ ਤਿਆਗੇ I
ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ॥

ਗੁਰੂ ਅਰਜਨ ਦੇਵ (ਆਦਿ ਗ੍ਰੰਥ, ਪੰ. 1078)

9. ਚੂਕਿਹ ਅੰਦਰ ਹਰ ਦੋ ਆਲਮ ਯਾਰ ਮੀ ਬਾਯਦ ਮਰਾ।
ਬਾ ਬਹਿਸ਼ਤੋ-ਦੋਜ਼ਖ਼ੋ-ਬਾ-ਹੂਰੋ-ਬਾ-ਫ਼ਿਲਮਾ ਚਿਹ ਕਾਰ।

ਦੀਵਾਨੇ-ਹਾਫ਼ਿਜ ਪੰ. 232

10. ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥
ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ॥

 ਗੁਰੂ ਰਾਮ ਦਾਸ (ਆਦਿ ਗ੍ਰੰਥ, ਪੰ. 1324)
Scroll to Top